Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੀਵਾਲੀ ਮੁਬਾਰਕ ਕਿੰਜ ਆਖਾਂ! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੀਵਾਲੀ ਮੁਬਾਰਕ ਕਿੰਜ ਆਖਾਂ!

 

 

ਹਰ ਪਾਸੇ ਦੀਵਾਲੀ ਦੀਆਂ ਵਧਾਈਆਂ ਦੀ ਲੱਗੀ ਝੜੀ ਵਿੱਚ ਵੀ ਇੱਕ ਕੌੜਾ ਸੱਚ ਕੂਕ-ਕੂਕ ਕੇ ਇਹ ਆਖ ਰਿਹਾ ਹੈ ਕਿ ਪੰਜਾਬੀਓ! ਤੁਹਾਡੇ ਕਾਹਦੇ ਦੀਵੇ ਅਤੇ ਕਾਹਦੀ ਵਧਾਈ? ਸੋਚੋ, ਜਿਸ ਪੰਜਾਬੀ ਕੌਮ ਦੀ ਸੋਹਣੀ ਜਵਾਨੀ ਅਤੇ ਸਰੀਰਾਂ ਦੀ ਹਾਥੀ ਸ਼ਕਤੀ ਨੂੰ ਨਸ਼ਿਆਂ ਦੇ ਟੀਕੇ, ਗੋਲੀਆਂ, ਕੈਪਸੂਲ, ਪੋਸਤ-ਅਫ਼ੀਮਾਂ ਤੇ ਜਰਦੇ ਦੀਆਂ ਪੁੜੀਆਂ ਹੜੱਪ ਗਏ ਹੋਣ, ਜਿਸ ਪੰਜਾਬੀ ਕੌਮ ਦੀ ਧੀਆਂ ਦੇ ਵਿਆਹਾਂ ਵਿੱਚ ਫੋਕੀ ਸ਼ਾਨ ਲਈ ਫ਼ਜ਼ੂਲਖ਼ਰਚੀ ਦੀ ਸਰਾਲ ਦੁਲਹਨ ਧੀ ਦੇ ਪਿਤਾ ਤੇ ਪਰਿਵਾਰ ਦਾ ਬਟੂਆ ਚੱਟ ਜਾਵੇ, ਜਿੱਥੇ ਦਾਜ ਦੇ ਦੈਂਤ ਨੇ ਵਿਆਹੁਤਾ ਦਾ ਸਾਰਾ ਮਾਸ ਚੰੂਡ ਲਿਆ ਹੋਵੇ ਤੇ ਉਹ ਹੱਡੀਆਂ ਦੀ ਕਰੜ-ਕਰੜ ’ਚ ਜ਼ਿੰਦਗੀ ਜਿਉਂ ਰਹੀ ਹੋਵੇ, ਕੁੜਮਾਂ ਦੇ ਕੰਗਾਲ ਕੀਤੇ ਪਰਿਵਾਰਾਂ ’ਚੋਂ ਕਈ ਦਿਹਾੜੀ ਕਰਨ ਲੱਗ ਪਏ ਹੋਣ, ਜਿਸ ਪੰਜਾਬ ਦੇ ਪੁੱਤਾਂ-ਧੀਆਂ ਦੇ ਵਿਦੇਸ਼ ਜਾਣ ਦੇ ਜਨੂੰਨ ਦਾ ਲਾਭ ਲੈ ਕੇ ਹਰਲ-ਹਰਲ ਕਰਦੇ ਹਲਕੇ ਲੁਟੇਰੇ ਏਜੰਟ ਜਵਾਨੀ ਦਾ ਸ਼ਿਕਾਰ ਖੇਡ ਰਹੇ ਹੋਣ, ਜਿਨ੍ਹਾਂ ਦੀ ਮਾਂ-ਬੋਲੀ ਪੰਜਾਬੀ ਨੂੰ ਮਾਰਨ ਲਈ ਥਾਂ-ਥਾਂ ਬਰਛੇ ਲੈ ਕੇ ਹਿਰਨੀ ਵਾਂਗ ਘੇਰਿਆ ਹੋਵੇ ਤੇ ਪੁੱਤਰ ਸੁੱਤੇ ਪਏ ਰਹਿਣ; ਉਨ੍ਹਾਂ ਲਈ ਦੀਵਾਲੀ ਦੀ ਵਧਾਈ ਕੀ ਅਰਥ ਰੱਖ ਸਕਦੀ ਹੈ?
ਜਿਹੜੇ ਪੰਜਾਬੀ ਦੁੱਖ ਵੰਡਾਉਣ ਵਾਲਿਆਂ ਨੂੰ ਰੱਦ, ਕਦੇ ਨਸ਼ੇ ਅਤੇ ਸ਼ਰਾਬ ਵੰਡਣ ਵਾਲਿਆਂ ਨੂੰ ਤਾਜ ਦਿੰਦੇ ਹੋਣ ਤੇ ਚਗਲ ਗਾਇਕਾਂ ਦੇ ਸਿਰ ਵਿੱਚ ਮੁੱਕੀ ਮਾਰਨ ਦੀ ਥਾਂ ਨੋਟ ਵਾਰਨ ਦਾ ਮੀਂਹ ਪੈਂਦਾ ਹੋਵੇ, ਫੰਨੇ ਖਾਂ ਮੰਨੀ ਜਾਣ ਵਾਲੀ ਜਿਹੜੀ ਕੌਮ ਰੁਲਦੂ-ਖੁਲਦੂ ਕੈਟਾਗਰੀ ਵਿੱਚ ਸ਼ਾਮਲ ਹੋ ਰਹੀ ਹੋਵੇ; ਉੱਥੇ ਦੀਵਾਲੀ ਦੀ ਕਾਹਦੀ ਵਧਾਈ? ਜਿੱਥੇ ਕੌਮ ਦੇ ਸਿਰਕੱਢ ਅਤੇ ਅਕਲਮੰਦ ਬਰਬਾਦੀ ਵਿਰੁੱਧ ਲੜਨਾ ਤਾਂ ਕੀ ਫ਼ਿਕਰ ਵੀ ਨਾ ਕਰਨ, ਉਨ੍ਹਾਂ ਨੂੰ ਦੀਵਾਲੀ ਦੀ ਕੀ ਮੁਬਾਰਕਬਾਦ ਦੇਈਏ?
