Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੱਡੀਏ ਭੈਣੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
ਵੱਡੀਏ ਭੈਣੇ
ਵੱਡੀ ਭੈਣ ਦੇ ਨਾਮ

ਬਹੁਤਾ ਮਾਂ ਨੂੰ ਮੈਂ ਨਾ ਜਾਣਾ
ਕੀ ਕਹਿੰਦੀ ਕੀ ਕਰਦੀ ਸੀ ਮਾਂ
ਵੱਡੀਏ ਭੈਣੇਂ ਨੀ ਮਾਂ ਜਾਈਏ
ਦੱਸ ਓਹ ਤੇਰੇ ਵਰਗੀ ਸੀ ਨਾਂ

ਨੂਰ ਇਲਾਹੀ ਅਕਸ ਖੁਦਾਈ
ਨਕਸ਼ ਨੁਹਾਰ ਤੇਰੇ ਵਰਗੀ ਹੋਊ
ਤੈਨੂੰ ਦੇਖਾਂ ਤਾਂ ਮੈ ਸੋਚਾਂ
ਓਹ ਵੀ ਤਾਂ ਇੰਝ ਹੀ ਕਰਦੀ ਹੋਊ
ਮੇਰੀ ਆਕੜ ਮੇਰੀ ਜ਼ਿਦ ਦੇ
ਸਾਹਵੇਂ ਓਹ ਵੀ ਹਰਦੀ ਸੀ ਨਾਂ
ਵੱਡੀਏ ਭੈਣੇ ਨੀ ਮਾਂ ਜਾਈਏ
ਦੱਸ ਓਹ ਤੇਰੇ ਵਰਗੀ ਸੀ ਨਾਂ

ਪੌਣਾਂ ਬਣ ਕੇ ਜਦ ਉਹ ਭੈਣੇ
ਅਕਸਰ ਮੈਨੂੰ ਛੂਹ ਜਾਂਦੀ ਏ
ਸੱਚ ਕਹਿਨਾ ਹਾਂ ਹਵਾ ਚੋਂ ਮੈਨੂੰ
ਤੇਰੇ ਜਹੀ ਖੁਸ਼ਬੂ ਆਉਂਦੀ ਏ
ਬਾਪੂ ਜੇਠ ਦੀ ਧੁੱਪ ਜਿਹਾ ਸੀ
ਓਹ ਸਾਵਨ ਬਣ ਵਰਦੀ ਸੀ ਨਾਂ
ਵੱਡੀਏ ਭੈਣੇ ਨੀ ਮਾਂ ਜਾਈਏ
ਦੱਸ ਓਹ ਤੇਰੇ ਵਰਗੀ ਸੀ ਨਾਂ

ਓਹਦੇ ਪੈਰਾਂ ਵਾਲੀ ਜੰਨਤ
ਤੇਰੇ ਕਦਮਾਂ ਵਿੱਚ ਦੂਣੀ ਹੁੰਦੀ
ਤੈਨੂੰ ਦੇਖਾਂ ਓਹਨੂੰ ਸੋਚਾਂ
ਅਕਸਰ ਅੱਖ ਸਲੂਣੀ ਹੁੰਦੀ
ਮੈਂ ਕਮਲ਼ਾ ਕੁੱਝ ਕਰ ਨਾ ਸਕਿਆ
ਓਹ ਤੇਰਾ ਦਮ ਭਰਦੀ ਸੀ ਨਾਂ
ਵੱਡੀਏ ਭੈਣੇ ਨੀ ਮਾਂ ਜਾਈਏ
ਦੱਸ ਓਹ ਤੇਰੇ ਵਰਗੀ ਸੀ ਨਾਂ
29 Feb 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵੈਰੀ ਵੈੱਲ ,.............ਬਹੁਤ ਖੂਬ ,................Eh bahut hi kabile tareef kavita likhi gayi hai,................Bahut wadhiya,.............Brilliant,............A must read poetry for all of us,.............i Salute to the writer,............jio 

02 Mar 2020

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bahut shukariya ji
02 Mar 2020

Reply