|
ਸਿਵੇ ਠਰਦੇ ਰਹਿਣਗੇ |
ਰਿਆਅ ਉਹੀ ਬਸ, ਝੰਡੇ ਨਵੇ ਚੜਦੇ ਰਹਿਣਗੇ, ਮਾਂਵਾ ਦੇ ਪੁੱਤ ਮਰਦੇ ਸੀ, ਮਰਦੇ ਰਹਿਣਗੇ, ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ। ਮੇਰੀ ਲਾਸ਼ ਦਾ ਮੁੱਲ ਪਾਕੇ, ਲਖਾਂ ਗੁਣਾਂ ਜੋ ਮੁੱਲ ਖੱਟ ਲੈਂਦੇ, ਆਪਣੇ ਕੀਤੇ ਅਹਿਸਾਨਾ ਦਾ, ਗੁਣਗਾਨ ਕਰਦੇ ਰਹਿਣਗੇ , ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ। ਮੇਰੀ ਕੋਮ ਦੇ ਦਾਰਸ਼ਨਿਕ, ਫਿਕਰ ਮੇਰੀ ਜੋ ਕਰਦੇ ਨੇ, ਮਹਿਫਲਾਂ ਵਿੱਚ ਫੜ੍ ਜਾਮ, ਚਰਚਾ ਨਾਮ ਮੇਰੇ ਦੀ ਕਰਦੇ ਰਹਿਣਗੇ, ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ। ਕੇਂਦਰ ਸਰਕਾਰ ਵਿੱਚ ਵਜੀਰ ਕਿੰਨੇ ਨੇ, ਸਾਰੇ ਪੰਜਾਬ ਚ ਪੀਰ ਕਿੰਨੇ ਨੇ, ਹਲਕੇ ਦੇ ਵਿਚ ਪੰਡਿਤ ਤੇ ਝੀਰ ਕਿੰਨੇ ਨੇ, ਬਸ ਗਿਣਤਿਆਂ ਏਹੀ ਕਰਦੇ ਰਹਿਣਗੇ। ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ। ਝੂਠੀ ਇਹ ਕਾਇਨਾਤ ਪੂਰੀ, ਸੱਚ ਦੀ ਰਹਿ ਗਈ ਇੱਛਾ ਅਧੂਰੀ, ਜਮੀਨ ਦੇ ਚੰਦ ਟੁੱਕੜੇ ਦੇ ਲਈ, ਭਾਈ ਭਾਈ ਹੀ ਲੜਦੇ ਰਹਿਣਗੇ। ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ। ਲੋਹੜੀ ਵੰਡ ਲੈਦੇਂ ਪੁੱਤਰਾਂ ਦੀ, ਬਾਜੋ ਔਰਤ ਕੀ ਪੁੱਤਰ ਜਨਮ ਲਵੇ, ਸਮਝ ਕੇ ਵੀ ਨਾ ਸਮਝ ਬਣੇ, ਲੋਕਾਂ ਦੀਆ ਅੱਖਾਂ ਤੇ ਪਰਦੇ ਰਹਿਣਗੇ। ਹੁੰਦੀ ਰਹੇਗੀ ਸਿਆਸਤ ਗਰਮ, ਤੇ ਸਿਵੇ ਠੱਰਦੇ ਰਹਿਣਗੇ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
|
|
13 Jan 2018
|