|
ਅਤਿ |
ਅਤਿ ਨੀ ਜਿੰਦੇ ਕੋਲ ਕੋਲ ਬਹਿ, ਕੁੱਝ ਦਿੱਲ ਦੀ ਤਾਂ ਕਹਿ, ਸਾਹਵੇਂ ਅੱਖੀਆਂ ਦੇ ਰਹਿ, ਲਾਜ ਸਾਂਭ ਖੁੱਦ ਲਏ, ਵਕਤ ਸਾਜ਼ਗਾਰ ਨਹੀਉਂ ਲਗਦਾ। ਵੇ ਅੱਖਾਂ ਪਾੜ ਪਾੜ ਵਿਹੰਦੇ, ਕਦੇ ਸਾਂ ਵੀਰ ਭੈਣ ਕਹਿੰਦੇ, ਜਾਨ ਇੱਕ ਦੂਜੇ ਉਤੋਂ ਦਿੰਦੇ, ਰਿਸ਼ਤਾ ਵਪਾਰ ਜਿਹਾ ਲਗਦਾ। ਇਲਜ਼ਾਮ ਕਿਸ ਉਤੇ ਲਾਵਾਂ, ਵੈਰੀ ਹੋਇਆ ਮੇਰਾ ਪ੍ਰਛਾਵਾਂ, ਇਜ਼ਤ ਕਿਸ ਕੋਲੋਂ ਮੈਂ ਬਚਾਂਵਾ, ਡਰ ਆਪਣਿਆ ਤੋਂ ਲੱਗਦਾ, ਸਾਰੇ ਅੱਖੀਂ ਮੀਟ ਬੈਠੇ, ਵੀਰੇ ਇਸ਼ਕ ਕਰੀ ਬੈਠੇ, ਖੁਦ ਦਾਗ ਜਰੀ ਬੈਠੇ, ਹਜ਼ਾ ਤੇ ਪਹਿਰਾ ਨਹੀਂਓ ਲੱਗਦਾ, ਕਦਰਾਂ ਕਿੰਝ ਮੁੱਕ ਗੲੀਆਂ, ਕਰੁੰਬਲਾਂ ਡਰੋਂ ਸੁੱਕ ਗੲੀਆਂ, ਵਿਰਾਸਤਾਂ ਕਿਥੇ ਲੁੱਕ ਗੲੀਆਂ, ਕੋਈ ਰਾਹ ਨਹੀਂਓ ਲੱਭਦਾ।
|
|
23 Apr 2014
|