Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਵੀ ਸੱਜਣਾ ਕਵਿਤਾ ਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਹ ਵੀ ਸੱਜਣਾ ਕਵਿਤਾ ਏ

 

ਇਹ ਵੀ ਸੱਜਣਾ ਕਵਿਤਾ ਏ
                                  
ਅੰਬਰ ਵੇਖਿਆਂ ਦੂਰ ਖਿਤਿਜ ਤੋਂ
ਧਰਤ ਨਾਲ ਮਿਲ ਜਾਵੇ,
ਲਾਲੀ ਚੜ੍ਹਦੇ ਸੂਰਜ ਦੀ ਕਿੰਜ
ਲੋਅ ਬਣ ਕੇ ਖਿਲ ਜਾਵੇ |
ਵਿਹੰਦਿਆਂ ਵਿਹੰਦਿਆਂ ਸਹਿਜੇ ਸਹਿਜੇ
ਚੰਨ ਕਿਉਂ ਹਿਸਦਾ ਏ ?
ਇਹ ਵੀ ਸੱਜਣਾ ਕਵਿਤਾ ਏ
ਜੋ ਕਾਦਰ ਲਿਖਦਾ ਏ |
ਪਤਝੜ ਡਿੱਗੇ ਬੀਜ ਭੋਇਂ 
ਬਸੰਤ 'ਚ ਉੱਗਦੇ ਨੇ,
ਫੁੱਲਾਂ ਦੇ ਭੌਰਿਆਂ ਨਾਲ ਹੋਏ
ਵਾਦੇ ਪੁੱਗਦੇ ਨੇ |
ਇਹ ਖੇਡ ਵੇਖ ਕੇ ਬੰਦਾ
ਮਰਨਾ ਜੀਣਾ ਸਿੱਖਦਾ ਏ |
ਇਹ ਵੀ ਸੱਜਣਾ ਕਵਿਤਾ ਏ
ਜੋ ਕਾਦਰ ਲਿਖਦਾ ਏ |
ਜੇਠ ਤੋਂ ਬਚੇ ਦਾ ਖੇੜਾ
ਪੋਹ ਦੇ ਠੱਕੇ ਮੁਠਦੇ ਨੇ,
ਪਰ ਕੱਕਰੀ ਠੰਢ 'ਚ ਜਮੇ ਹੋਏ ਵੀ
ਮੁੜ ਜੀਅ ਉੱਠਦੇ ਨੇ,
ਜਦ ਬੱਦਲ ਦੀ ਹਿੱਕ ਚੀਰ ਕੇ
ਵਿਚੋਂ ਸੂਰਜ ਦਿਖਦਾ ਏ |
ਇਹ ਵੀ ਸੱਜਣਾ ਕਵਿਤਾ ਏ
ਜੋ ਕਾਦਰ ਲਿਖਦਾ ਏ |
ਪਰੀਆਂ ਵਰਗੀ ਸੀਰਤ, 
ਕੁਦਰਤ ਪਉਣ ਪਾਣੀ ਦੇਵੇ,
ਮਾਣਨ ਨੂੰ ਦਏ ਘਣੀ ਛਾਂ
ਤੇ ਖਾਵਣ ਨੂੰ ਮੇਵੇ, 
ਪਰ ਗੁੱਸੇ ਵਿਚ ਚਿਹਰਾ
ਲਾਲ-ਨਹੁੰਦਰੀ ਡੈਣ ਦਾ ਦਿਸਦਾ ਏ |
ਇਹ ਵੀ ਸੱਜਣਾ ਕਵਿਤਾ ਏ
ਜੋ ਕਾਦਰ ਲਿਖਦਾ ਏ |
                  ਜਗਜੀਤ ਸਿੰਘ ਜੱਗੀ
ਜੇਠ ਤੋਂ ਬਚੇ ਦਾ ਖੇੜਾ - ਗਰਮੀ ਦੀ ਤਪਿਸ਼ ਤੋਂ ਬਚੇ ਹੋਏ ਦੀ ਖੁਸ਼ੀ; ਪੋਹ ਦੇ ਠੱਕੇ - ਸਿਆਲ 'ਚ ਵਗਣ ਵਾਲੀ ਹੱਡ ਠਾਰਦੀ ਠੰਢੀ ਹਵਾ ਦੇ ਬੁੱਲੇ; ਮੁਠਦੇ – ਚੁਰਾਉਂਦੇ; ਲਾਲ-ਨਹੁੰਦਰੀ - ਖੂਨੀ ਪੰਜਿਆਂ ਜਾਂ ਨਹੁਆਂ ਵਾਲੀ ਡਰਾਵਨੀ | 

 

