|
|
|
|
|
|
Home > Communities > Punjabi Poetry > Forum > messages |
|
|
|
|
|
ਰਿਹਾਈ |
ਮੇਰੀ ਘਾਟ ਤੇਰੀ ਜਿੰਦਗੀ ਵਿੱਚ ਪੂਰੀ ਹੋ ਜਾਣੀ,
ਅੱਜ ਨਹੀ ਤਾਂ ਕੱਲ੍ਹ ਤੈਨੂੰ ਮੁਹੋਬਤ ਮਿਲ ਜਾਣੀ,
ਉਦਾਸ ਬੀਤ ਦੇ ਦਿਨ ਮੇਰੇ ਬਿੰਨ ਤੇਰੇ,
ਹੁੱਣ ਤੇਰੀਆ ਯਾਦਾਂ ਤੋਂ ਮੈਨੂੰ ਰਾਹਤ ਮਿਲ ਜਾਣੀ।
ਤੂੰ ਜੋ ਮੈਨੂੰ ਦਰਦ ਦਿੱਤਾ ਇਸ਼ਕ ਦੇ ਰਾਹ ਵਿੱਚ,
ਦਿਲ ਵਿੱਚੋ ਤੇਰੇ ਲਈ ਫਿਰ ਵੀ ਅਰਦਾਸ ਨਿਕਲ ਜਾਣੀ।
ਭੁੱਲ ਕੇ ਹੀ ਸਹੀ ਕਦੇ ਚੇਤਾ ਕਰੀ ਮੇਰੇ ਨਾਲ ਬਿਤਾਏ ਪਲ,
ਇਹਨਾਂ ਪਲਾ ਵਿੱਚ ਮੇਰੀ ਲਿਖੀ ਹੋਈ ਤੈਨੂੰ ਇਬਾਦਤ ਮਿਲ ਜਾਣੀ।
ਕਦੇ ਨਾਪ ਨਹੀ ਸਕਦੀ ਤੂੰ ਮੇਰੇ ਇਸ਼ਕ ਦੇ ਡੂੰਘੇ ਸਮੁਦਰਾਂ ਨੂੰ,
ਕਦੇ ਆਸਮਾਨ ਚੀਰ ਵੇਖੀ ਤੈਨੂੰ ਖੁਦਾਈ ਮਿਲ ਜਾਣੀ।
ਭੁੱਲ ਜਾ "ਗੈਰੀ" ਨਾਲ ਬਿਤਾਇਆ ਹਰ ਪਲ,
ਕੌੜੀਆ ਯਾਦਾਂ ਤੋਂ ਤੈਨੂੰ ਰਿਹਾਈ ਮਿਲ ਜਾਣੀ।
Kਗੈਰੀ
|
|
16 Jan 2018
|
|
|
|
ultimate, superb, brilliant,.........bohat khoob,..........
|
|
18 Jan 2018
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|