Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਲਾ ਇਸ਼ਕ ਤੇ ਇਸ਼ਕ ਹੀ ਅੱਲਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jagjit singh
jagjit
Posts: 1
Gender: Male
Joined: 30/Jun/2018
Location: ludhiana
View All Topics by jagjit
View All Posts by jagjit
 
ਅੱਲਾ ਇਸ਼ਕ ਤੇ ਇਸ਼ਕ ਹੀ ਅੱਲਾ

ਅੱਲਾ ਇਸ਼ਕ ਤੇ
ਇਸ਼ਕ ਹੀ ਅੱਲਾ 
ਮੂਲੋਂ ਇੱਕ ਨੇ ਦੋਵੇਂ 
ਦੋਵੇਂ ਆਪ ਪਏ ਤੈਨੂੰ ਲੱਭਣ 
ਤੂੰ ਕਿਉਂ ਪਿਆ ਬੂਹਾ ਢੋਹਵੇਂ

ਰੰਗ ਹਜ਼ਾਰਾਂ ਕੁਦਰਤ ਦੇ
ਪਏ ਦੇਣ ਸ਼ਹਾਦਤ ਉਸਦੀ 
ਤੇਰੀ ਸਮਝ ਤੂੰ ਪੱਥਰਾਂ ਮੂਹਰੇ
ਕੱਲਿਆਂ ਬਹਿ ਬਹਿ ਰੋਵੇਂ

ਕੁੱਲ ਦੁਨੀਆਂ ਦੇ ਕਾਲਬਾਂ ਅੰਦਰ 
ਇੱਕੋ ਨੂਰ ਏ ਵੱਸਦਾ 
ਸ਼ੁਕਰ ਖੁਦਾ ਦਾ ਕਰੀਏ ਜਿੱਥੇ 
ਮੇਲ ਦਿਲਾਂ ਦਾ ਹੋਵੇ

ਇਸ਼ਕ ਤੇ ਅੱਲਾ ਤਾਂ ਮਿਲਦੇ 
ਜੇ ਅੰਦਰ ਹੋਵੇ ਖਾਲੀ 
ਭਰਿਆ ਭਾਂਡੇਆ ਅੰਦਰ ਕਿੱਦਾਂ
ਸਾਗਰ ਦਾ ਉਤਾਰਾ ਹੋਵੇ

ਕਰੇਂ ਇਬਾਦਤ ਖਾਲਿਕ ਦੀ
ਤੇ ਖਲਕਤ ਮੂਲ ਨਾਂ ਫੱਬੇ
ਕੀ ਮਾਸ਼ੂਕ ਤੇ ਕੀ ਮੌਲਾ
ਮੀਆਂ ਦੂਰ ਬਹੁਤ ਨੇ ਦੋਵੇਂ

ਕਾਫਿਰ ਕਹਿਣ ਖੁਦਾ ਕਿਹਡ਼ਾ 
ਅਸੀਂ ਖੁਦਾ ਇਸ਼ਕ ਨੂੰ ਮੰਨਿਆ 
ਕਮਲੇ ਨੇ ਹਾਲੇ ਸਮਝੇ ਨਾਹੀ 
ਵੱਖ ਕਦੋਂ ਨੇਂ ਦੋਵੇਂ

ਜਗਜੀਤ ਸਿੰਘ ਕਾਫਿਰ

30 Jun 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

welcome sir g

 

its very well written

 

rooh khush ho gayi parh ke,............Sukhpal Singh

01 Jul 2018

Reply