Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਸ ਪੰਜਾਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਦੇਸ ਪੰਜਾਬ
ਦੇਸ ਪੰਜਾਬ ਨਾਂ ਦੀ ੲਿੱਕ
ਹੈ ਬੱਦਲੀ ਗੁਲਾਬ ਜਿਹੀ
ਨੀਲੇ ਅੰਬਰ ਦੇ ਮੁੱਖੜੇ ਤੇ
ਕਿਸੇ ਫੱਬਦੇ ਹਿਜਾਬ ਜਿਹੀ

ਗੁਲਾਬੀ ਸੋਹਣੀ ਬੱਦਲੀ ਉਹ
ਹੁਣ ਹੋੲੀ ਖ਼ਾਲੀ ਕਾਲੀ ਘਟਾ
ਨਾ ਵਰ੍ਹਦੀ ਨਾ ਪਾਣੀ ਭਰਦੀ
ਭੁੱਲ ਬੈਠੀ ਆਪਣਾ ਹੀ ਪਤਾ

ਨਾ ਛਿੰਝਾਂ ਨਾ ਖੇਡ ਕਬੱਡੀ
ਗੁਆਚੀ ਰੋਣਕ ਵੀ ਪਿੰਡਾ 'ਚੋਂ
ਨਾ ਬੈੜ੍ਹਕੇ ਨਾ ਦੋੜੇ ਬੈਲਗੱਡੀ
ਤੇ ਪਾਣੀ ਵੀ ਮੁੱਕੇ ਟਿੰਡਾਂ 'ਚੋਂ

ਚਰਖੇ,ਤੀਆਂ ਤੇ ਤ੍ਰਿੰਞਣਾ ,ਜਿਵੇਂ
ਕੋਈ ਕੱਲ ਦੀ ਗੱਲ ਨੇ ਹੋਏ
ਘੋਟਣੇ ਦੇ ਘੁੰਗਰੂ ਤੇ ਰੰਗੀਆਂ ਡਾਂਗਾ
ਵੀ ਮਿੳੁਜ਼ੀਅਮਾਂ ਦੀ ਸ਼ਾਨ ਹੀ ਹੋੲੇ

ਅਣਖੀ ਯੋਧੇ ਦੁਸ਼ਮਣ ਦੇ ਸ਼ਿਕਾਰੀ
ਹੁੰਦੇ ਸੀ ਮੇਰੇ ਦੇਸ ਦੇ ਗੱਭਰੂ
ਜੋ ਭੰਗੜੇ ਢੋਲਾਂ ਦੇ ਸੀ ਸ਼ੌਕੀਨ
ਅੱਜ ਵਜਾੳੁਂਦੇ ਫਿਰਨ ਡਮਰੂ

ਜਿਸਨੁੂੰ ਝੁਕ-ਝੁਕ ਕਰਦਾ ਸੀ
ਹਰ ਦੁਸ਼ਮਣ ਕਦੇ ਸਲਾਮ
ਅੱਜ ਓਹੀ ਜਵਾਨੀ ਹੋਈ ਫਿਰੇ
ਆਪ ਹੀ ਨਸ਼ਿਆਂ ਦੀ ਗੁਲਾਮ

ਜਿਵੇਂ ਵੇਲ ਬਣਕੇ ਕਿਸੇ ਨਾਗਣ ਨੇ
ਬਿਰਖ ਨੂੰ ਐਸਾ ਫੜ ਲਿਆ
ਰੋਗ ਭੈੜਾ ੲਿੱਕ ਐਸਾ ਲਾ ਦਿੱਤਾ
ਕੀ ਬਿਰਖ ਜੜ੍ਹਾਂ ਤੌਂ ਸੜ ਰਿਹਾ

ਕੁਝ ਪਹਿਲਾਂ ਹੀ ਗੁਆ ਲੲੇ
ਅਸੀ ਆਪਣੇ ਸੁੱਚੇ ਪੰਜ ਆਬ
ਰੋਕੋ ਕੋੲੀ ਵਧਦੇ ਓੜਕ ਸਮੇਂ ਨੂੰ
ਕਿਤੇ ਮੁੜ ਟੁੱਟ ਨਾ ਜਾਵੇ ਪੰਜਾਬ ॥

24 Aug 2014

zippy singh
zippy
Posts: 23
Gender: Male
Joined: 24/Jun/2011
Location: Ludhiana
View All Topics by zippy
View All Posts by zippy
 
...
http://youtu.be/0r8JpsAlX-0
24 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut hi sohna likhya sandeep g....

