Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਤਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਕਿਤਾਬ
ਮੈਂ ਇਕ ਦਿਨ ਵਿੱਚ ਮੈਂ ਪੂਰੀ ਕਿਤਾਬ ਲਿਖ ਸਕਦਾ ਹਾਂ,
ਟੁੱਟੇ ਦਿਲਾ ਦੀ ਕਹਾਣੀ, ਰੂਹ ਕੁਰਲਾਵੇ ਮਰਜਾਣੀ,
ਤੰਦ ਅਰਮਾਨਾਂ ਵਾਲੀ ਟੁੱਟੀ, ਧੀ ਕੁੱਖ ਵਿੱਚ ਮੁੱਕੀ,
ਨਸ਼ਿਆ ਵਿੱਚ ਵਹਿੰਦਾ ਪੰਜਾਬ ਲਿਖ ਸਕਦਾ ਹਾਂ।
ਮੈਂ ਇਕ ਦਿਨ ਵਿੱਚ ਪੂਰੀ ਕਿਤਾਬ ਲਿਖ ਸਕਦਾ ਹਾਂ।

ਵਿਗੜੀ ਅੱਥਰੀ ਮੰਡੀਰ, ਬਣਿਆ ਚਿੱਟੇ ਦਾ ਸਰੀਰ,
ਅੱਖ ਮੈਲੀ ਸਦਾ ਰਹਿੰਦੀ, ਜਿਹਨਾਂ ਦੇ ਬੁਰੇ ਹੋਣ ਪੀਰ,
ਸੱਚ ਨੇ ਝੂੱਠ ਦਾ ਸਾਥ ਦੇਣਾ, ਗਲਤ ਦਾ ਠੀਕ ਨੂੰ ਮਾਤ ਦੇਣਾ,
ਦੇਖਿਆ "ਭਗਤ ਸਿੰਘ" ਦਾ ਟੁੱਟਿਆ ਖੁਆਬ ਲਿਖ ਸਕਦਾ ਹਾਂ।
ਮੈਂ ਇਕ ਦਿਨ ਵਿੱਚ ਪੂਰੀ ਕਿਤਾਬ ਲਿਖ ਸਕਦਾ ਹਾਂ।

ਹੱਥ ਮਹਾਨਤਾਂ ਨੂੰ ਲੱਗੇ, ਟਿੱਕਾ ਲਾਹਣਤਾਂ ਨੂੰ ਲੱਗੇ,
ਚੋਰੀ ਠੱਗੀ ਨਾਲ ਢਿੱਡ ਭਰਨਾਂ, ਅੱਗ ਕੀਤੀ ਦਾਨਤਾ ਨੂੰ ਲੱਗੇ,
ਸੱਚਾਈ ਦਾ ਪੁੱਤਲਾ ਸੜਿਆ, ਕਾਲ ਬੁਰਾਈ ਬਣ ਅੰਦਰ ਵੜਿਆ,
ਖੁੱਦ ਪੁੱਛ ਸਵਾਲ ਮੈਂ ਖੁੱਦ ਨੂੰ ਜਵਾਬ ਲਿਖ ਸਕਦਾ ਹਾਂ।
ਮੈਂ ਇਕ ਦਿਨ ਵਿੱਚ ਪੂਰੀ ਕਿਤਾਬ ਲਿਖ ਸਕਦਾ ਹਾਂ।

ਰੋਲਾ ਅੱਜਕਲ੍ਹ ਵੇਸ਼ਾਵਾ ਦਾ, "ਕੇਰਲਾ" ਤੱਕ ਜਾਦੀਆ ਰਾਹਵਾਂ ਦਾ,
"ਸਨੀ" ਤੂੰ ਕੰਮ ਮਹਾਨ ਕੀਤਾ, ਕੰਮ ਰੌਲਾ ਪਾਉਣਾ ਕਾਂਵਾਂ ਦਾ,
ਭਿੱਜੀਆ ਇਸ਼ਕ ਵਿੱਚ "ਗੈਰੀ" ਸ਼ਬਾਬ ਲਿਖ ਸਕਦਾ ਹਾਂ,
ਮੈਂ ਇਕ ਦਿਨ ਵਿੱਚ ਪੂਰੀ ਕਿਤਾਬ ਲਿਖ ਸਕਦਾ ਹਾਂ।

ਰਿੰਪੀ ਗੈਰੀ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
27 Aug 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,..............jio veer

28 Aug 2018

Reply