Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿੱਥੋਂ ਲੱਭ ਲਿਆਂਵਾ,……………………………… :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਕਿੱਥੋਂ ਲੱਭ ਲਿਆਂਵਾ,………………………………

ਕਿੱਥੋਂ ਲੱਭ ਲਿਆਂਵਾ,………………………………

ਜੋ ਦੱਸੇ ਮੇਰੇ ਦਿਲ ਦਾ ਹਾਲ ਉਹ ਖਿਆਲ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ,

ਮਾਵਾਂ ਦੀ ਉਜੱੜਦੀ ਕੁੱਖ, ਅਣਜੰਮੀਆਂ ਧੀਆਂ ਦਾ ਕਤਲ ਹੁੰਦੇ ਰੋਜ ਵੇਖਾਂ,

ਉਹਨਾਂ ਮਾਵਾਂ ਦੀ ਪੁਕਾਰ ਸੁਨਣ ਵਾਲਾ ਰੱਬ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਰਿਸ਼ਤਿਅਾਂ ਦੀ ਨਿੱਘ ਤੋਂ ਸੁੰੰਨੇ ਹੋ ਰਹੇ ਵਿਹੜੇ ਰੋਜ ਵੇਖਾਂ,

ਇਹਨਾਂ ਵਿਹੜਿਆਂ ਨੂੰ ਵਸਾਉਣ ਵਾਲਾ ਮੋਹ ਭਿਜਿਆਾ ਰਿਸ਼ਤਾ ਕਿੱਥੋਂ ਲੱਭ ਲਿਆਂਵਾ।

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਨਸ਼ਿਆਂ ਦੀ ਅੱੱਗ ਦੇ ਸੇਕ ਬਦਨਸੀਬ ਭੈੈਣਾਂ ਦੇ ਵੀਰਾਂ ਨੂੰ ਰੋਜ ਵੇਖਾਂ,

ਇਹਨਾਂ ਬਦਨਸੀਬ ਭੈੈਣਾਂ ਦੀ ਸੁੰਨੀ ਰੱੱਖੜੀ ਲਈ ਗੁੁੱਟ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਘਰ ਦੀਆਂ ਤੰਗੀਆਂ ਤੁਰਸੀਆਂ ਲਈ ਪੁੱੱਤਰਾਂ ਨੂੰ ਪਰਦੇਸੀ ਹੁੰਦੇ ਰੋਜ ਵੇਖਾਂ,

ਇਹਨਾਂ ਪਰਦੇਸੀ ਪੁੱੱਤਰਾਂ ਨੂੰ ਮੋੜ ਲਿਆਉਣ ਵਾਲਾ ਰਾਹ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਸਵਾਰਥ ਦੀ ਅੱਗ ਵਿੱਚ ਮਰਦੇ ਜਾ ਰਹੇ ਰਿਸ਼ਤੇ ਰੋਜ ਵੇਖਾਂ,

ਇਸ ਅੱਗ ਨੂੰ ਬੁਝਾਉਣ ਵਾਲੀ ਠੰਢੀ ਰੇੇਤ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਸਰੀਰਾਂ ਦੀ ਵਾਸ਼ਨਾ ਲਈ ਰਾਂਝੇ ਬਣਦੇ ਕਾਤਲ ਰੋਜ ਵੇਖਾਂ,

ਇਸ ਵਾਸ਼ਨਾ ਨੂੰ ਖਤਮ ਕਰਨ ਵਾਲਾ ਅਤਰ ਕਿੱੱਥੋਂਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਮੇਰੇ ਪਿਆਰੇ ਪੰਜਾਬ ਦੇ ਪਾਣੀਆਂ ਵਿੱਚ ਨਫ਼ਰਤਾਂਂ ਦਾ ਜਹਿਰ ਘੁਲ਼ਦਾ ਰੋਜ ਵੇਖਾਂ,

ਇਸ ਜਹਿਰ ਦਾ ਇਲਾਜ ਕਰਨ ਵਾਲਾ ਦੱਸ `ਸੁਖਪਾਲ` ਵੈਦ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਜੋ ਦੱਸੇ ਮੇਰੇ ਦਿਲ ਦਾ ਹਾਲ ਉਹ ਖਿਆਲ ਕਿੱਥੋਂ ਲੱਭ ਲਿਆਂਵਾ,

ਜਿਸ ਵਿੱਚ ਨਾ ਹੋਵੋ ਦਾਗ਼ ਉਹ ਚੰਨ ਕਿੱਥੋਂ ਲੱਭ ਲਿਆਂਵਾ।

ਸੁਖਪਾਲ ਕੌਰ ਸੁੁਖੀ

02 Dec 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
i m sorry Sukhpal g,.............i have no words to describe in words how much greatness i feel in this poetry,...............so much human emotions are attached with it,..............amazingly written,..........

21 Dec 2015

Reply