|
|
|
|
|
|
Home > Communities > Punjabi Poetry > Forum > messages |
|
|
|
|
|
ਡਰ |
ਮੇਰੇ ਬੇਰੋਜ਼ਗਾਰ ਪੋਟਿਆਂ ਦਾ ਤੇਜ਼ਾਬੀ ਮੁੜ੍ਹਕਾ ਕਰ ਨਾ ਦੇਵੇ ਛਾਲੇ ਮੇਰੇ ਇਸ ਡਰ ਨੇ ਸਾਰੀ ਉਮਰ ਮੈਨੂੰ ਤੇਰੀ ਬਾਂਹ ਫੜ੍ਹਨ ਤੋਂ ਰੋਕੀ ਰੱਖਿਆ ।
ਮੇਰੇ ਬੇਬਸ ਹੌਕਿਆਂ ਦੀ ਜਹਰੀਲੀ ਹਵਾੜ੍ਹ ਘੁਲ ਨਾ ਜਾਵੇ ਤੇਰੇ ਸਾਹਾਂ ਵਿਚ ਮੇਰੇ ਇਸ ਡਰ ਨੇ ਸਾਰੀ ਉਮਰ ਮੈਨੂੰ ਤੈਨੂੰ ਚੁੰਮਣ ਤੋਂ ਰੋਕੀ ਰੱਖਿਆ ।
ਮੇਰੀ ਹਿੱਕ 'ਚ ਬਲਦੀ ਬੁਜਦਿਲੀ ਦੀ ਅੱਗ ਦਾ ਸੇਕ ਸਾੜ੍ਹ ਨਾ ਦੇਵੇ ਤੇਰੇ ਦਿਲ ਵਿਚਲੇ ਅਰਮਾਨ ਵੀ ਮੇਰੇ ਇਸ ਡਰ ਨੇ ਸਾਰੀ ਉਮਰ ਮੈਨੂੰ ਤੈਨੂੰ ਆਪਣੀਆਂ ਬਾਹਾਂ 'ਚ ਭਰ ਲੈਣ ਤੋਂ ਰੋਕੀ ਰੱਖਿਆ ।
ਮੇਰੀ ਬਦਨਾਮ ਕਲਮ ਹਥੋਂ ਮੇਰੀਆਂ ਮੁੰਹ-ਫੱਟ ਨਜ਼ਮਾਂ 'ਚ ਹੋ ਨਾ ਜਾਵੇ ਦਾਗੀ ਮੇਰੇ ਇਸ ਡਰ ਨੇ ਸਾਰੀ ਉਮਰ ਮੈਨੂੰ ਆਪਣੇ ਕਾਗਜਾਂ 'ਤੇ ਤੇਰਾ ਪਾਕ ਨਾਂ ਲਿਖਣ ਤੋਂ ਰੋਕੀ ਰੱਖਿਆ ।
ਮੀਤ
|
|
30 Sep 2014
|
|
|
|
ਰਚਨਾ ਵਿਅਥਾ ਦੱਸਦੀ ਹੈ ਗਰੀਬ ਦੀ | ਨਾਲੇ ਇਹ ਵੀ ਦੱਸਦੀ ਐ ਕਿ ਗਰੀਬੀ ਸਿਰਫ ਢਿੱਡ ਤੇ ਈ ਵਾਰ ਨੀ ਕਰਦੀ | ਬਹੁਤ ਸਾਦ ਮੁਰਾਦੀ ਸੋਹਣੀ ਰਚਨਾ |
ਬਿੱਟੂ ਬਾਈ ਜੀ, ਇਕ ਵਾਰ ਫਿਰ ਬਹੁਤ ਸੁੰਦਰ ਚੋਣ |
ਧੰਨਵਾਦ ਸ਼ੇਅਰ ਕਰਨ ਲਈ |
ਰਚਨਾ ਵਿਅਥਾ ਦੱਸਦੀ ਹੈ ਗਰੀਬ ਦੀ | ਨਾਲੇ ਇਹ ਵੀ ਦੱਸਦੀ ਐ ਕਿ ਗਰੀਬੀ ਸਿਰਫ ਢਿੱਡ ਤੇ ਈ ਵਾਰ ਨੀ ਕਰਦੀ | ਇਕ ਸਾਦ ਮੁਰਾਦੀ, ਸੋਹਣੀ ਰਚਨਾ |
ਬਿੱਟੂ ਬਾਈ ਜੀ, ਇਕ ਵਾਰ ਫਿਰ ਬਹੁਤ ਸੁੰਦਰ ਚੋਣ |
ਧੰਨਵਾਦ ਸ਼ੇਅਰ ਕਰਨ ਲਈ |
|
|
01 Oct 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|