Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਨੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਦੁਨੀਆਂ


ਇਸ਼ਕ ਖੁਦਾਈ ਆਜ਼ਾਦ ਬੰਦੇ ਲਈ,ਝੁਕਣ ਲਈ ਕੋਈ ਵਜ੍ਹਾ ਤਾਂ ਹੁੰਦੀ।
ਇਸ ਦੁਨੀਆਂ ਵਿੱਚ,ਨਹੀਂ ਟਿਕਾਣਾ,ਦੂਰ ਗਮਨ ਲਈ ਵਜ੍ਹਾ ਤਾਂ ਹੁੰਦੀ।

ਨਹੀਂ ਟਿਕਾਣਾ ਉਸ ਦੁਨੀਆਂ ਵਿੱਚ,ਤੁਰ ਜਾਣਾ ਸੀ ਜਦ ਚੁੱਪ ਚੁੱਪੀਤੇ,
ਅਗਰ ਝੁਕ ਜਾਦੇਂ ਖੁੱਦ ਸਜ਼ਦੇ ਵਿੱਚ,ਸ਼ਾਇਦ ਆਉਣਾ ਸਜ਼ਾ ਨਾ ਹੁੰਦੀ।

ਇਹ ਦੁਨੀਆਂ ਤਾਂ ਮੋਹ ਦੀਆਂ ਤੰਦਾ,ਮਰਨ ਪਾਬੰਦੀ ਸ਼ਹਿਰ ਤੇਰੇ ਵਿੱਚ,
ਜਿਸ ਦੁਨੀਆਂ ਵਿੱਚ ਜੀਉਣ ਪਾਬੰਦੀ,ਖੋਜ ਤੇਰੀ ਕਦੇ ਖਤਾ ਨਾ ਹੁੰਦੀ।,

ਮੈਂ ਤੇ ਮੈਂ ਵਿੱਚ ਫ਼ਰਕ ਬਥੇਰਾ, ਮਗਰ ਤੂੰ ਤੇ ਤੂੰ ਵਿੱਚ ਫ਼ਰਕ ਨਾ ਕੋਈ,
ਅੱਖਰ ਅੱਖਰ ਆਖਰ ਕਦ ਤੱਕ ਮਨ ਮੰਦਰ 'ਚ ਝੁਣਕਾਰ ਨਾ ਹੁੰਦੀ।

ਸ਼ਬਦ ਨਿਰੰਤਰ ਵੱਜੇ ਹਰ ਘਟਿ ਅੰਦਰ,  ਹਰ ਘਟਿ ਬ੍ਰਹਮ ਨਾ ਹੋਵੇ,
ਤੁੱਪਕਾ ਤੁੱਪਕਾ ਹਉਮੈ ਵਹਿ ਕੇ ਸ਼ਾਂਤ,ਝੀਲ ਸੁੱਕਣ ਦੀ ਵਜ੍ਹਾ ਨਾ ਹੁੰਦੀ।

ਕਾਸਦ ਹੱਥ ਕਿਤਾਬ ਦੀ ਕੀਮਤ ਤੇ ਗਿਆਨ ਵਿਹੂਣੀ ਧਰਮ ਦੁਹਾਈ,
ਮਜ਼੍ਹਬ ਮਰਿਯਾਦਾ ਦੀ ਕੱਟੜਤਾਈ ਪ੍ਰਵਾਨ ਕਿਸੇ ਦਰਬਾਰ ਨਾ ਹੁੰਦੀ।
                                                           ਗੁਰਮੀਤ ਸਿੰਘ

15 Mar 2013

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਦਿਲਕਸ਼ ਰਚਨਾ ਹੈ ਸਰ ਜੀ

18 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks Prabh ji
27 Jun 2015

Reply