Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਰੀਬ ਇੱਕ ਮਾਲਵੀ ਲੋਕ ਕਥਾ ਤੇ ਅਧਾਰਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਗ਼ਰੀਬ ਇੱਕ ਮਾਲਵੀ ਲੋਕ ਕਥਾ ਤੇ ਅਧਾਰਤ

 

ਗ਼ਰੀਬ - (ਇੱਕ ਮਾਲਵੀ ਲੋਕ ਕਥਾ ਤੇ ਅਧਾਰਤ)

 

ਕਾਲੀ ਬੋਲੀ ਰਾਤ,

ਉੱਤੋਂ ਮੋਹਲੇਧਾਰ ਮੀਂਹ;

ਵਰ੍ਹੇ ਵੀ ਇਵੇਂ ਕਿ ਰੁਕਣ ਦਾ ਨਾਂ ਈ ਨਹੀਂ,

ਜਿਵੇਂ ਬੱਦਲ ਆਪਣੇ ਵਜੂਦ ਦਾ ਸਾਰਾ ਪਾਣੀ

ਮੁਕਾ ਕੇ ਈ ਸਾਹ ਲੈਣਗੇ |

 

ਚਾਰ ਝੁੱਗੀਆਂ ਦੇ ਝੁਰਮਟ ਲਾਗੇ

ਟੇਕਰੀ ਦੀ ਟੀਸੀ 'ਤੇ ਟਿਕੀ ਇੱਕ ਛੰਨ -

ਛੰਨ ਵਿਚ ਇਕ ਆਦਿਵਾਸੀ ਜੋੜਾ |

ਸੌਣਾ ਤਾਂ ਦੂਰ, ਸੌਣ ਦਾ ਜਤਨ ਵੀ

ਸਫ਼ਲ ਨਹੀਂ ਹੁੰਦਾ ਜਾਪਦਾ |

ਘਾਹ ਦੀ ਛੰਨ ਦੇ ਤੀਲੇ ਤੀਲੇ ਚੋਂ

ਪਾਣੀ ਤ੍ਰਿਪ ਤ੍ਰਿਪ ਚੋ ਰਿਹਾ |

 

ਬਚਣ ਦਾ ਕੋਈ ਰਾਹ ?

ਕੋਈ ਵਸੀਲਾ ? -

ਲੈ ਦੇ ਕੇ ਇੱਕ ਚਟਾਈ !

ਓੜਕ ਦੋਹਾਂ ਜੀਆਂ ਨੇ ਚਟਾਈ ਹੀ ਉੱਤੇ ਲੈ ਲਈ |

ਰਿਸਦੇ ਪਾਣੀ ਤੋਂ ਬਚਾਅ ਹੋਇਆ ਜਾਂ ਨਹੀਂ,

ਪਰ ਮਨ ਨੂੰ ਸੰਤੋਖ ਜ਼ਰੂਰ ਹੋਇਆ

ਕਿ ਉਨ੍ਹਾਂ ਬਚਣ ਦਾ ਕੋਈ ਹੀਲਾ ਤਾਂ ਕੀਤਾ |

 

ਕੁਝ ਪਲਾਂ ਮਗਰੋਂ ਈ

ਪਤਨੀ ਅਸਹਿਜ ਹੋ ਉੱਠੀ |

ਪਤੀ ਦੇ ਕਾਰਨ ਪੁੱਛਣ 'ਤੇ ਪਤਨੀ ਬੋਲੀ

ਤਾਂ ਚਿੰਤਾਵਾਂ ਦਾ ਪਹਾੜ ਈ ਉਦ੍ਹੇ

ਸ਼ਬਦਾਂ ਵਿਚ ਉਤਰ ਆਇਆ -

 

'ਸਾਡੇ ਵਰਗੇ ਜਿਨ੍ਹਾਂ ਨੇ ਚਟਾਈ ਲੈਕੇ

ਬਚਾਅ ਦਾ ਉਪਰਾਲਾ ਕੀਤਾ,

ਉਨ੍ਹਾਂ ਦਾ ਵੀ ਪਤਾ ਨਹੀਂ -

ਡੁੱਬਣਗੇ ਕੇ ਤਰਨਗੇ |

ਮੈਂ ਤਾਂ ਇਹੋ ਸੋਚਦੀ ਪਈ ਆਂ,

ਵਿਚਾਰੇ ਗ਼ਰੀਬ ਕੀਹ ਕਰਨਗੇ' ?

