Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 154
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਗੱਲਾਂ ਦੇ ਗੁਲਾਬ ~
ਉਦੋਂ, ਜਦੋਂ ਅੱਖ ਤੇਰੀ ਸੁਰਮੇ ਦੇ ਮੇਚ ਸੀ
ਉਦੋਂ, ਜਦੋਂ ਹੱਥਾਂ ਵਿੱਚ ਕੋਸਾ-ਕੋਸਾ ਸੇਕ ਸੀ
ਸੰਗਾਂ ਨੀਂ ਉਹ ਤੇਰੀਆਂ ਜਵਾਬ ਬਣ ਜਾਂਦੇ ਸੀ
ਨੀਂ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ

ਇਕ-ਦੂਜੇ ਗਲ ਲੱਗ ਅੱਖਾਂ ਮੁੰਦ ਲੈਂਦੇ ਸਾਂ
ਉਦੋਂ, ਜਦੋਂ ਜੁਲਫਾਂ 'ਚ ਛਾਵਾਂ ਗੁੰਦ ਲੈਂਦੇ ਸਾਂ
ਆਹੀ ਦਿਨ ਦੇ ਰੁਝੇਵੇਂ ਰਾਤੀਂ ਖਾਬ ਬਣ ਜਾਂਦੇ ਸੀ
ਨੀ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ

ਤੇਰਿਆਂ ਸੂਟਾਂ ਦੇ ਮੈਨੂੰ ਰੰਗ ਸਾਰੇ ਯਾਦ ਸੀ
ਉਨਾਭੀ, ਗੂੜਾ ਨੀਲਾ, ਨੀ ਗੁਲਾਬੀ ਤਾਂ ਨਵਾਬ ਸੀ
ਹਰਾ ਪਾਉਂਦੀ, ਹਰ ਪਾਸੇ ਬਾਗ ਬਣ ਜਾਂਦੇ ਸੀ
ਨੀ ਉਦੋਂ ਕਿਵੇਂ ਗੱਲਾਂ ਦੇ ਗੁਲਾਬ ਬਣ ਜਾਂਦੇ ਸੀ ~
09 Oct 2018

sukhpal singh
sukhpal
Posts: 1220
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਪਿਆਰ ਦੀ ਭਾਵਨਾ ਅਤੇ ਉਸ ਨੂੰ ਹਰਫ਼ਾਂ ਵਿਚ ਬਿਆਨ ਕਰਨਾ ਅਸਾਨ ਨਹੀਂ ਹੁੰਦਾ ,............ਪਰ ਆਪਜੀ ਦੀ ਕਲਮ ਨੇ ਉਸ ਇਹਸਾਸ ਨੂੰ ਬਾਖੂਬੀ ਲਿਖਿਆ ਹੈ,............That's the reason i m saying that you are a great writer,.........jio dost

12 Oct 2018

ਗ਼ਾਫ਼ਲ _
ਗ਼ਾਫ਼ਲ
Posts: 154
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਧੰਨਵਾਦ ਵੀਰੇ ਸੁੱਖਪਾਲ ! ਦੁਆਵਾਂ 💐
12 Oct 2018

Reply