|
|
|
|
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼ |
ਉਹ ਸਮਝੇ ਤਾਂ ਆਪੇ ਸਮਝੇ ਮੈਂ ਉਸ ਨੂੰ ਸਮਝਾਵਾਂ ਕਿਉਂ ਮੈਂ ਇਨਸਾਨ ਹਾਂ ਉਸ ਦੇ ਵਾਂਗੂੰ, ਸਮਝੇ ਉਹ ਪਰਛਾਵਾਂ ਕਿਉਂ
ਮੇਰਾ ਮਨ ਤੇ ਮੇਰੀ ਚਾਹਤ, ਮੇਰੀ ਇੱਛਾ ਵੀ ਕੁਝ ਹੈ ਉਹਦੀ ਮਰਜ਼ੀ ਹੋਵੇ ਆਵਾਂ, ਜਦ ਉਹ ਚਾਹੇ ਜਾਵਾਂ ਕਿਉਂ
ਜੋ ਹੋਇਆ ਸੋ ਹੋਇਆ, ਹੁੰਦਾ ਹੈ ਜੋ ਹੋਣਾ ਹੁੰਦਾ ਏ ਇਹ ਹੋ ਜਾਂਦਾ, ਉਹ ਨਾ ਹੁੰਦਾ, ਕਹਿ ਕੇ ਮੈਂ ਪਛਤਾਵਾਂ ਕਿਉਂ
ਤੂੰ ਜੇਕਰ ਕਦੇ ਲੋੜ ਪੈਣ ਤੇ ਕੋਲ ਮੇਰੇ ਨਹੀਂ ਹੋ ਸਕਦਾ ਮੈਂ ਵੀ ਸਾਹਾਂ ਦੇ ਮੁੱਕਣ ਤਕ ਤੇਰੀਆਂ ਲਵਾਂ ਬਲਾਵਾਂ ਕਿਉਂ
ਮੇਰੀ ਗਲਤੀ ਹੋਵੇ ਤਾਂ ਮੈਂ ਤਰਲੇ ਮਿੰਨਤਾਂ ਕਰ ਵੀ ਲਵਾਂ ਭਾਵੇਂ ਗਲਤੀ ਤੇਰੀ ਹੋਵੇ ਮੈਂ ਹੀ ਸਦਾ ਬੁਲਾਵਾਂ ਕਿਉਂ
ਸ਼ਿਕਵੇ ਸ਼ਿਕਾਇਤਾਂ ਮੈਨੂੰ ਵੀ ਨੇ, ਪਹਿਲ ਕਦੇ ਤਾਂ ਤੂੰ ਵੀ ਕਰ ਵੇਖ ਕੇ ਤੈਨੂੰ ਭਜ ਕੇ ਆਵਾਂ, ਮੈਂ ਗਲਵਕੜੀ ਪਾਵਾਂ ਕਿਉਂ
ਇਕ ਦੂਜੇ ਲਈ ਜੋ ਵੀ ਕੀਤਾ, ਆਪੇ ਸਮਝੋ, ਠੀਕ ਵੀ ਹੈ ਕੀ ਕੀ ਕੀਤਾ ਤੇਰੇ ਕਰ ਕੇ, ਤੈਨੂੰ ਆਖ ਸੁਣਾਵਾਂ ਕਿਉਂ
ਪਿਆਰ ਨਹੀਂ ਤਾਂ ਹੋਰ ਕੀ ਹੈ ਸੋਚੀਂ ਤਾਂ ਇਕ ਵਾਰ 'ਅਜ਼ੀਜ਼' ਛੱਡਿਆ ਤੇਰੇ ਕਰ ਕੇ ਘਰ, ਪਰਿਵਾਰ ਅਤੇ ਸਿਰਨਾਵਾਂ ਕਿਉਂ
|
|
17 Dec 2014
|
|
|
|
|
|
ਬਾ ਕਮਾਲ ਰਚਨਾ ਹੈ ਬਾਈ ਜੀ ਇਹ ਗਜ਼ਲ ! ਇਕਦਮ ਪ੍ਰੈਕਟੀਕਲ ਅਤੇ ਨੋਕਦਾਰ ਅਪ੍ਰੋਚ ...
It made me pensive..... ਸ਼ੇਅਰ ਕਰਨ ਲਈ ਸ਼ੁਕਰੀਆ...ਜਿਉਂਦੇ ਵੱਸਦੇ ਰਹੋ...
|
|
17 Dec 2014
|
|
|
|
|
|
|
|
ਸਮਾਂ ਬੰਨਣ ਵਾਲੀ ਗ਼ਜ਼ਲ ਸਰ ਤੁਹਾਡੀ......ਬਹੁਤ ਵਧੀਆ ਜੀ..............
|
|
26 Nov 2016
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|