Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਲਕਦੇ ਇਨਸਾਨ ਦੀ ਅੱਜ ਪੀੜ ਨਾ ਹਰਦਾ ਕੋਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਵਿਲਕਦੇ ਇਨਸਾਨ ਦੀ ਅੱਜ ਪੀੜ ਨਾ ਹਰਦਾ ਕੋਈ

ਗਜ਼ਲ
ਵਿਲਕਦੇ ਇਨਸਾਨ ਦੀ ਅੱਜ ਪੀੜ ਨਾ ਹਰਦਾ ਕੋਈ i
ਬੇਗੁਨਾਹ ਦੇ ਕਤਲ ਤੋਂ ਕਾਨੂੰਨ ਨਾ ਡਰਦਾ ਕੋਈ i

ਹਵਸ ਦੇ ਵਿਚ ਹੋ ਕੇ ਅੰਨੇ ਜਿਸਮ ਸੁੱਟ ਤੇ ਨੋਚ ਕੇ,
ਵੇਖ ਕੇ ਬਸ ਲੋਕ ਲੰਘਦੇ ਗੌਰ ਨਾ ਕਰਦਾ ਕੋਈ i

ਮੈਂ ਤਾਂ ਸੋਚਾਂ ਹਰ ਬੁਰਾਈ ਖਤਮ ਜੜ ਤੋਂ ਕਰ ਦਿਆਂ,
ਮੇਰੀ ਚਾਹਤ ਦੀ ਨਾ ਐਪਰ ਪੈਰਵੀ ਕਰਦਾ ਕੋਈ i

ਅੰਨੀ ਦਾ ਹੁਣ ਪੀਹਣ ਵੀ ਤਾਂ ਲੋਭ ਨੂੰ ਭਰਮਾ ਰਿਹਾ,
ਖੇਤ ਨੂੰ ਡਰ ਵਾੜ ਤੋਂ ਇਨਸਾਫ਼ ਨਾ ਕਰਦਾ ਕੋਈ i

ਹੁਣ ਮਿਲਾਵਟ ਖੋਰੀਆਂ ਦਾ ਮਚ ਗਿਆ ਬਸ ਕਹਿਰ ਹੈ,
ਜ਼ਾਲਮਾਂ ਦਾ ਰੁਖ ਨਾ ਬਦਲੇ ਵੇਖ ਕੇ ਮਰਦਾ ਕੋਈ i

ਤਪਸ਼ ਦਿਲ ਵਿਚ ਜ਼ਹਿਰ ਅੱਖੀਂ ਲੋਕ ਤਾਂ ਰਖਦੇ ਰਹੇ,
ਜਿੰਦਗੀ ਦੀ ਔੜ ਧਰਤੀ ਤੇ ਨਾ ਹੁਣ ਵਰ੍ਹਦਾ ਕੋਈ i

ਮਤਲਬੀ ਭੀੜਾਂ ਦੇ ਅੰਦਰ ਪਾਕ ਰਿਸ਼ਤੇ ਰੁਲ ਗਏ,
ਗਰਜ਼ ਦੇ ਬਿਨ ਪੈਰ ਵੀ ਦਹਿਲੀਜ਼ ਨਾ ਧਰਦਾ ਕੋਈ i

ਚਿਹਰਿਆਂ ਦੀ ਸਾਦਗੀ ਭਰਮਾ ਰਹੀ ਹੈ ਇਸ਼ਕ ਨੂੰ,
ਪਰ ਝਿਨਾ ਵਿਚ ਸੋਹਣੀਆਂ ਦੇ ਵਾਂਗ ਨਾ ਤਰਦਾ ਕੋਈ i

ਰੱਬ ਤੋਂ ਸੋਹਲ ਖੈਰ ਸਭ ਦੀ ਲੋਕ ਤਾਂ ਮੰਗਦੇ ਰਹੇ,
ਪਰ ਗੁਵਾਂਡੀ ਦੀ ਖੁਸੀ ਵੀ ਨਾ ਕਦੇ ਜ਼ਰਦਾ ਕੋਈ i
ਆਰ.ਬੀ.ਸੋਹਲ

30 Dec 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੋਹਲ ਜੀ, ਅੱਜ ਦੇ ਹਾਲਾਤ ਦਾ ਸਹੀ ਚਿਤਰਣ !
ਖੁਦਗਰਜੀ, ਧੋਖਾ, ਅਪਰਾਧ ਅਤੇ ਅਸੁਰੱਖਿਆ ਦਾ ਸਾਰੇ ਪਸਾਰਾ ਹੈ !
ਬਹੁਤ ਸੋਹਣਾ ਜਤਨ ਅਤੇ ਸੋਹਣੀ ਲਿਖਤ ਹੈ ਜੀ !
Thnx for sharing !
01 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਮਿਹਰਬਾਨੀ ਜੀ 

03 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਬਹੁਤ ਖੂਬ ਜੀਓ Clapping

03 Jan 2016

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜੰਗਲ ਰਾਜ ਦੀ ਸਹੀ ਸਹੀ ਤਸਵੀਰ ਪੇਸ਼ ਕਰ ਸਕਣ ਦੇ ਕਾਬਿਲ ਹੈ ਤੁਹਾਡੀ ਇਹ ਗਜ਼ਲ ।

 

ਬਹੁਤ ਵਧੀਆ ।

03 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਮਿਹਰਬਾਨੀ ਹਿਰਦੇ ਪ੍ਰੀਤ ਜੀ....

03 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਸ਼ੁਕਰੀਆ ਮਾਵੀ ਸਾਹਬ ਜੀਓ 

03 Jan 2016

Reply