Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਨੇਰਾ ਹੀ ਹਨੇਰਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਹਨੇਰਾ ਹੀ ਹਨੇਰਾ

 

 

ਨਾ ਚਾਹੁੰਦੇ ਹੋਏ ਵੀ,
ਮੈਂ ਉਸ ਰਾਹੇ ਤੁਰਿਆ ਜਾ ਰਿਹਾ ਹਾਂ
ਨਿਰਾ ਹਨੇਰਾ ਹੀ ਹਨੇਰਾ,
ਪਰ ਮੈਂ ਤਾਂ ਮੁਸਕਰਾ ਰਿਹਾ ਹਾਂ।


ਕੁੱਝ ਚੰਗੇ ਬੀਜ ਵੀ ਉੱਗੇ ਸੀ,
ਪਰ ਮਾਇਆ ਕਰਕੇ ਮਰ ਗਏ।
ਮੈਨੂੰ ਚੇਤਾਵਨੀ ਦਿਆਂ ਕਰਦੇ ਸੀ,
ਪਰ ਵਕਤ ਗੁਜ਼ਰਿਆ ਸਭ ਸੜ ਗਏ।

ਮੈਂ ਉਨ੍ਹਾਂ ਦੀ ਦਿੱਤੀ ਚੇਤਾਵਨੀ,
ਹੁਣ ਯਾਦ ਕਰ ਰਿਹਾ ਹਾਂ।
ਬਚਾ ਲੋ ਇਸ ਮਾਇਆ ਤੋਂ,
ਰੱਬਾ ਅਰਦਾਸ ਕਰ ਰਿਹਾ ਹਾਂ।


ਨਾ ਚਾਹੁੰਦੇ ਹੋਏ ਵੀ,
ਮੈਂ ਉਸ ਰਾਹੇ ਤੁਰਿਆ ਜਾ ਰਿਹਾ ਹਾਂ
ਨਿਰਾ ਹਨੇਰਾ ਹੀ ਹਨੇਰਾ,
ਪਰ ਮੈਂ ਤਾਂ ਮੁਸਕਰਾ ਰਿਹਾ ਹਾਂ।

10 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

welcome back after such a long time sukhbir saab g


khusi hoyi aap g de dubara darshan kar ke,..


"Hanera hi Hanera"...............waah 


ਬਹੁਤ ਹੀ ਗਹਿਰਾਈ ਹੈ ਇਸ ਕਵਿਤਾ ਵਿਚ ,..........ਇਕ ਚਿੰਤਨ ਦਾ ਇਹਸਾਸ ਜਿਸ  ਨੂੰ ਸਮਝ ਪਾਉਣਾ ਆਮ ਸੋਚ ਵਾਲੇ ਇਨਸਾਨ ਲਈ ਬਹੁਤ ਹੀ ਮੁਸ਼ਕਿਲ ਦੀ ਗੱਲ੍ਹ ਹੈ ,.............ਮੈਂ ਪੰਜ - ਸੱਤ ਵਾਰ ਇਸ ਨੂੰ ਪੜ੍ਹਿਆ ਫੇਰ ਜਾ ਕੇ ਇਸ ਕਵਿਤਾ ਦੇ ਅਰਥ ਨੂੰ ਕੁਝ ਹੱਦ ਤੱਕ ਸਮਝ ਪਾਇਆ ਹਾਂ ,..........

 

ਇਹ ਵੀ ਸੱਚ ਆ ਮੈਂ ਜਿਓਂ - ਜਿਓਂ  ਇਸ ਕਵਿਤਾ ਨੂੰ ਅੱਗੇ ਹੋਰ ਬਾਰ ਬਾਰ ਪੜ੍ਹਾਂਗਾ ਤਾਂ ਇਸਦੇ ਸੰਪੂਰਨ ਅਰਥ ਤੱਕ ਜਰੂਰ ਪਹੁੰਚ ਜਾਵਾਂਗਾ .......... ...ਤਾਂਹੀ ਤਾਂ ਕਹਿ ਰਿਹਾ ਹਾਂ ਬਹੁਤ ਹੀ ਗਹਿਰਾਈ ਭਰਭੂਰ ਕਵਿਤਾ ਦਾ ਨਿਰਮਾਣ ਕੀਤਾ ਹੈ ਆਪ ਜੀ ਦੀ ਕਲਮ ਅਤੇ ਮਹਾਨ ਲੇਖਕ ਵਾਲੀ ਸੋਚ ਨੇ ,.............ਜੀਓ ਵੀਰ ,...........ਦੁਆਵਾੰ

 

Sukhpal**

13 Sep 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਹਰ ਵਾਰ ਹਰ ਰਚਨਾ ਤੇ ਆਪਣੇ ਕੀਮਤੀ ਸੁਝਾਹ ਦਸਦੇ ਹੋ....

ਧੰਨਵਾਦ ਜੀ.......

13 Sep 2018

Reply