ਦੋ ਗੱਲਾਂ ਕਦੇ ਨਾ ਭੁਲਦੀਆਂ ..
ਇਕ ਮਾਂ-ਪੈ ਦੂਜੇ ਸਕੂਲ ਦੀਆਂ.
ਰੁੱਸੇ ਬੈਠੇ ਫਿਰ ਮਨਾਉਣੇ ...
ਮਾਂ ਦੇ ਹਥ ਦੇ ਲੱਡੂ ਖਾਣੇ ..
ਇਕਠੇ ਹੋ ਕੇ ਕੋਠੇ ਚੜਣਾ..
ਪਤੰਗਾ ਦੇ ਫਿਰ ਪੇਚੇ ਲਾਉਣੇ...
ਮੇਰੀ ਵਾਰੀ ਦਾ ਸ਼ੋਰ ਸੀ ਪੈਂਦਾ...
ਜਦ ਪਿੱਪਲ ਤੇ ਪੀਂਘਾ ਝੂਲਦੀਆਂ
ਇਕ ਮਾਂ-ਪੈ ...|
ਬਾਪੁ ਨੇ ਗੁੱਸੇ ਨਾਲ ਡਰਾਉਣਾ ...
ਮਾਂ ਦਾ ਬਹਾਨਾ ਮੈਨੂ ਬਚਾਉਣਾ ...
ਕੋਡ ਵਰਡ ਚ ਬਾਹਰੋਂ ਆਵਾਜ ਸੀ ਆਉਂਦੀ ..
ਖੇਡਣ ਬੇਲੀਆਂ ਨਾਲ ਤੁਰ ਜਾਣਾ ...
ਗਰਮ ਰੋਟੀ ਨੂੰ ਹਥ ਸੀ ਪਾਉਂਦੇ...
ਜੋ ਚੁੱਲੇ ਦੇ ਵਿਚ ਫੂਲ੍ਦੀਆਂ...
ਇਕ ਮਾਂ-ਪੈ .... |
ਯਾਰ ਹੁੰਦੇ ਸੀ ਬੜੇ ਪਿਆਰੇ
ਮਿਲ ਕੇ ਫੱਟੀ ਪੋਚਨ ਸਾਰੇ
ਗਾਚੀ* ਇਕ ਦੂਜੇ ਤੇ ਸੁੱਟਣੀ..
ਫਿਰ ਛੱਪੜ ਚ ਡੁਬਕੀ ਮਾਰੇ...
ਮਝਾਂ ਦੀ ਪੀਠਾਂ ਤੇ ਚੜਣਾ
ਉਹ ਵੀ ਖੁਸ਼ੀ ਚ ਬੋਲਦਿਆਂ
ਇਕ ਮਾਂ-ਪੈ .... |
ਸੁਨੀਲ ਕੁਮਾਰ (29-06-2012)
ਗਾਚੀ*:: Multani Mitti