Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਲਵਲੇ ਦਿਲ ਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਵਲਵਲੇ ਦਿਲ ਦੇ

ਸਵੇਰ ਤੋਂ ਬੱਸ ਸ਼ਾਮ ਦੀ ਕਰਦਾਂ ਉਡੀਕ 
ਜ਼ਿੰਦਗ਼ੀ ਦੇ ਵਿੱਚ ਵੈਸੇ ਵੀ ਕੁਝ ਖਾਸ ਨੀ ਹੈਗਾ..

ਜਜ਼ਬਾ ਸ਼ਾਇਦ ਦਿਲ ਵਿੱਚ ਅੱਜ ਵੀ ਓਨਾਂ ਈ ਐ
ਪਹਿਲੀ ਜਹੀ ਸ਼ਿਦੱਤ ਵਾਲਾ ਹੁਣ ਅਹਿਸਾਸ ਨੀ ਹੈਗਾ..

 

ਇਹ ਪਿਆਰ-ਮੁਹੌਬਤ ਗੱਲਾਂ ਸ਼ਾਇਦ ਕਿਤਾਬੀ ਨੇ
ਆਪਾਂ ਨੂੰ ਤਾਂ ਸੱਜਣਾ ਹੁਣ ਵਿਸ਼ਵਾਸ਼ ਨੀ ਹੈਗਾ..

 

ਉਖੜੇ ਦਿਲ ਨੂੰ ਆਪ ਹੀ ਬੱਸ ਪਰਚਾਅ ਲਈਦੈ

ਕਿਸੇ ਆਪਣੇ ਦਾ ਹੁਣ ਮਨ ਨੂੰ ਕੋਈ ਧਰਵਾਸ ਨੀ ਹੈਗਾ..

ਰੌਸ਼ਨੀ ਤਾਂ ਮੰਗ ਲਵਾਂ ਸੂਰਜ ਤੋਂ ਉਧਾਰੀ,
ਪਰ ਬਚਿਆ ਮੇਰੇ ਕੋਲ ਮੇਰਾ ਆਕਾਸ਼ ਨੀ ਹੈਗਾ..

ਜੇ ਜ਼ਿੰਦਗ਼ੀ ਨੂੰ ਰਹੀ ਮੇਰੇ ਤੋਂ ਦਰਕਾਰ ਨਾ ਕੋਈ
ਤਾਂ ਮੌਤ ਨੂੰ ਵੀ ਸਾਥ ਮੇਰਾ ਕੋਈ ਰਾਸ ਨੀ ਹੈਗਾ..

"ਦੀਪ" ਨੂੰ ਉਹ ਅੱਜ ਵੀ ਓਨੀ ਪਿਆਰੀ ਏ
ਪਰ ਇਸ ਗੱਲ ਦਾ ਉਸਨੂੰ ਕੋਈ ਆਭਾਸ ਨੀ ਹੈਗਾ..
                            
                                            ~ ਗਗਨ ਦੀਪ ਢਿੱਲੋਂ ~

07 Dec 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written.................

08 Dec 2019

Reply