Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
" ਅੰਮੜੀ ਦੀੲੇ...." :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
" ਅੰਮੜੀ ਦੀੲੇ...."

"ਅੰਮੜੀ ਦੀੲੇ..."


ਅੰਮੜੀ ਦੀੲੇ ਲਾਡਲੀੲੇ
ਨੀ ਪਿਓ ਦੀੲੇ ਪਰੀੲੇ
ਕੱਲ ਤੱਕ ਸੀ ਜੋ ਬਾਲੜੀ
ੳੁਹ ਝੱਟ ਹੋਈ ਜਵਾਨ ਧੀ
ਹੁਣ ਫਿਕਰ ਅਸੀ ਕਰਦੇ
ਕੋਈ ਗੱਭਰੂ ਪਰਖ ਕੇ
ਤੇਰੇ ਹੱਥ ਪੀਲੇ ਕਰੀੲੇ ।

ਨੀ ਫੁੱਲਾਂ ਦੀੲੇ ਟਾਹਣੀੲੇ
ਵੀਰੇ ਦੀੲੇ ਰਾਣੀੲੇ
ਕੰਡਿਆਂ ਜਿਹੇ ਜਹਾਨ 'ਚ
ਤੂੰ ਫੁੱਲਾਂ ਵਾਂਗ ਪਾਲ੍ਹੀ
ਹੁਣ ਸਹੁਰੇ ਘੱਲਣੋ ਡਰਦੇ
ਪਰ ਦਸਤੂਰ ਜੋ ਸਮਾਜੀ
ੳੁਹ ਕਿਵੇਂ ਪਾਰ ਕਰੀੲੇ ।

ਨੀ ਸੁੱਚੇ ਮੋਤੀ ਜਿਹੀੲੇ
ਭੈੜੇ ਲੋਕਾਂ ਦੀ ਨਾ ਸੁਣੀੲੇ
ਜੋ ਬੇਗਾਨੀ ਤੈਨੂੰ ਕਹਿੰਦੇ
ਨਾ ਕੁੜੇ ਤੂੰ ੲੇਹ ਸਮਝੀਂ
ਕੀ ਤੇਰਾ ਕੋਈ ਘਰ ਨੀ
ਦੋ ਘਰਾਂ ਦੀ ਕਿਸਮਤ
ਰੱਬ ਤੇਰੇ ਹੱਥ ਲਿਖੀ ੲੇ ।

ਨੀ ਹਾਸੇ ਦੀੲੇ ਮੂਰਤੇ
ਤੂੰ ਖੁਸ਼ੀ ਖੁਸ਼ੀ ਜਾਵੀਂ
ਆਪਣੇ ਨਵੇਂ ਘਰ ਨੀ
ਤੈਨੂੰ ਕਾਹਦਾ ਡਰ ਨੀ
ਆਸਾਂ ਰੀਝਾਂ ਚਾਅਵਾਂ ਦਾ
ਦੁਆਵਾਂ ਸਿਖਿਆਵਾਂ ਦਾ
ਤੂੰ ਦਾਜ ਲੈ ਚੱਲੀ ਏ ।

ਨੀ ਸਹੁਰੇ ਘਰ ਜਾ ਕੇ
ਛੇਤੀ ਮਨ ਲਾ ਲਵੀਂ
ਰੋਜ਼ ਸੁੱਖ ਸਾਂਦ ਦੀ
ਸਾਨੂੰ ਤੂੰ ਖਬਰ ਕਰੀਂ
ਤੇ ਸਭ ਨੂੰ ਬਾਬੁਲ ਦੀ
ਪੱਗ ਵਾਲੀ ਛਾਂ ਕਰੀ
ਮਾਪਿਆਂ ਦੀ ਚਿੰਤਾ
ਨਾ ਤੂੰ ਕਰੀ ਅੜੀੲੇ ।

ਕੱਲ ਜਦੋਂ ਤੈਨੂੰ ਅਸੀ
ਆਪਣੇ ਹੱਥੀਂ ਤੋਰਾਂਗੇ
ਤੈਨੂੰ ਰੋਂਦੀ ਨੂੰ ਵੇਖ
ਅਸੀ ਵੀ ਬਹੁਤ ਰੋਵਾਂਗੇ
ਤੂੰ ਸਦਾ ਸੁਖੀ ਵਸੇ ਨੀ
ਤੂੰ ਸਦਾ ਖੁਸ਼ ਰਹਿ ਨੀ
ਅਰਦਾਸ ੲਿਹੋ ਕਰੀੲੇ
ਅੰਮੜੀ ਦੀੲੇ ਲਾਡਲੀੲੇ
ਨੀ ਪਿਓ ਦੀੲੇ ਪਰੀੲੇ ॥

 


:-ਸੰਦੀਪ 'ਸੋਝੀ'

27 Nov 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi khoob pesh kita hia dhe de rishte nu....sandeep bai g.....
28 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਭਾਵਪੂਰਨ, ਕੋਮਲ, ਆਦਰਪੂਰਨ, ਸਮਾਜਿਕ ਮਜਬੂਰੀ ਦੀ ਗੂੜ੍ਹ ਸਮਝ ਨਾਲ, ਪੈਤ੍ਰਿਕ ਭਾਵ 'ਚ ਗੜੂੰਦ ਹੋ ਕੇ, ਲਿਖੀ ਹੋਈ ਇਕ ਪਿਆਰੀ ਜਿਹੀ ਰਚਨਾ |
ਬਹੁਤ ਸੁੰਦਰ ਸੰਦੀਪ ਬਾਈ ਜੀ |
ਜਿਉਂਦੇ ਵੱਸਦੇ ਰਹੋ |
ਸ਼ੇਅਰ ਕਰਨ ਲਈ ਧੰਨਵਾਦ |

ਕੋਮਲ ਭਾਵਪੂਰਨ, ਆਦਰਪੂਰਨ, ਸਮਾਜਿਕ ਮਜਬੂਰੀ ਦੀ ਗੂੜ੍ਹ ਸਮਝ ਨਾਲ, ਪੈਤ੍ਰਿਕ ਭਾਵ 'ਚ ਗੜੂੰਦ ਹੋ ਕੇ, ਲਿਖੀ ਹੋਈ ਇਕ ਪਿਆਰੀ ਜਿਹੀ ਰਚਨਾ |


ਬਹੁਤ ਸੁੰਦਰ ਸੰਦੀਪ ਬਾਈ ਜੀ | ਜਿਉਂਦੇ ਵੱਸਦੇ ਰਹੋ |


ਸ਼ੇਅਰ ਕਰਨ ਲਈ ਧੰਨਵਾਦ |

 

28 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਾਨਦਾਰ .......
28 Nov 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi khoob g
28 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ, ਜਗਜੀਤ ਜੀ, ਆਪਣੇ ਰੁਝੇਵਿਆਂ ਚੋਂ ਵਕਤ ਕੱਢ ਕੇ ਕਿਰਤ ਨਾਮ ਕਰਨ ਲਈ ਤੇ ਹੌਸਲਾ ਵਧਾਉਣ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।

ਜਿਸ ਨਾਲ ਹੋਰ ਵਧੀਆ ਕਰਨ ਦੀ ਪ੍ਰੇਰਣਾ ਮਿਲਦੀ ੲੇ ।ਜਿੳੁਂਦੇ ਵਸਦੇ ਰਹੋ ਜੀ।
28 Nov 2014

Reply