ਸੰਤਾਂ-ਮਹਾਂਪੁਰਸ਼ਾਂ ਅੱਗੇ ਅਰਜੋੋਈ ਹੈ ਕਿ ਉਹ ਆਪਣੇ ਹਰ ਸੇਵਕ ਤੋਂ ਪ੍ਰਣ ਲੈਣ ਕਿ ਉਹ ਪੰਜ ਨੌਜਵਾਨਾਂ ਨੂੰ ਨਸ਼ਾਮੁਕਤ ਤੇ ਪੰਜ ਪਰਿਵਾਰਾਂ ਦੇ ਸਾਦੇ ਵਿਆਹ ਕਰਵਾਉਣ ਲਈ ਜੁਟ ਜਾਣਗੇ। ਜੇ ਅਧਿਆਪਕ, ਵਕੀਲ, ਡਾਕਟਰ, ਲੇਖਕ, ਪੱਤਰਕਾਰ, ਚੰਗੇ ਗਾਇਕ ਤੇ ਪੰਚਾਇਤਾਂ ਪੰਜਾਬ ਦੀ ਪਹਿਰੇਦਾਰੀ ਕਰਨ, ਤਾਂ ਹੀ ਅਸੀਂ ਵਧਾਈ ਦੇਣ ਦੇ ਯੋਗ ਹੋਵਾਂਗੇ, ਜਦੋਂਕਿ ਵਧਾਈ ਲੈਣ ਲਈ ਤਾਂ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਸਮੂਹ ਪੰਜਾਬੀਆਂ ਨੂੰ ਦੀਵਾਲੀ ਦੇ ਪਵਿੱਤਰ ਮੌਕੇ ’ਤੇ ਪੰਜਾਬ ਨੂੰ ਖ਼ੁਸ਼ਹਾਲ ਅਤੇ ਨਸ਼ਾਮੁਕਤ ਕਰਨ ਲਈ ਸੰਜੀਦਾ ਯਤਨ ਕਰਨ ਦਾ ਪ੍ਰਣ ਕਰਨਾ ਹੀ ਵਧਾਈ ਦੇਣੀ ਤੇ ਲੈਣੀ ਦਰੁਸਤ ਹੋਵੇਗੀ।

 

 

ਬਲਵੰਤ ਸਿੰਘ ਰਾਮੂਵਾਲੀਆ :- ਸੰਪਰਕ: 98727-02727

01 Nov 2013

pari gill
pari
Posts: 18
Gender: Female
Joined: 02/Oct/2013
Location: haryana
View All Topics by pari
View All Posts by pari
 
Well said ji.....diwali d mokke te koi na koi new cheez ghar vich aaundi aa...pr ohna da kiii...jinna ne bss mang k hi gujarakr laina....kehnde ne aap ton niven val dekh k jina chahida....bt at a tym apan apbe aap ton niven va dkh k sank le laineaa...pr doosree e tym...fir ehi sochde aan..ki idda nai jee skde...apni vashna aapn nu bhut door le jandi...pr ohvi lok ne jo dekh k gujara krde aa bss....bhut dil dukhi hunda jd kisey nu dukh vich dkhde aan....diwali d mookey te mere vlon taan aahi vadai aa ki ....aap ton niven nu v koi navi cheez da daan de k ...ehvi v dekhiye ki ohnu kinni khusi hou n waheguru de ageahi ardaas kriye ki oh sab nu apni bakhsish kre....
02 Nov 2013

Reply