Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਮੰਨਾਂ ਜੀਣ ਦੀ ਹੋਵੇ, ਸਹਾਰੇ ਮਿਲ ਹੀ ਜਾਂਦੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਤਮੰਨਾਂ ਜੀਣ ਦੀ ਹੋਵੇ, ਸਹਾਰੇ ਮਿਲ ਹੀ ਜਾਂਦੇ ਨੇ

ਗਜ਼ਲ

ਤਮੰਨਾਂ  ਜੀਣ   ਦੀ   ਹੋਵੇ, ਸਹਾਰੇ   ਮਿਲ  ਹੀ  ਜਾਂਦੇ  ਨੇ I

ਸਮੁੰਦਰ ਪੀੜ  ਦਾ  ਤਰ  ਕੇ, ਕਿਨਾਰੇ  ਮਿਲ  ਹੀ ਜਾਂਦੇ ਨੇ I

 

ਚੁਫੇਰੇ  ਦਿਸ ਰਿਹਾ ਜੰਗਲ ,ਨਾ  ਕੋਈ ਰਾਹ ਹੀ  ਸੁਝਦਾ ਹੈ,

ਜੇ  ਹੋਵੇ  ਆਸ  ਮੰਜਿਲ  ਦੀ,ਇਸ਼ਾਰੇ  ਮਿਲ  ਹੀ ਜਾਂਦੇ  ਨੇ I

 

ਬਹਾਦੁਰ  ਨੇ  ਵਤਨ  ਖਾਤਿਰ, ਸਦਾ  ਚੜਦੇ  ਜੋ  ਸੂਲੀ  ਤੇ,

ਹਨੇਰਾ  ਜ਼ੁਲਮ  ਦਾ ਰੋਕਣ, ਉਹ  ਤਾਰੇ ਮਿਲ  ਹੀ ਜਾਂਦੇ ਨੇ I

 

ਵਫ਼ਾ  ਨੂੰ  ਕਤਲ  ਵੀ  ਕਰਦੇ  ,ਕਬਰ  ਵੀ  ਪੂਜਦੇ  ਉਸਦੀ,

ਇਸ਼ਕ ਵਿਚ ਜਿੱਤ ਗਏ ਭਾਂਵੇ, ਉਹ ਹਾਰੇ ਮਿਲ ਹੀ ਜਾਂਦੇ ਨੇ I

 

ਕਿਸੇ  ਮਹਿਮਾਨ ਦੀ ਖਾਤਿਰ,ਸਜਾਇਆ  ਹੈ ਮੈਂ ਆਪਣਾ ਘਰ,

ਹਮੇਸ਼ਾਂ ਘਰ ਤੇ  ਘਰ ਰਹਿੰਦਾ ,ਖਿਲਾਰੇ  ਮਿਲ  ਹੀ ਜਾਂਦੇ ਨੇ I

 

ਨਫ਼ਾ  ਨੁਕਸਾਨ  ਨਾ  ਸੋਚੋ, ਨਿਭਾਉਣੇ  ਹਨ  ਅਗਰ  ਰਿਸ਼ਤੇ,

ਹਸ਼ਰ ਤੱਕ ਜੋ  ਨਿਭਾ ਦੇਵੇ ,ਉਹ  ਪਿਆਰੇ ਮਿਲ ਹੀ ਜਾਂਦੇ ਨੇ I

 

ਸਚਾਈ    ਕੈਦ    ਹੈ   ਬੇਸ਼ਕ,  ਜੁਬਾਨਾਂ   ਤੇ   ਰਹੇ   ਤਾਲਾ,

ਸਲਾਖਾਂ  ਤੋੜ   ਫਿਰ  ਵੀ ਸੱਚ ,ਬੁਲਾਰੇ  ਮਿਲ ਹੀ  ਜਾਂਦੇ ਨੇ I

 

ਗਮਾਂ  ਨੇ   ਵੀ  ਲਗਾ ਰੱਖਿਆ, ਹੈ  ਪਹਿਰਾ ਮੌਜ  ਤੇ ਲੇਕਿਨ,

ਜਦੋਂ  ਮਿਲਦੇ  ਕਲਮ  ਨੂੰ ਇਹ, ਨਜ਼ਾਰੇ  ਮਿਲ  ਹੀ ਜਾਂਦੇ ਨੇ I

ਆਰ.ਬੀ.ਸੋਹਲ

 

09 Jan 2016

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਵਾਹ ਬਹੁਤ ਜੀ 
ਜੀਓ 

ਵਾਹ ਬਹੁਤ ਜੀ 

 

ਜੀਓ Clapping

09 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

bahut khubb,............

