Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੇ ਫ਼ਕੀਰਾ, ਰੱਬ-ਵਜ਼ੀਰਾ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਵੇ ਫ਼ਕੀਰਾ, ਰੱਬ-ਵਜ਼ੀਰਾ ~
ਪਹਿਲਾ ਦਿਨ ਕਿੰਝ ਚੜ੍ਹਿਆ ਸੀ ਵੇ
ਪਹਿਲੀ ਰਾਤ ਕਿੰਝ ਹੋਈ ਸੀ ?
ਪਹਿਲਾ ਫ਼ਲ ਪੱਕਿਆ ਸੀ ਕਿੰਨਾਂ
ਤੇ ਪਹਿਲੀ ਫ਼ਸਲ ਕੀ ਬੋਈ ਸੀ ?
ਦੋ ਸਾਹਾਂ ਦੇ ਸਾਥ ਦੀ ਮਾਲਾ
ਇਕ ਧਾਗੇ ਕਦੋਂ ਪਰੋਈ ਸੀ ?
ਸੋਚ ਦੇ ਮਹਿਲੀਂ ਆਸ ਦੀ ਕੋਇਲ
ਕਿਉਂ ਹੱਸੀ, ਕਿਉਂ ਰੋਈ ਸੀ ?
ਸੰਘਣੇ ਜੰਗਲ ਵਿਚ ਪੈੜਾਂ ਨਾਲ
ਕਿੰਝ ਬਣਿਆ ਕੋਈ ਪਹਿਲਾ ਰਾਹ ?

ਵੇ ਫ਼ਕੀਰਾ, ਰੱਬ-ਵਜ਼ੀਰਾ
ਕੋਈ ਗੱਲ ਤਾਂ ਦੱਸ, ਕੋਈ ਬਾਤ ਤਾਂ ਪਾ
ਚੁੱਪ-ਚੁੱਪ ਬੈਠੈਂ ਅੱਖਾਂ ਮੁੰਦ ਕੇ
ਕੋਈ ਕਲਮਾ ਪੜ੍ਹ, ਕੋਈ ਇਲਮ ਸੁਝਾਅ ~
30 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,.....ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ,............ਗ੍ਰੇਟ 

 

ਬਹੁਤ ਵਧੀਆ ਲਿਖਿਆ ,.................T>F>S "Gafal" saab g.

03 Oct 2018

Reply