Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤਾਂ ਵਰਗੀਆਂ ਸਤਰਾਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਗੀਤਾਂ ਵਰਗੀਆਂ ਸਤਰਾਂ ~
ਆਸ਼ਕ, ਭੌਰ, ਫ਼ਕੀਰ ਤੇ ਕੋਮਲ-ਕਵੀਆਂ ਨੂੰ
ਸੱਜਣਾ ਕੌੜੀ ਅੱਖ ਦੇ ਨਾਲ ਨਈਂ ਵੇਖੀਦਾ
ਜਿਹੜੀ ਧੁੱਪ ਨੇ ਤੇਰੇ ਹੱਥ ਵਿਚ ਨਈਂ ਆਉਣਾ
ਉਹਨੂੰ ਉਹਦੀ ਮਰਜ਼ੀ ਦੇ ਨਾਲ ਸੇਕੀਦਾ

ਫਰਜ਼ ਬੜੇ ਤੇ ਕਰਜ਼ਾਂ ਦਾ ਵੀ ਭਾਰ ਬੜਾ
ਉੱਤੋਂ ਹੋਇਆ ਫਿਰਦੈ ਮਨ ਉਡਾਰ ਬੜਾ
ਕੈਸੀ ਕਲਮ ਦਵਾਤ ਮਿਲੀ ਹੈ ਜ਼ਿੰਦਗੀ ਦੀ
ਇਸ਼ਕ ਦਾ ਅੱਖਰ ਵਾਅ-ਵਾਅ ਕੇ ਫਿਰ ਮੇਟੀਦਾ

ਤੈਨੂੰ ਤੇਰੇ ਹਿੱਸੇ ਬਹੁਤ ਪਿਆਰੇ ਨੇ
ਮੈਨੂੰ ਆਪਣੇ ਕਿੱਸੇ ਬਹੁਤ ਪਿਆਰੇ ਨੇ
ਮੰਨਣਾ ਤਾਂ ਤੂੰ ਹੈਨੀਂ, ਪਰ ਇਹ ਸੱਚ ਹੈ ਜੀ
ਖ਼ਿਆਲ ਤੇਰਾ ਜਦ ਆਵੇ ਮੱਥਾ ਟੇਕੀਦਾ

ਜਿਹੜੀ ਧੁੱਪ ਨੇ ਤੇਰੇ ਹੱਥ ਵਿਚ ਨਈਂ ਆਉਣਾ
ਉਹਨੂੰ ਉਹਦੀ ਮਰਜ਼ੀ ਦੇ ਨਾਲ ਸੇਕੀਦਾ ~
25 Sep 2018

Reply