Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਚੋਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਚੋਣ

ਸੈਂਕੜੇ ਸਾਲ ਪਹਿਲਾਂ
ਕਿਸੇ ਅਗਿਆਤ ਥਾਵੇਂ
ਕੁਝ 'ਸਿਆਣੇ' ਇਕੱਠੇ ਹੋਏ--
"ਆਉਂਦੀਆਂ ਨਸਲਾਂ ਵਾਸਤੇ
ਰਾਹ ਚੁਣਿਆ ਜਾਵੇ
ਉਨ੍ਹਾਂ ਅੱਗੇ ਤੁਰਨ ਲਈ
ਕੋਈ ਨਾਇਕ ਲੱਭਿਆ ਜਾਵੇ"
ਕਈ ਦਿਨ ਮਹੀਨੇ ਵਿਚਾਰ ਹੋਈ
ਆਖਰੀ ਚੋਣ ਰਾਮਾਇਣ ਅਤੇ
ਮਹਾਂਭਾਰਤ ਵਿਚਕਾਰ ਹੋਈ...
------------------------------
ਦੋਹਾਂ ਵਿੱਚ ਵੱਡੀ ਸਾਂਝ ਸੀ
ਦੋਹਾਂ ਵਿੱਚ ਭਗਵਾਨ ਸੀ
ਨੇਕੀ ਦੀ ਬਦੀ ਉੱਤੇ ਜਿੱਤ ਸੀ
ਧਰਮ ਦਾ ਰਾਹ ਕਰਮ ਸੀ
ਮਹਾਂਪੁਰਖਾਂ ਮਹਾਂਯੋਧਿਆਂ ਦਾ ਵਾਸ ਸੀ
ਰਿਸ਼ਤੇ ਸਨ ਮੇਲ ਸੀ ਵਿਛੋੜਾ ਵੀ ਸੀ
ਦੋਹਾਂ ਦਾ ਫ਼ਰਕ ਥੋੜ੍ਹਾ ਥੋੜ੍ਹਾ ਹੀ ਸੀ....
-------------------------------------
ਆਖਰਕਾਰ ਮੁਖੀ ਨੇ ਨਿਚੋੜ ਕੱਢਿਆ
ਇੱਕ ਵੱਡੇ ਫ਼ਰਕ ਨੇ ਦੋਹਾਂ ਕਥਾਵਾਂ ਨੂੰ ਵੱਖ ਕੀਤਾ ਹੈ
ਇੱਕ ਵਿੱਚ ਦਰੋਪਦੀ ਹੈ ਦੂਜੇ ਵਿੱਚ ਸੀਤਾ ਹੈ
ਸੀਤਾ ਸ਼ਾਂਤ ਹੈ,ਦਰੋਪਦੀ ਤੇਜੱਸਵੀ ਹੈ
ਦਰੋਪਦੀ ਕੋਲ ਪੰਜ ਮਰਦ ਹਨ,
ਸੀਤਾ ਇੱਕੋ ਦੀ ਪਤਨੀ ਬਣ ਉਮਰ ਭਰ ਵਸਦੀ ਹੈ
ਸੀਤਾ ਧੋਬੀ ਦਾ ਮਿਹਣਾ ਸੁਣ ਚੁੱਪ ਰਹਿੰਦੀ ਹੈ,
ਦਰੋਪਦੀ ਸੱਚਬੋਲੀ ਹੈ ਅੰਨ੍ਹੇ ਨੂੰ ਅੰਨ੍ਹਾ ਕਹਿੰਦੀ ਹੈ
ਸੀਤਾ ਰਾਵਣ ਦੀ ਕੈਦ ਵਿੱਚ ਚੁੱਪਚਾਪ ਰਹਿੰਦੀ ਹੈ,
ਦਰੋਪਦੀ ਚੀਰਹਰਣ ਬਦਲੇ ਦੁੱਸ਼ਾਸਨ ਦਾ ਲਹੂ ਮੰਗਦੀ ਹੈ
ਸੀਤਾ ਨੂੰ ਘਰੋਂ ਕੱਢ ਦੇਵੋ ਚੁੱਪਚਾਪ ਜੰਗਲ ਚਲੀ ਜਾਂਦੀ ਹੈ,
ਦਰੋਪਦੀ ਨੂੰ ਬੇਪਤ ਕਰੋ ਤਾਂ ਕਈ ਹਜ਼ਾਰਾਂ ਦੀ ਜਾਨ ਜਾਂਦੀ ਹੈ
---------------------------------------------------------
ਮਰਦਾਂ ਦੀ ਸੌਖਿਆਈ ਲਈ ਏਹੋ ਕਰਨਾ ਪਏਗਾ
ਦਰੋਪਦੀ ਦੀ ਥਾਂ ਸੀਤਾ ਨੂੰ ਚੁਨਣਾ ਪਏਗਾ...
-----------------------------------------------
ਕਾਂ ਨੂੰ ਰਾਮ-ਰਾਜ ਦੇਵੋ
ਮਰਦਾਂ ਨੂੰ ਰਾਮ ਬਣਾ ਦੇਵੋ
ਔਰਤਾਂ ਨੂੰ ਸੀਤਾ ਬਨਣ ਲਈ ਆਖੋ
ਲੋਕਾਂ ਨੂੰ ਰਾਮਾਇਣ ਦੀ ਪੂਜਾ ਲਈ ਆਖੋ

ਮਹਾਂਭਾਰਤ ਦਾ ਗ੍ਰੰਥ ਘਰਾਂ ਵਿੱਚ ਰੱਖਣਾ ਮਨ੍ਹਾ ਹੋਵੇ...!!

 

 

ਸੁਖਪਾਲ
--------------------------------------------------------

( ਕਿਤਾਬ-'ਰਹਣੁ ਕਿਥਾਊ ਨਾਹਿ' ਵਿੱਚੋਂ )

25 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਪਰ ਸ਼ਾਨਦਾਰ ਕਿਰਤ ਅਤੇ ਉੰਨੀ ਹੀ ਪੈਨੀ ਨਜਰ ਜਿਸ ਨਾਲ ਚੋਣ ਕੀਤੀ ਗਈ ਐ ਜੀ |
ਬਿੱਟੂ ਬਾਈ ਜੀ, ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ !

ਸੁਪਰ ਸ਼ਾਨਦਾਰ ਕਿਰਤ ਅਤੇ ਉੰਨੀ ਹੀ ਪੈਨੀ ਨਜਰ ਜਿਸ ਨਾਲ ਚੋਣ ਕੀਤੀ ਗਈ ਐ ਜੀ |



ਸੁਖਪਾਲ ਜੀ ਨੂੰ ਬਹੁਤ ਸੋਹਣੀ ਰਚਨਾ ਲਈ ਮੁਬਾਰਕਬਾਦ ਅਤੇ ਬਿੱਟੂ ਬਾਈ ਜੀ, ਆਪ ਜੀ ਦਾ ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ !



God Bless !

 

26 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bittu g kamal de chon hai
Kash kite Ram Raj ho jave sabna ch payar hove....... Na rakhe Koi hove vair kise naal
26 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bahut khoob Sir..TFS
27 Jul 2014

Reply