ਇਹ ਵੀ ਸੱਜਣਾ ਕਵਿਤਾ ਏ

                                  

ਅੰਬਰ ਵੇਖਿਆਂ ਦੂਰ ਖਿਤਿਜ ਤੋਂ

ਧਰਤ ਨਾਲ ਮਿਲ ਜਾਵੇ,

ਲਾਲੀ ਚੜ੍ਹਦੇ ਸੂਰਜ ਦੀ ਕਿੰਜ

ਲੋਅ ਬਣ ਕੇ ਖਿਲ ਜਾਵੇ |

ਵਿੰਹਦਿਆਂ ਵਿੰਹਦਿਆਂ ਸਹਿਜੇ ਸਹਿਜੇ

ਚੰਨ ਕਿਉਂ ਹਿਸਦਾ ਏ ?

ਇਹ ਵੀ ਸੱਜਣਾ ਕਵਿਤਾ ਏ

ਜੋ ਕਾਦਰ ਲਿਖਦਾ ਏ |


ਪਤਝੜ ਡਿੱਗੇ ਬੀਜ ਭੋਇਂ 

ਬਸੰਤ 'ਚ ਉੱਗਦੇ ਨੇ,

ਫੁੱਲਾਂ ਦੇ ਭੌਰਿਆਂ ਨਾਲ ਹੋਏ

ਵਾਦੇ ਪੁੱਗਦੇ ਨੇ |

ਇਹ ਖੇਡ ਵੇਖ ਕੇ ਬੰਦਾ

ਮਰਨਾ ਜੀਣਾ ਸਿੱਖਦਾ ਏ |

ਇਹ ਵੀ ਸੱਜਣਾ ਕਵਿਤਾ ਏ

ਜੋ ਕਾਦਰ ਲਿਖਦਾ ਏ |


ਜੇਠ ਤੋਂ ਬਚੇ ਦਾ ਖੇੜਾ,

ਪੋਹ ਦੇ ਠੱਕੇ ਮੁਠਦੇ ਨੇ,

ਪਰ ਕੱਕਰੀ ਠੰਢ 'ਚ ਜਮੇ ਹੋਏ ਵੀ

ਮੁੜ ਜੀਅ ਉੱਠਦੇ ਨੇ,

ਜਦ ਬੱਦਲ ਦੀ ਹਿੱਕ ਚੀਰ ਕੇ

ਵਿਚੋਂ ਸੂਰਜ ਦਿਖਦਾ ਏ |

ਇਹ ਵੀ ਸੱਜਣਾ ਕਵਿਤਾ ਏ

ਜੋ ਕਾਦਰ ਲਿਖਦਾ ਏ |


ਪਰੀਆਂ ਵਰਗੀ ਸੀਰਤ, 

ਕੁਦਰਤ ਪਉਣ ਪਾਣੀ ਦੇਵੇ,

ਮਾਣਨ ਨੂੰ ਦਏ ਘਣੀ ਛਾਂ

ਤੇ ਖਾਵਣ ਨੂੰ ਮੇਵੇ, 

ਗੁੱਸੇ ਵਿਚ ਚਿਹਰਾ

ਲਾਲ-ਨਹੁੰਦਰੀ ਡਾਇਣ ਦਾ ਦਿਸਦਾ ਏ |

ਇਹ ਵੀ ਸੱਜਣਾ ਕਵਿਤਾ ਏ

ਜੋ ਕਾਦਰ ਲਿਖਦਾ ਏ |

                  ਜਗਜੀਤ ਸਿੰਘ ਜੱਗੀ


ਜੇਠ ਤੋਂ ਬਚੇ ਦਾ ਖੇੜਾ - ਗਰਮੀ ਦੀ ਤਪਿਸ਼ ਤੋਂ ਬਚੇ ਹੋਏ ਦੀ ਖੁਸ਼ੀ; ਪੋਹ ਦੇ ਠੱਕੇ - ਸਿਆਲ 'ਚ ਵਗਣ ਵਾਲੀ ਹੱਡ ਠਾਰਦੀ ਠੰਢੀ ਹਵਾ ਦੇ ਬੁੱਲੇ; ਮੁਠਦੇ – ਚੁਰਾਉਂਦੇ; ਲਾਲ-ਨਹੁੰਦਰੀ - ਖੂਨੀ ਪੰਜਿਆਂ ਜਾਂ ਲਾਲ ਲਹੂ ਭਿੱਜੇ ਨਹੂੰਆਂ ਵਾਲੀ, ਡਰਾਵਨੀ |  

 