 

te bikul hi sahi aakhya....

 

 

ਸੁਨਸਾਨ ਹੋ ਗਿਆ ਚਾਰ ਚੁਫੇਰਾ ਜਿਥੇ....
ਨਸ਼ਿਆ ਦੀ ਕਾਲੀ ਬਦਲੀ ਨੇ ਪਾਇਆ ਘੇਰਾ ਜਿਥੇ .....
ਬਾਬਾ ਨਾਨਕ ਦਾ ਸੀ ਇਹ ਜਨਮ ਸਥਾਨ 
ਸੁਖੀ ਵਸਦਾ ਸੀ ਇਥੇ ਹਰ ਇਨਸਾਨ....
ਧਰਮੀ ਦੰਗਿਆ ਵਿਚ ਗਈਆ ਜਾਨਾਂ ਬੇਹਿਸਾਬ 
ਕਿਥੇ ਗਵਾਚ ਗਿਆ ਯਾਰੋ ਮੇਰਾ ਪੰਜਾਬ 

ਸੁਨਸਾਨ ਹੋ ਗਿਆ ਚਾਰ ਚੁਫੇਰਾ ਜਿਥੇ....

ਨਸ਼ਿਆ ਦੀ ਕਾਲੀ ਬਦਲੀ ਨੇ ਪਾਇਆ ਘੇਰਾ ਜਿਥੇ .....

ਬਾਬਾ ਨਾਨਕ ਦਾ ਸੀ ਇਹ ਜਨਮ ਸਥਾਨ 

ਸੁਖੀ ਵਸਦਾ ਸੀ ਇਥੇ ਹਰ ਇਨਸਾਨ....

ਧਰਮੀ ਦੰਗਿਆ ਵਿਚ ਗਈਆ ਜਾਨਾਂ ਬੇਹਿਸਾਬ 

ਕਿਥੇ ਗਵਾਚ ਗਿਆ ਯਾਰੋ ਮੇਰਾ ਪੰਜਾਬ 

 

-ਨਵੀ

 

dukh hunda c gawaacha punjaab soch k...

 

TFS sandeep g...

 

ultimately awesome poetry....

 


 

24 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhohat sohna likhia sandeep punjab de vare...jionde vasde raho
24 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ, ਨਵੀ ਜੀ ਆਪਣੇ ਕੀਮਤੀ ਵਕਤ 'ਚੋਂ ਕੁਝ ਕੁ ਕੀਮਤੀ ਪਲ ਮੇਰੀ ਨਿਮਾਣੀ ਜਿਹੀ ਨਜ਼ਮ ਦੇ ਨਾਮ ਕਰਨ ਲਈ ਤੇ ਤੁਹਾਡੇ ਕੀਮਤੀ ਤੇ ਹੌਸਲਾ ਵਧਾੳੂ ਕਮੈਂਟ੍‍ਸ ਲਈ ਤੁਹਾਡਾ ਬਹੁਤ-੨ ਸ਼ੁਕਰੀਆ ।
24 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਬਾਈ ਜੀ, ਇਕ ਸੋਹਣੀ ਜਿਹੀ ਕਿਰਤ, ਆਪਣੇ ਦੇਸ ਦੀ ਵਿਗੜਦੀ ਸੂਰਤ ਦਾ ਝੋਰਾ ਅਤੇ ਸੁਨਿਹਰੇ ਅਤੀਤ ਦੀਆਂ ਯਾਦਾਂ, ਸਭ ਕੁਝ ਹੈ ਇਸ ਵਿਚ !


Very well written, the composition shows promise...


God Bless ! 

25 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi khoobsoorat likhiaa e ,,,,,jio,,,

25 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਤੇ ਹਰਪਿੰਦਰ ਸਰ ਤੁਹਾਡਾ ਵਲੋਂ ਹਰ ਵਾਰ ਦੀ ਤਰਾਂ ਸਮਾਂ ਕੱਢ ਕੇ ਕਿਰਤ ਤੇ ਝਾਤ ਮਾਰਨ ਲੲੀ ਤੇ ਆਪਣੇ ਕਮੈਂਟ੍‍ਸ ਨਾਲ ਹੌਸਲਾ ਅਫਜਾਈ ਕਰਨ ਲੲੀ ਬਹੁਤ -੨ ਸ਼ੁਕਰੀਆ ਜੀ ।
25 Aug 2014

Reply