Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਸ! ਅਾਖ਼ਰੀ ਵਾਰ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਬਸ! ਅਾਖ਼ਰੀ ਵਾਰ ~
ਦੋ ਚੱਪੂਅਾ ਸਣੇ
ਬੇੜੀ ਡੁੱਬ ਰਹੀ ਸੀ ਜਦੋਂ

ਸ਼ਾਖ ਦੇ ਸਾਰੇ ਫੁੱਲ ਝੜ ਗੲੇ ਸੀ
ਇਕ ਟਾਹਣੀ ਤੇ
ਪੱਤਾ ਰਹਿ ਗਿਅਾ ਸੀ ਲਰਜ਼ਦਾ ਜਦੋਂ

ਜਦੋਂ ਦਿਲ ਨੇ ਕਬੂਲ ਲੲੀਅਾ
ਸਾਰੀਅਾ ਹਾਰਾਂ...ਸਣੇ ਜਿੱਤਾਂ ਦੇ

ਜਦੋਂ ਪਤਾ ਸੀ ਕਿ ਰਾਤ ਦੀ ਕਰਵਟ
ਲਿਜਾ ਸਕਦੀ ਹੈ
ਹੋਂਰ ਹਨ੍ਹੇਰੀ ਖਾੲੀ ਤੀਕ
ਹੋ ਸਕਦੈ "ਸੂਰਜ”
ਰਾਤ ਦਾ ਗਿਅਾ ਨਾ ਮੁੜੇ

ਤੇ ਟੁੱਟ ਸਕਦਾ ਹੈ ੳੁਹ ਤਾਰਾ ਵੀ
ਜੋ ਗਵਾਹੀ ਭਰਦਾ ਹੈ
ਚੰਦ ਦੇ ਸਦਾ ਨਾਲ਼ ਹੋਂਣ ਦੀ

ਠੀਕ ਓਦੋਂ
ਵੀ ਮੈੰ ਜਾਣਦਾ ਸੀ
'ਜ਼ਿੰਦਗੀ" ਧੜਕਦੀ ਹੀ ਨਹੀਂ
ਫੜ੍ਹਕਦੀ ਵੀ ਹੈ ਤੇ ਸਰਕਦੀ ਵੀ
ਅਾਖ਼ਰੀ ਪੱਤੇ ਦੀ ਲਹਿਰ ਚ
ਡਿੱਗਦੇ ਤਾਰੇ
ਟੁੱਟੇ ਚੱਪੂਅਾ ਦੀ ਅਵਾਜ਼ 'ਚ
ਹਨ੍ਹੇਰੇ ਦੀ ਸਾਂ-ਸਾਂ ਚ.....
ਤੂੰ ਇਸ ਧੜਕਦੀ ਜ਼ਿੰਦਗੀ ਨੂੰ
ਅਾਪਣੇ ਦਿਲ 'ਚ ਸਜ਼ਾ ਕੇ ਰੱਖੀ

ਕਿਸੇ ਇਕ ਤਾਰੇ ਲੲੀ ਨਹੀਂ
ਕਿਸੇ ਇਕ ਸਹਾਰੇ ਲੲੀ ਨਹੀਂ!

ਕਿਸੇ ਇਕ "ਪਿਅਾਰੇ' ਲੲੀ
ਤਾਂ ਬਿਲਕੁਲ ਵੀ ਨਹੀ ~
20 Aug 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,............waah ,.............waah


This is brilliant poetry,.............a world class.............rooh de dhur andar takk uttar gayi har ik likhi gal.............great............jio veer


duawaan


pls. write the name of the writer also..............thanks

21 Aug 2018

Reply