 

ਜਗਜੀਤ ਸਿੰਘ ਜੱਗੀ

         

ਮਾਲਵੀ - ਮਾਲਵਾ ਖੇਤਰ ਦੇ ਨਾਲ ਸੰਬੰਧਤ; ਮਾਲਵਾ ਖੇਤਰ ਦੀ ਭਾਸ਼ਾ | ਮਾਲਵਾ - ਮਧ ਪ੍ਰਦੇਸ਼ ਦੇ ਪਠਾਰਾਂ ਦੇ ਇਲਾਕੇ ਹਨ, ਜਿੱਥੇ ਆਦਿਵਾਸੀ ਅੱਤ ਦੀ ਗ਼ਰੀਬੀ ਵਿਚ ਰਹਿੰਦੇ ਹਨ | ਇਹ ਪੱਛਮੀ-ਕੇਂਦਰੀ ਉੱਤਰ ਭਾਰਤ ਵਿਚ ਹੈ | ਭੂਗੋਲ ਸ਼ਾਸ਼ਤਰ ਦੇ ਅਨੁਸਾਰ ਇਹ ਵਿੰਧਿਆ ਪਰਬਤ ਸ਼੍ਰਿੰਖਲਾ ਦੇ ਉੱਤਰ ਦੀ ਊਚੀ ਧਰਤ (ਜਾਂ ਪਠਾਰ - Plateau) ਹੈ | ਇਸ ਵਿਚ ਬਹੁਤੇ ਪੱਛਮੀ ਮਧ ਪ੍ਰਦੇਸ਼ ਦੇ ਜਿਲੇ ਹਨ ਅਤੇ ਕੁਝ ਦੱਖਣ-ਪੂਰਬੀ ਰਾਜਸਥਾਨ ਦੇ ਹਿੱਸੇ ਹਨ; ਝੁਰਮਟ - Cluster; ਟੇਕਰੀ ਦੀ ਟੀਸੀ- Top of a mound; ਛੰਨ - Hut, ਝੁੱਗੀ;

 


ਸੌਣਾ ਤਾਂ ਦੂਰ, ਸੌਣ ਦਾ ਜਤਨ ਵੀ 

ਸਫ਼ਲ ਨਹੀਂ ਹੁੰਦਾ ਜਾਪਦਾ | 

ਘਾਹ ਦੀ ਛੰਨ ਦੇ ਤੀਲੇ ਤੀਲੇ ਚੋਂ

ਤ੍ਰਿਪ ਤ੍ਰਿਪ ਪਾਣੀ ਚੋ ਰਿਹਾ |
10 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

"ਗ਼ਰੀਬ" ਬਹੁਤ ਹੀ ਸੋਹਣੀ ਰਚਨਾ ਹੈ, ਇਸ ਲੋਕ ਕਥਾ ਨੂੰ ਥੋੜੇ ਸ਼ਬਦਾਂ ਵਿਚ ਬਿਆਂ ਕਰਨ ਦੇ ਨਾਲ ਫੀਲ, ਭਾਵਨਾਵਾਂ ਨੂੰ ਵੀ ਬਰਕਰਾਰ ਰੱਖਿਆ ਤੇ ਹਾਲਤਾਂ ਦਾ ਵੀ ਰੀਅਲ ਚਿਤਰਨ ਕੀਤਾ, ਜਿਸ ਲਈ ਤੁਹਾਨੂੰ ਵਧਾਈਆਂ, ਸਰ |

This verse is striking, poignant and unique in concept and execution. Thanks a lot for bringing forth this tale in such a beautiful form.

10 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Wah!!

Visha bohat jaandaar leya tusin apni khulhi kavita vich...aur fir poora justice vi keeta us naal

Pehlian ch kadi ik kahani padhi si - tinn paise --

Ohna da motivation level vi eho jeha e hai ..

Good attemp bro !

Jeonde raho !

10 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Kuch lok neeguney hunde hoye vi mahaan kirdaar rakhde ne ...
Salute to those souls!!

