Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਸੁਲਘ ਰਹੇ ਜੋ ਦਿਲ ਦੇ ਮੈਂ ਜਜ਼ਬਾਤ ਲਿਖਾਂ

ਗਜ਼ਲ

ਸੁਲਘ  ਰਹੇ  ਜੋ ਦਿਲ ਦੇ  ਮੈਂ  ਜਜ਼ਬਾਤ ਲਿਖਾਂ I

ਧੁਖਦੀ  ਰਾਤ  ਦੇ  ਹਿਰਦੇ  ਤੇ ਪਰਭਾਤ ਲਿਖਾਂ I

 

ਜੇ  ਮੈਂ   ਚਿੱਟੇ  ਦਿਨ   ਲਿਖਦਾ  ਹਾਂ  ਪੁਤਰਾਂ ਦੇ,

ਧੀਆਂ ਦੇ ਲਈ  ਫਿਰ ਕਿਓਂ ਕਾਲੀ ਰਾਤ ਲਿਖਾਂ I

 

ਆਲਣਿਆਂ  ਦਾ  ਦਰਦ  ਲਿਖਾਂ  ਜੋ  ਉਝੜ ਗਏ,

ਗੁਰਬਤ  ਝੱਲਦੇ  ਚੁੱਲਿਆਂ  ਦੇ  ਹਾਲਾਤ ਲਿਖਾਂ I

 

ਮਜ੍ਹਬ  ਨਾ  ਕੋਈ  ਅੱਲਾ  ਈਸਾ  ਸਤਿਗੁਰੂ   ਦਾ,

ਦੱਸਦੇ   ਬੰਦਿਆ  ਤੇਰੀ  ਕੀ   ਮੈਂ  ਜਾਤ  ਲਿਖਾਂ I

 

ਮਿਲ  ਹੀ  ਜਾਣ  ਸਮੁੰਦਰ  ਗਮ  ਦਾ  ਜੋ  ਤਰਕੇ,

ਉਹਨਾਂ  ਨਖਲਿਸਤਾਨਾਂ  ਦੀ  ਹਰ  ਬਾਤ ਲਿਖਾਂ I

 

ਚਿਹਰੇ  ਤੇ   ਜੋ   ਨੂਰ   ਸੁਹਾਗਣ  ਦਾ  ਲਿਖ ਕੇ,

ਵਿਧਵਾ  ਦੇ  ਵੀ  ਹੰਝੂਆਂ ਦੀ  ਬਰਸਾਤ  ਲਿਖਾਂ I

 

ਹੋਰਾਂ   ਦੇ   ਸਿਰ  ਮੜਦਾ  ਤੂੰ   ਇਲਜ਼ਾਮ   ਬੜੇ,

ਆਇਨਾ  ਕਹਿੰਦਾ  ਆ   ਤੇਰੀ  ਔਕਾਤ  ਲਿਖਾਂ I

 

ਦਿਲ  ਦਾ   ਖੂਨ   ਪਿਲਾਵਾਂ  ਰਾਤ  ਖਿਆਲਾਂ ਨੂੰ,

ਦਿਨ  ਨੂੰ  ਜਨਮੇ  ਸ਼ਿਅਰਾਂ  ਦੀ  ਸੌਗਾਤ ਲਿਖਾਂ I

ਆਰ.ਬੀ.ਸੋਹਲ

 

12 Feb 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Sohal veer g,.........bohat khoob likhea,.........very well written,........great.

27 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੋਹਲ ਬਾਈ ਕਮਾਲ ਲਿਖਿਆ ਹੈ | ਜੈਸਾ ਨਾਮ ਵਾਈਸ ਕਾਮ - ਜੀਵਨ ਦੇ ਅੱਡ ਅੱਡ ਐਸਪੈਕਟਸ ਤੇ ਬੜੇ ਸੋਹਲ ਅੰਦਾਜ਼ ਵਿਚ ਲਿਖਿਆ ਹੈ | ਸ਼ਾਨਦਾਰ ਲਿਖਤ | 
 
ਦਿਲ ਦੇ ਅਰਮਾਨ, ਅਤੇ ਦਿਮਾਗ ਨੇ ਜੋ ਵੀ ਵੇਖਿਆ, ਮਹਿਸੂਸ ਕੀਤਾ ਉਸਨੂੰ ਸ਼ਬਦਾਂ ਦਾ ਸੋਹਣਾ ਜਾਮਾ ਪਹਿਨਾਇਆ ਹੈ ਆਪ ਜੀ ਨੇ |
ਬਹੁਤ ਖੂਬ | ਇਵੇਂ ਹੀ ਪੜ੍ਹਦੇ ਲਿਖਦੇ ਰਹੋ |

ਸੋਹਲ ਬਾਈ ਕਮਾਲ ਲਿਖਿਆ ਹੈ | ਜੈਸਾ ਨਾਮ ਵੈਸਾ ਕਾਮ - ਜੀਵਨ ਦੇ ਅੱਡ ਅੱਡ ਐਸਪੈਕਟਸ ਤੇ ਬੜੇ ਸੋਹਲ ਅੰਦਾਜ਼ ਵਿਚ ਲਿਖਿਆ ਹੈ | ਸ਼ਾਨਦਾਰ ਲਿਖਤ | 

 

ਦਿਲ ਦੇ ਅਰਮਾਨ, ਅਤੇ ਦਿਮਾਗ ਨੇ ਜੋ ਵੀ ਵੇਖਿਆ, ਮਹਿਸੂਸ ਕੀਤਾ ਉਸਨੂੰ ਸ਼ਬਦਾਂ ਦਾ ਸੋਹਣਾ ਜਾਮਾ ਪਹਿਨਾਇਆ ਹੈ ਆਪ ਜੀ ਨੇ |


ਬਹੁਤ ਖੂਬ | ਇਵੇਂ ਹੀ ਪੜ੍ਹਦੇ ਲਿਖਦੇ ਰਹੋ |

 

28 Oct 2017

Reply