Punjabi Poetry
 View Forum
 Create New Topic
  Home > Communities > Punjabi Poetry > Forum > messages
ਗੁਰਪ੍ਰੀਤ ਸਿੰਘ
ਗੁਰਪ੍ਰੀਤ
Posts: 15
Gender: Male
Joined: 07/Nov/2010
Location: ਵੈਨਕੋਵਰ
View All Topics by ਗੁਰਪ੍ਰੀਤ
View All Posts by ਗੁਰਪ੍ਰੀਤ
 
ਕਿੱਸਾ ਹੈ ਸਿਰਫ ਏਨਾ ਆਪਣੀ ਤਾ ਆਸ਼ਕੀ ਦਾ

ਇਜਹਾਰ ਬਣ ਗਈ ਹੈ ਜੋ ਮੇਰ ਬੇਬਸੀ ਦਾ

ਕੀ ਆਸਰਾ ਕਿਸੇ ਨੂੰ ਬੇਆਸ ਸ਼ਾਇਰੀ ਦਾ

ਪੱਥਰ ਨੇ ਸੁਣਨਹਾਨੇ ਹੁਣ ਤੂੰ ਵੀ ਮੇਰੇ ਪਿਆਰੇ

ਮੁੜ ਬਾਂਸ ਵਿਚ ਬਦਲ ਦੇ ਆਕਾਰ ਬੰਸਰੀ ਦਾ

ਮੈਂ ਬਿਰਖ ਬਣ ਗਿਆ ਸਾਂ ਉਹ ਪੋਣ ਹੋ ਗਈ ਸੀ

ਕਿੱਸਾ ਹੈ ਸਿਰਫ ਏਨਾ ਆਪਣੀ ਤਾਂ ਆਸ਼ਕੀ ਦਾ

ਨ੍ਹੇਰੇ ਦਾ ਬਾਦਸ਼ਾਹੀ ਤੂਫਾਨ ਦੇ ਸਿਪਾਹੀ 

ਖੜਕਾ ਰਹੇ ਨੇ ਬੂਹਾ ਇਕਲੌਤੀ ਰੋਸ਼ਨੀ ਦਾ

ਤੂੰ ਵੀ ਆਈਂ ਦੋਸਤ ਪਿਆਰੇ ਪੁਰਸ਼ਿਸ਼ ਕਰਾਂਗੇ ਸਾਰੇ

ਬੀਮਾਰ ਹੋ ਗਿਆ ਹੈ ਅਹਿਸਾਸ ਦੋਸਤੀ ਦਾ

 

ਲੇਖਕ ਗੁਰਪ੍ਰੀਤ

09 Dec 2010

Reply