Meri ik kavita si Porus te Sikandar
Jis ch sikandar nu mahaan bnaun wale hero de baare likheya hai ..

Let me find out where it is lying 😃

10 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Mil gyi, phone de smart hon da eh fayda, sara kuchh jeb ch e hunda 😜

ਪੋਰਸ
ਸਿਕੰਦਰ ਮਹਾਨ ਸੀ
ਪਰ ਪੋਰਸ ਦੀ ਹਾਰ
ਸਿਕੰਦਰ ਨੂੰ ਹੋਰ ਮਹਾਨ ਕਰ ਗਈ
ਉਸਨੂੰ ਹਰਾ ਕੇ ਵੀ
ਓਸ ਕੋਲੋਂ ਹਰਨਾ
ਤੇ ਜਨਾਜ਼ੇ ਚ ਖਾਲੀ ਹੱਥ
ਬਾਹਰ ਕੱਢ ਦੁਨੀਆਂ ਤੋਂ ਜਾਣਾ
ਇਹ ਸੀ ਪੋਰਸ ਦੀ ਮਹਾਨਤਾ ਅੱਗੇ
ਸਿਕੰਦਰ ਦਾ ਸਜਦਾ

ਸਿਕੰਦਰ ਦੀ ਗਾਥਾ ਵਿੱਚ
ਜਿੱਥੇ ਵੀ ਪੋਰਸ ਦਾ ਨਾਮ ਆਇਆ
ਤਾਂ ਉਹ ਸਿਕੰਦਰ ਤੋਂ ਪਹਿਲਾਂ ਆਏਗਾ
ਜੇ ਹੁਣ ਕੋਈ ਹੋਰ ਪੋਰਸ
ਜੱਗ ਤੇ ਨਹੀਂ ਆਇਆ
ਤਾਂ ਕੋਈ ਹੋਰ
ਸਿਕੰਦਰ ’ਮਹਾਨ’ ਨਹੀਂ ਕਹਾਏਗਾ।।

ਮਾਵੀ.

10 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਸਤਿ ਸ੍ਰੀ ਅਕਾਲ ਜਗਜੀਤ ਜੀ ਗਰੀਬ ਇੱਕ ਖੁੱਲੀ ਕਵਿਤਾ ਵਜੋਂ ਬਹੁਤ ਸੁੰਦਰ ਹੈ


ਵਿਸ਼ਾ ਬਹੁਤਢੁਕਵਾਂ ਹੈ ਬਹੁਤ ਸੋਹਣੀ ਪੇਸ਼ਕਾਰੀ ਹੈ.


ਗਰੀਬੀ ਦਾ ਦਰਦ ਹਰ ਹਾਲ ਚ ਖੁਸ਼ ਤੇ ਸਬਰ ਦਾ ਵਾ ਕਮਾਲ ਨਮੂਨਾ ਪੇਸ਼ ਕਰਦੀ ਹੈ ਗਰੀਬੀ
God bless u

11 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਸੰਦੀਪ ਜੀ ਅਤੇ ਗੁਰਪ੍ਰੀਤ ਜੀ, ਸ਼ੁਕਰੀਆ ਜੀ |

11 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

"ਗਰੀਬ" ਪੜਕੇ ਨਿਸ਼ਬਦ ਹਾਂ ਮੈਂ।

 

ਤੁਸੀਂ ਜਗਜੀਤ ਜੀ ਹਮੇਸ਼ਾ ਅਜਿਹਾ ਵਿਸ਼ਾ ਚੁਣਦੇ ਅਤੇ ਕਵਿਤਾ ਵਿੱਚ ਢਾਲਦੇ ਹੋ ਜੋ ਆਮ ਸੋਚ ਤੋਂ ਪਰ੍ਹੇ ਹੁੰਦਾ।

 

