Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕ ਟੋਟਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਟੋਟਾ

 

ਪਿਆਰੇ ਮਿੱਤਰੋ !
ਮੇਰੇ ਇਕ ਅਜ਼ੀਜ਼ ਦੋਸਤ (ਜੋ ਅੰਗਰੇਜ਼ੀ ਦੇ ਪ੍ਰੋਫੈਸਰ ਹਨ) ਨੇ ਮੇਰੀ ਵਿਸ਼ੇਸ਼ ਇੱਕ ਰਚਨਾ ਦੇ ਛੋਟੇ ਰੂਪ ਨੂੰ ਪੜ੍ਹ ਕੇ ਉਸਦੀ ਸ਼ਲਾਘਾ ਤਾਂ ਕੀਤੀ ਪਰ ਉਸਦੇ (ਫੌਰਮੇਟ) ਢਾਂਚੇ ਨੂੰ ਨਹੀਂ ਸਵੀਕਾਰਿਆ | ਉਨ੍ਹਾਂ ਨੇ ਪਿਆਰ ਵਿਚ ਸਲਾਹ ਦਿੱਤੀ "ਬਾਈ ਮੈਨੂੰ ਇਸ ਬੀਜ ਰਚਨਾ ਵਿਚ ਇਕ ਮਹਾਂ ਕਾਵਿ ਦੀ ਸੰਭਾਵਨਾ ਨਜ਼ਰ ਆਉਂਦੀ ਐ" |
ਮੈਂ ਉਨ੍ਹਾਂ ਦੀ ਸਲਾਹ ਦੇ ਵਿਚਲੇ ਸੱਤ ਦੀ ਅਣਗਹਿਲੀ ਨਹੀਂ ਕਰ ਸਕਿਆ ਅਤੇ ਜੁਟ ਗਿਆ | ਅਜੇ ਪ੍ਰੋਜੈਕਟ ਤੇ ਕੰਮ ਚਲ ਰਿਹਾ ਹੈ ਪਰ ਘੱਟੋ ਘੱਟ ਇਕ ਅੱਧੇ ਨਿੱਕੇ ਜਿਹੇ ਟੋਟੇ ਉੱਪਰ ਝਾਤ ਮਾਰਨ ਦਾ ਹੱਕ ਤਾਂ ਹੈ ਫ਼ੋਰਮ ਵਾਲੇ ਮਿਤ੍ਰਾਂ ਦਾ | ਸੋ ਪੇਸ਼ ਹੈ ਇਕ ਨਿੱਕਾ ਜਿਹਾ ਕਾਵਿ ਟੋਟਾ |          

ਪਿਆਰੇ ਮਿੱਤਰੋ !


ਮੇਰੇ ਇਕ ਅਜ਼ੀਜ਼ ਦੋਸਤ (ਜੋ ਅੰਗਰੇਜ਼ੀ ਦੇ ਪ੍ਰੋਫੈਸਰ ਹਨ) ਨੇ ਮੇਰੀ ਇੱਕ ਵਿਸ਼ੇਸ਼ ਰਚਨਾ ਦੇ ਛੋਟੇ ਰੂਪ ਨੂੰ ਪੜ੍ਹ ਕੇ ਉਸਦੀ ਸ਼ਲਾਘਾ ਤਾਂ ਕੀਤੀ ਪਰ ਉਸਦੇ (ਫੌਰਮੈਟ) ਢਾਂਚੇ ਨੂੰ ਨਹੀਂ ਸਵੀਕਾਰਿਆ | ਉਨ੍ਹਾਂ ਨੇ ਪਿਆਰ ਵਿਚ ਸਲਾਹ ਦਿੱਤੀ "ਬਾਈ ਮੈਨੂੰ ਇਸ ਬੀਜ ਰਚਨਾ ਵਿਚ ਇਕ ਮਹਾਂ ਕਾਵਿ ਦੀ ਸੰਭਾਵਨਾ ਨਜ਼ਰ ਆਉਂਦੀ ਐ" |


ਮੈਂ ਉਨ੍ਹਾਂ ਦੀ ਸਲਾਹ ਦੇ ਵਿਚਲੇ ਸੱਤ ਦੀ ਅਣਗਹਿਲੀ ਨਹੀਂ ਕਰ ਸਕਿਆ ਅਤੇ ਜੁਟ ਗਿਆ | ਅਜੇ ਪ੍ਰੋਜੈਕਟ ਤੇ ਕੰਮ ਚਲ ਰਿਹਾ ਹੈ, ਅਤੇ ਕਿਤਾਬ ਜਦ ਛਪੇਗੀ ਛਪੇਗੀ, ਪਰ ਘੱਟੋ ਘੱਟ ਇਕ ਅੱਧੇ ਨਿੱਕੇ ਜਿਹੇ ਟੋਟੇ ਉੱਪਰ ਝਾਤ ਮਾਰਨ ਦਾ ਹੱਕ ਤਾਂ ਹੈ ਫ਼ੋਰਮ ਵਾਲੇ ਮਿਤ੍ਰਾਂ ਦਾ ਬਣਦਾ ਹੈ |

ਸੋ ਪੇਸ਼ ਹੈ ਇਕ ਨਿੱਕਾ ਜਿਹਾ ਕਾਵਿ ਟੋਟਾ - "ਇਕ ਟੋਟਾ" |          


ਗੋਪੀ


ਸੁਣਿਐ ਸਵਾਮੀ

ਪਾਰਸ ਛੋਹ ਕੇ

ਲੋਹਾ ਵੀ ਸੋਨਾ

ਬਣ ਜਾਵੇ

ਗੁਰ ਚਰਨਾਂ ਦੀ

ਛੋਹ ਕਰਕੇ ਹੀ

ਮੈਨੂੰ ਆਵੇ

ਜੋ ਕੁਝ ਆਵੇ

 