10 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਸ਼ੁਕਰੀਆ ਹਿਰਦੇ ਪ੍ਰੀਤ ਜੀ, ਸੁਖਪਾਲ ਜੀ 

10 Jan 2016

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਹੀ ਸੋਹਣੀ ਰਚਨਾ ਸੋਹਲ ਸਾਬ,

ਉੰਜ ਤੇ ਸਾਰੀ ਰਚਨਾ ਵਧੀਆ ਏ, ਪਰ
ਸਟਰਾਈਕਿੰਗ ਮਤਲਾ ਦੇ ਨਾਲ ਇੱਕ ਲਾਜਵਾਬ ਆਖਰੀ ਸ਼ੇਅਰ,

ਫੋਰਮ ਤੇ ਇੰਜ ਹੀ ਸ਼ੇਅਰ ਕਰਦੇ ਰਹੋ ਤੇ ਰੌਣਕਾ ਲਾਈ ਰੱਖੋ ਜੀ,

ਸ਼ੁਕਰੀਆ।
10 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਧੰਨਵਾਦ ਸੰਦੀਪ ਸਾਹਬ ਜੀਓ 

11 Jan 2016

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 


ਤਮੰਨਾਂ ਜੀਣ ਦੀ ਹੋਵੇ, ਸਹਾਰੇ ਮਿਲ ਹੀ ਜਾਂਦੇ ਨੇ i
ਸਮੁੰਦਰ ਪੀੜ ਦਾ ਤਰ ਕੇ, ਕਿਨਾਰੇ ਮਿਲ ਹੀ ਜਾਂਦੇ ਨੇ ......
bohat wadhia n motivating ...


ਚੁਫੇਰੇ ਦਿਸ ਰਿਹਾ ਜੰਗਲ ,ਨਾ ਕੋਈ ਰਾਹ ਹੀ ਸੁਝਦਾ ਹੈ,
ਜੇ ਹੋਵੇ ਆਸ ਮੰਜਿਲ ਦੀ,ਇਸ਼ਾਰੇ ਮਿਲ ਹੀ ਜਾਂਦੇ ਨੇ .....
khoob keha .. aas honi chahidi hai k manzil milugi , 


ਬਹਾਦੁਰ ਨੇ ਵਤਨ ਖਾਤਿਰ, ਸਦਾ ਚੜਦੇ ਜੋ ਸੂਲੀ ਤੇ,
ਹਨੇਰਾ ਜ਼ੁਲਮ ਦਾ ਰੋਕਣ, ਉਹ ਤਾਰੇ ਮਿਲ ਹੀ ਜਾਂਦੇ ਨੇ ....

 bilkul ji , sittareyan wang chamkde ne jo zulam nal takkar lainde ne ..

ਵਫ਼ਾ ਨੂੰ ਕਤਲ ਵੀ ਕਰਦੇ ,ਕਬਰ ਵੀ ਪੂਜਦੇ ਉਸਦੀ,
ਇਸ਼ਕ ਵਿਚ ਜਿੱਤ ਗਏ ਭਾਂਵੇ, ਉਹ ਹਾਰੇ ਮਿਲ ਹੀ ਜਾਂਦੇ ਨੇ i
jitt ke harna .. bohat ghaint keha ..


ਕਿਸੇ ਮਹਿਮਾਨ ਦੀ ਖਾਤਿਰ,ਸਜਾਇਆ ਹੈ ਮੈਂ ਆਪਣਾ ਘਰ,
ਹਮੇਸ਼ਾਂ ਘਰ ਤੇ ਘਰ ਰਹਿੰਦਾ ,ਖਿਲਾਰੇ ਮਿਲ ਹੀ ਜਾਂਦੇ ਨੇ ...
( jinna marzi jhaadu la lo , khilarra fer v mil jnanda ha ha ...(Y)


ਨਫ਼ਾ ਨੁਕਸਾਨ ਨਾ ਸੋਚੋ, ਨਿਭਾਉਣੇ ਹਨ ਅਗਰ ਰਿਸ਼ਤੇ,
ਹਸ਼ਰ ਤੱਕ ਜੋ ਨਿਭਾ ਦੇਵੇ ,ਉਹ ਪਿਆਰੇ ਮਿਲ ਹੀ ਜਾਂਦੇ ਨੇ i
touching ...


ਸਚਾਈ ਕੈਦ ਹੈ ਬੇਸ਼ਕ, ਜੁਬਾਨਾਂ ਤੇ ਰਹੇ ਤਾਲਾ,
ਸਲਾਖਾਂ ਤੋੜ ਫਿਰ ਵੀ ਸੱਚ ,ਬੁਲਾਰੇ ਮਿਲ ਹੀ ਜਾਂਦੇ ਨੇ i
(Y)
ਗਮਾਂ ਨੇ ਵੀ ਲਗਾ ਰੱਖਿਆ, ਹੈ ਪਹਿਰਾ ਮੌਜ ਤੇ ਲੇਕਿਨ,
ਜਦੋਂ ਮਿਲਦੇ ਕਲਮ ਨੂੰ ਇਹ, ਨਜ਼ਾਰੇ ਮਿਲ ਹੀ ਜਾਂਦੇ ਨੇ i

 

very nice .. bohat wadhia ghazal likhi tusin ..

 

keep sharing ji 

16 Jan 2016

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

UNP te padh lyi si pehlan ...

16 Jan 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 

ਬਹੁੱਤ ਧੰਨਵਾਦ ਮਾਵੀ ਸਾਹਬ ਜੀਓ 

16 Jan 2016

Reply