30 Jun 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ih ve kaviata ba kamal kirat hai sir ...bhaout khoob explanation hai kadar de creations de....umda TFS
06 Jul 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਕਾਦਰ ਦੀ ਕੁਦਰਤ ਦਾ ਐਨਾ ਸੋਹਣਾ ਵਰਨਣ ਸ਼ਾਇਦ ਹੀ ਕੋਈ ਹੋਰ ਸ਼ਬਦਾਂ ਵਿੱਚ ਮਿਲੇ ਜਿਂਨਾ ਮੈਨੂੰ ਇਸ ਕਵਿਤਾ ਵਿੱਚ ਦਿਸਿਆ ਹੈ ।

ਤੁਸੀਂ ਸਹੀ ਕਿਹਾ ਕਿ ਜੇ ਬੱਚਿਆਂ ਵਾਂਗ ਵਿਚਰੋਗੇ ਤਾਂ ਕੁਦਰਤ ਮਾਂ ਹੈ , ਜੇ ਖਿਲਵਾੜ ਕਰੋਗੇ ਤਾਂ ਖੂਨੀ ਪੰਜਿਆਂ ਵਾਲੀ ਡਾਇਣ ਦਾ ਰੂਪ ਧਾਰ ਲੈਂਦੀ ਹੈ ।

09 Jul 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਕੀ ਕਹਾਂ !!!! ਬਹੁਤ ਹੀ ਖੂਬਸੂਰਤ !!!!!! ਭਾਈ ਵੀਰ ਸਿੰਘ ਜੀ ਦੀ ਕਵਿਤਾ ਵੈਰੀ ਨਾਗ ਯਾਦ ਆ ਗਈ. ਕਲਮ ਨੂੰ ਸਲਾਮ!!!! ਕਾਦਰ ਦੀ ਕੁਦਰਤ ਦਾ ਐਨਾ ਸੋਹਨਾ ਵਿਵਰਣ!!! ਸਲਾਮ sir 

09 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thnx one and all...tied up with some preoccupations....
will soon visit to reply individually to each of the comments...

God Bless !
12 Jul 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਕਾਦਰ ਦੀ ਨਰਬਦ ਕਵਿਤਾ ਨੂੰ ਦਿਲ ਨਾਲ ਪੜ੍ਹ ਕੇ ਹੁ-ਬ-ਹੁ ਕਾਗਜ਼ ਤੇ ਉਤਾਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ,

ਤੁਸੀ ਹਮੇਸ਼ਾ ਦੀ ਤਰਾਂ ਇੱਕ ਹੋਰ ਦਿਲ ਨੂੰ ਛੋਹ ਜਾਣ ਵਾਲੀ ਰਚਨਾ ਪੇਸ ਕੀਤੀ ਏ ਜੀ,

ਲੇਟ ਰਿਪਲਾਈ ਲਈ ਮੁਆਫੀ ਚਾਹਵਾਂਗਾ,

ਸਭ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਗਜੀਤ ਸਰ ।

14 Jul 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

Packers And Movers, Please desist from abusing the Literary Site for Commercial purposes...and Stay Away !!!

 

Packers And Movers, Please desist from abusing the Literary Site for Commercial purposes...and Stay Away !!!

 

16 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir..............great artistic and philosophic touch in words to create word pictures...........superb

06 Dec 2015

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

Superb Good One

07 Dec 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸਾਰੇ ਪਾਠਕਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅਤੇ ਬਹੁਤ ਬਹੁਤ ਸ਼ੁਕਰੀਆ |
ਆਪ ਸਭ ਨੇ ਸਮਾਂ ਅਤੇ ਦਿਲ ਕੱਢਕੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਸੋਹਣੇ ਸੋਹਣੇ ਕਮੇੰਟ੍ਸ ਦਿੱਤੇ |
ਰਾਜ਼ੀ ਰਹੋ ਅਤੇ ਲਿਖਦੇ ਪੜ੍ਹਦੇ ਰਹੋ |

ਸਾਰੇ ਪਾਠਕਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅਤੇ ਬਹੁਤ ਬਹੁਤ ਸ਼ੁਕਰੀਆ |


ਆਪ ਸਭ ਨੇ ਸਮਾਂ ਅਤੇ ਦਿਲ ਕੱਢਕੇ ਕਿਰਤ ਤੇ ਨਜ਼ਰਸਾਨੀ ਕੀਤੀ ਅਤੇ ਸੋਹਣੇ ਸੋਹਣੇ ਕਮੇੰਟ੍ਸ ਦਿੱਤੇ |


ਰਾਜ਼ੀ ਰਹੋ ਅਤੇ ਲਿਖਦੇ ਪੜ੍ਹਦੇ ਰਹੋ |

07 Dec 2015

Showing page 1 of 2 << Prev     1  2  Next >>   Last >> 
Reply