|
|
|
|
|
|
Home > Communities > Punjabi Poetry > Forum > messages |
|
|
|
|
|
ਫ਼ਿਕਰਾਂ ‘ਚੋਂ ~ |
ਆਪਾਂ
ਕਿਸੇ ਦਿਨ
ਮੇਚ ਦਾ ਰੰਗ ਲਿਆ ਕੇ
ਬੇਰੰਗ ਦਿਨਾਂ ਦੇ ਮੂੰਹ 'ਤੇ
ਪੋਥ ਦਿਆਂਗੇ
ੳੇੁਸ ਨਵੇਂ ਜਿਊਣ ਦੀ ਸ਼ੁਰੂਆਤ ਕਰਾਂਗੇ
ਜਿਥੇ ਹਰ ਚੀਜ਼
ਤੇਰੇ ਮੋਤੀਆਂ ਵਰਗੇ
ਸੋਹਣੇ ਦੰਦਾਂ ਵਾਂਗ
ਬੜੇ ਤਰਤੀਬ 'ਚ ਹੋਵੇਗੀ,
ਤੇ ਹਰ ਅਸਮਾਨ
ਤੇਰੇ ਦਿਲ ਵਰਗਾ ਸਾਫ਼
ਜਿਥੇ
ਨਿੱਕੇ ਨਿੱਕੇ ਸੁਪਨਿਆਂ ਵਰਗੇ
ਰੀਝ ਦੇ ਪੰਛੀ
ਆਪਣੇ ਬੱਚਿਆਂ ਦੀਆਂ ਅੱਖਾਂ ‘ਚ
ਤਾਰੀਆਂ ਲਾਉਣਗੇ...
ਜਿਥੇ
ਮੈਂ ਖਲਾਅ ਦੇ
ਉਸ ਹਰ ਹਿੱਸੇ ਨੂੰ ਚੁੰਮਾਂਗਾ
ਜਿਸ 'ਚ ਤੂੰ ਸਾਹ ਲਏ ਹਨ
ਪਰ
ਜ਼ਿੰਦਗੀ ਦਾ ਉਹ ਮੌਸਮ ਆਉਣ ਤੱਕ
ਆਪਣਾ ਖਿਆਲ ਰੱਖਿਆ ਕਰ ~
|
|
16 Oct 2019
|
|
|
|
ਬਹੁਤ ਸੋਹਣੀ ਕਿਰਤ
ਕਮਾਲ ਲਿਖਿਆ ਹੈ ਵੀਰ
ਬਹੁਤ ਸੋਹਣੀ ਕਿਰਤ.. ਕਮਾਲ ਲਿਖਿਆ ਹੈ ਵੀਰ
|
|
04 Dec 2019
|
|
|
|
ਫੈਂਟਾਸਟਿਕ ਪੋਇਟਰੀ ,...................ਦਿਲ ਨੂੰ ਖੁਸ਼ ਕਰ ਦੇਣ ਵਾਲੇ ਅਲਫਾਜ਼ ,.............ਸਲਾਮ ਪੰਜਾਬੀ ਸਾਹਿਤ ਅਤੇ ਪੰਜਾਬੀ ਲੇਖਕ ਨੂੰ ,...................ਜੀਓ ਗਾਫਲ ਸਾਬ ,................
|
|
06 Dec 2019
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|