ਸਲਾਮ ਇਸ ਪਾਰਖੀ ਸੋਚ ਨੂੰ।

12 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਮਾਵੀ ਸਾਹਿਬ ਜ਼ਰਰਾ ਨਵਾਜ਼ੀ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ | ਹਾਂ ਜੀ, ਆਪ ਦੀ ਇਸ ਗੱਲ ਨਾਲ ਮੈਂ ਬਿਲਕੁਲ ਇੱਤਿਫ਼ਾਕ ਰੱਖਦਾ ਹਾਂ ਸੱਚ ਮੁੱਚ ਈ ਵਜੂਦ, ਸਾਈਜ਼ ਜਾਂ ਰੁਤਬੇ ਨਾਲ ਸ਼ਾਇਦ ਹੀਰੋਸ਼ਿੱਪ ਦਾ ਕੋਈ ਸੰਬੰਧ ਨਹੀਂ - ਇਹ ਤਾਂ ਅਮਲ ਅਤੇ ਆਮਾਲ ਤੇ ਮੁਨੱਸਰ ਕਰਦਾ ਹੈ |
ਕਿਤੇ ਕੀੜੀ ਥੰਮ੍ਹ ਤੇ ਤੁਰ ਕੇ ਭਗਤ ਪ੍ਰਹਿਲਾਦ ਦਾ ਮਾਰਗ ਦਰਸ਼ਨ ਕਰਕੇ ਧਰਮ ਗ੍ਰੰਥਾਂ ਵਿਚ ਜਾ ਬਿਰਾਜਦੀ  ਹੈ, ਤੇ ਕਿਤੇ ਅਥਾਹ ਸਰੀਰਕ ਸ਼ਕਤੀ ਵਾਲਾ ਗਜ ਆਪਣੇ ਬਲ ਬੂਤੇ ਤੇ ਗ੍ਰਾਹ ਕੋਲੋਂ ਨਹੀਂ ਮੁਕਤ ਹੋ ਸਕਦਾ |       

ਮਾਵੀ ਸਾਹਿਬ, "ਗ਼ਰੀਬ" ਵਿਜ਼ਿਟ ਕਰਨ ਅਤੇ ਜ਼ਰਰਾ ਨਵਾਜ਼ੀ ਲਈ ਤਹਿ-ਏ-ਦਿਲ ਤੋਂ ਸ਼ੁਕਰੀਆ |

 

ਹਾਂ ਜੀ, ਆਪ ਦੀ ਇਸ (ਨਿਗੂਣੇ ਵਾਲੀ) ਗੱਲ ਨਾਲ ਮੈਂ ਬਿਲਕੁਲ ਇੱਤਿਫ਼ਾਕ ਰੱਖਦਾ ਹਾਂ | ਸੱਚ ਮੁੱਚ ਈ ਵਜੂਦ, ਸਾਈਜ਼ ਜਾਂ ਰੁਤਬੇ ਨਾਲ ਸ਼ਾਇਦ ਹੀਰੋਸ਼ਿੱਪ ਦਾ ਕੋਈ ਸੰਬੰਧ ਨਹੀਂ - ਇਹ ਤਾਂ ਅਮਲ ਅਤੇ ਆਮਾਲ ਤੇ ਮੁਨੱਸਰ ਕਰਦਾ ਹੈ |


ਕਿਤੇ ਕੀੜੀ ਥੰਮ੍ਹ ਤੇ ਤੁਰ ਕੇ ਭਗਤ ਪ੍ਰਹਿਲਾਦ ਦਾ ਮਾਰਗ ਦਰਸ਼ਨ ਕਰਕੇ ਧਰਮ ਗ੍ਰੰਥਾਂ ਵਿਚ ਜਾ ਬਿਰਾਜਦੀ  ਹੈ, ਤੇ ਕਿਤੇ ਅਥਾਹ ਸਰੀਰਕ ਸ਼ਕਤੀ ਵਾਲਾ ਗਜ ਆਪਣੇ ਬਲ ਬੂਤੇ ਤੇ ਗ੍ਰਾਹ ਕੋਲੋਂ ਨਹੀਂ ਮੁਕਤ ਹੋ ਸਕਦਾ |ਪੋਰਸ ਤਾਂ ਫਿਰ ਵੀ ਆਖ਼ਿਰ ਇੱਕ ਰਾਜਾ ਸੀ |       

 

12 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਵਾਹ ! ਇਸ Forum ਤੇ ਆਉਂਦੇ ਹੀ ਇਕ ਨਵੀ ਸਾਹਿਤਕ ਝਲਕ ....ਬਹੁਤ ਭਾਵੁਕ

12 Apr 2015

Showing page 1 of 2 << Prev     1  2  Next >>   Last >> 
Reply