ਡਾ. ਸੁਰਜੀਤ ਪਾਤਰ ਦੀ ਇਕ ਪੁਰਾਣੀ ਅਣਛਪੀ ਕਵਿਤਾ ਝੱਲੀਏ ਹਵਾਏਤੈਨੂੰ ਕੌਣ ਸਮਝਾਏ ਅੱਜ ਜਸ਼ਨਾਂ ਦਾ ਦਿਨਸੁਹਣਾ ਝੂਲਦਾ ਤਿਰੰਗਾਕਿੰਨਾ ਲੱਗਦਾ ਸੀ ਚੰਗਾਜਦੋ ਇਹਦੇ ਕੋਲ ਆਈਏਨਾਲ ਮਹਿਕਾਂ ਹੀ ਲਿਆਈਏਪਰ ਇਹ ਕਿਰਤੀਆਂ ਦੀ ਹਾਅਬੁਝੇ ਚੁੱਲ੍ਹਿਆਂ ਦੀ ਰਾਖ਼ ਸੜ ਕੇ ਬੁਝ ਗਈਆਂ ਬਸਤੀਆਂ ਦਾਚਿਖ਼ਾ ਜਿਹਾ ਧੂੰਆਂਮਾਵਾਂ ਦਰਦਣਾਂ ਦੀ ਆਹਕਿਉ ਤੂੰ ਨਾਲ ਲੈ ਕੇ ਆਈਸੁਹਣੇ ਝੂਲਦੇ ਤਿਰੰਗੇ ਦੀ ਵੀ ਰੂਹ ਥਰਥਰਾਈਹਰਾ ਕੇਸਰੀ ਸਫ਼ੈਦਇਹਦੇ ਸੁਪਨਿਆਂ ਦੇ ਰੰਗਏਦਾਂ ਸਿੱਲ੍ਹੇ ਜਿਹੇ ਹੋ ਗਏਜਿਵੇ ਅੱਖ ਭਰ ਆਈਵਿਚ ਚੱਕਰ ਅਸ਼ੋਕ ਮੈਨੂੰ ਹੰਝੂ ਜਿਹਾ ਲੱਗਾਝੱਲੀਏ ਹਵਾਏ ਤੈਨੂੰ ਕੌਣ ਸਮਝਾਏ ਅੱਜ ਜਸ਼ਨਾਂ ਦਾ ਦਿਨ ... ਡਾ. ਸੁਰਜੀਤ ਪਾਤਰ
ਖੂਬ.....TFS.....