ਸੱਤ ਅੰਕ ਦੀ

ਵਰਤੋਂ ਕਰਦੀ

ਵੇਖੀ

ਸਰਬ ਲੁਕਾਈ

ਕੀਹ ਮਹਾਤਮ

ਇਸ ਦਾ ਸਵਾਮੀ

ਮੈਨੂੰ ਦਿਓ

ਬੁਝਾਈ

 

ਸਵਾਮੀ


ਸਾਰੇ ਅੰਕ ਨੇ

ਇੱਕੋ ਜੈਸੇ

ਅੰਤਰ ਨਹੀਂ

ਹੈ ਕਾਈ

ਇਹ ਟੋਟਕੇ

ਸਮਝਣ ਲਈ ਨੇ -

ਮਰਮ ਨੂੰ

ਸਮਝੋ ਭਾਈ 

 

ਚਲ ਆ ਤੇਰੀ

ਜ਼ਿੱਦ ਨਿਆਣੀ

ਵਿਚ ਪੰਘੂੜੇ ਪਾਈਏ,

ਸੱਤ ਅੰਕ

ਕਿੱਥੇ ਵਰਤੀਦਾ

ਥੋੜ੍ਹੀ ਝਲਕ ਵਿਖਾਈਏ -

 

ਸੱਤ ਰੰਗ

ਇੰਦਰ ਧਨੁਸ਼ ਦੇ

ਇੱਕੋ ਰੰਗ ਤੋਂ ਆਏ

ਦੁਨੀਆ ਦੇ ਵਿਚ

ਸੱਤ ਅਜੂਬੇ

ਇਕ ਤੋਂ ਇਕ ਸਵਾਏ

ਹਰ ਸੱਭਿਅਤਾ ਵਿਚ

ਹਫ਼ਤੇ ਦੇ ਦਿਨ

ਸੱਤ ਨੇ ਗਿਣ ਕੇ ਰੱਖੇ

ਸੱਤ ਹੀ ਬੌਣੇ

ਪਰੀ ਲੋਕ ਦੀ ਕਥਾ

ਦੇ ਵਿਚ ਸੁਹਾਏ

 

ਸੱਤ ਸੱਤ

ਗਜ ਲੰਬੇ

ਅਠਾਰਾਂ ਖੰਭੇ

ਹੁੰਦੇ ਜੱਗਮੰਡਪ

ਵਿਚਕਾਰ

ਅਸ਼੍ਵਮੇਧ ਦੀ

ਵੇਦੀ ਬਣਦੀ

ਉਸ ਤੇ  

ਵਿਧੀ ਅਨੁਸਾਰ

 

ਸੱਤ ਸਮੁੰਦਰ ਪਾਰ

ਕਹੀਦਾ

ਜੇ ਬੜੀ ਦੂਰ

ਹੋਇ ਕਹਿਣਾ

ਆਦਮ ਦਾ ਬੁੱਤ

ਰੱਬ ਨੇ ਘੜਿਆ

ਸੱਤ ਧਾਤਾਂ ਦਾ

ਗਹਿਣਾ

 

ਚਿੰਤਨ ਦੇ ਵੀ

ਚੱਕਰ ਸੱਤ ਨੇ

ਗਿਆਨੀ ਬੋਲ

ਬਖਾਨੇ

ਸੱਤ ਬਹਿਸ਼ਤਾਂ ਦੀ

ਗੱਲ ਦੱਸਦੇ

ਵਾਚ ਕੁਰਾਨ

ਸਿਆਨੇ

 

ਸੁਣੋ ਬਾਲਕੇ

ਭੁੱਲ ਕੇ ਵੀ ਕਦੇ 

ਗਿਣਤੀ ਵਿਚ

ਨਾ ਵੜੀਏ

ਵਿਸ਼ਵਾਸ ਦੇ

ਪੀਡੇ ਧਾਗੇ

ਵਿਚ ਹੀ

ਪ੍ਰੇਮ ਦਾ ਮੋਤੀ ਜੜੀਏ

 

ਪ੍ਰੇਮ ਦੇ ਮੰਤਰ ਸੰਗ

ਵੱਸ ਕਰੀਏ

ਜਿਸ ਲਈ

ਜੀਵੀਏ ਮਰੀਏ

ਰੂਹ, ਖੁਸ਼ਬੂ

ਉਂਝ ਹੱਥ ਨਾ ਆਵਣ

ਭਾਵੇਂ ਲੱਖ ਜਤਨ

ਪਏ ਕਰੀਏ

 

ਗਿਣਤੀ ਨਾਲ ਰੱਬ

ਮਿਲਦਾ ਨਾਹੀਂ,

ਮਣਕੇ ਗਿਣੇ ਲੁਕਾਈ,

ਬੁੱਲੇ ਸ਼ਾਹ

ਜਿੱਥੇ ਹੋਏ ਮੁਹੱਬਤ,

ਉੱਥੇ ਗਿਣਤੀ

ਕਾਰ ਨਾ ਕਾਈ...

 

ਜਗਜੀਤ ਸਿੰਘ ਜੱਗੀ


Note:


Gopi: A Disciple; Swami: A Guru

15 Nov 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Great writings,.............very well written sir g...............Brilliant

24 Nov 2018

Reply