Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਹਨ੍ਹੇਰਾ' :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
'ਹਨ੍ਹੇਰਾ'
ਹੈ ਹਰ ਸਵੇਰ ਦੇ ਅੱਗੇ
ਹੈ ਹਰ ਸ਼ਾਮ ਦੇ ਪਿੱਛੇ
ੲਿਹ ਹਰ ਰਾਤ ਦੀ ਰੂਹ
ੲਿਹ ਬੁਝੀ ਲੋ ਦਾ ਘੇਰਾ
ਹੈ ਚਹੁੰ ਪਾਸੇ ੲਿਹ ਹਨ੍ਹੇਰਾ

ਅੰਬਰ ਦੇ ਅੰਬਰਾਂ ਤੋਂ ਪਾਰ
ਲੱਭਿਆ ਬਣ ਸੋਚ ਸਵਾਰ
ਪਰ ਨਾ ਮਿਲਿਆ ਸਵੇਰਾ
ਨਾ ਕੋੲੀ ਹੱਦ ਨਾ ਘੇਰਾ
ਹਰ ਥਾਂ ਬੱਸ ਅਨੰਤ ਹਨ੍ਹੇਰਾ

ਨੈਣਾਂ ਦਾ ਅੰਬਰ ਹੀ ਨੀਲਾ
ਅੰਬਰਾਂ ਦਾ ਅੰਬਰ ਹੈ ਕਾਲਾ
ਲੋ ਦੇ ਕਿਤੇ ਕਿਤੇ ਛਿੱਟੇ
ਬਾਕੀ ਜੋ ਹੈ ਸਭ ਚੁਫੇਰਾ
ੳੁੱਥੇ ਵਸੇਂਦਾ ਅਮਰ ਹਨ੍ਹੇਰਾ

ਲੋ ਦੀ ਉਮਰ ਹੈ ਮਾਸਾਂ
ਨਾ ਲਾਓ ਉਸ ਤੋਂ ਆਸਾਂ
ਹੈ ਅਮਰ ਅਨੰਤ ਹਨ੍ਹੇਰਾ
ਲੱਗਦਾ ਰੱਬ ਵੀ ਹੋ ਓਹਲੇ
ਬਣ ਬੈਠਾ ਹੈ ਕਿਤੇ ਹਨ੍ਹੇਰਾ

ਲੋ ਨੂੰ ਲੋਕ ਨੇ ਪੂਜਦੇ
ਤੇ ਵਿੱਚੋਂ ਰੱਬ ਨੂੰ ਢੂੰਡਦੇ
ਜੋ ਖੁਦ ਹੀ ਹੱਦਾਂ 'ਚ ਬੱਝਾ
ਕਿਵੇਂ ਹੋਣਾ ਰੱਬ ਜੇਡ ਲਮੇਰਾ
ਮੈਨੂੰ ਲਗਦੈ ਰੱਬ ਵੀ ਹੈ
ਬੈਠਾ ਬਣ ਕਿਤੇ ਹਨ੍ਹੇਰਾ ॥

:-ਸੰਦੀਪ ਸੋਝੀ
20 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਂ ਸੰਦੀਪ ਬਾਈ ਜੀ, ਸੱਚ ਮੁੱਚ ਹੀ ਜਿੰਦਗੀ ਵਿਚ ਹਨੇਰੇ ਦਾ ਅਲਗ ਸਥਾਨ ਹੈ - ਮਾਤ ਦੇ ਗਰਭ ਵਿਚ ਹਨੇਰਾ, ਰੋਸ਼ਨੀ ਦੀ ਚਕਾ ਚੌੰਧ ਨੂੰ ਉਘਾੜਨ ਪਿੱਛੇ ਹਨੇਰਾ, ਅਤੇ ਆਪਦੀ ਇਸ ਰਚਨਾ ਅਨੁਸਾਰ ਸਵੇਰ ਦੇ ਅੱਗੇ ਅਤੇ ਸ਼ਾਮ ਦੇ ਪਿੱਛੇ ਹਨੇਰਾ - ਆਪਣੀ ਜਗਿਆਸਾ ਵੱਸ ਤੁਹਾਡੀ ਰੂਹ ਨੇ ਹਨੇਰੇ ਨੂੰ ਰੱਬ ਦੇ ਰੂਪ ਵਿਚ ਉਘਾੜਿਆ ਹੈ |
ਬਹੁਤ ਹੀ ਅਲਗ ਅਤੇ ਸੁੰਦਰ ਕਿਰਤ ਹੈ ਬਾਈ ਜੀ |
ਸ਼ੇਅਰ ਕਰਨ ਲਈ ਸ਼ੁਕਰੀਆ |

ਹਾਂ ਸੰਦੀਪ ਬਾਈ ਜੀ, ਸੱਚ ਮੁੱਚ ਹੀ ਜਿੰਦਗੀ ਵਿਚ ਹਨੇਰੇ ਦਾ ਇਕ ਅਲਗ ਅਤੇ ਵਿਲੱਖਣ ਸਥਾਨ ਹੈ - ਮਾਤ ਦੇ ਗਰਭ ਵਿਚ ਹਨੇਰਾ, ਰੋਸ਼ਨੀ ਦੀ ਚਕਾ ਚੌੰਧ ਨੂੰ ਉਘਾੜਨ ਪਿੱਛੇ ਹਨੇਰਾ, ਅਤੇ ਆਪਦੀ ਇਸ ਰਚਨਾ ਅਨੁਸਾਰ, ਸਵੇਰ ਦੇ ਅੱਗੇ ਅਤੇ ਸ਼ਾਮ ਦੇ ਪਿੱਛੇ ਹਨੇਰਾ - ਆਪਣੀ ਜਗਿਆਸਾ ਵੱਸ ਤੁਹਾਡੀ ਰੂਹ ਨੇ ਹਨੇਰੇ ਨੂੰ ਰੱਬ ਦੇ ਰੂਪ ਵਿਚ ਉਘਾੜਿਆ ਹੈ |


ਬਹੁਤ ਹੀ ਅਲਗ ਅਤੇ ਸੁੰਦਰ ਕਿਰਤ ਹੈ, ਬਾਈ ਜੀ |


ਸ਼ੇਅਰ ਕਰਨ ਲਈ ਸ਼ੁਕਰੀਆ |

 

ਜਿਉਂਦੇ ਵੱਸਦੇ ਰਹੋ |

 

20 Nov 2014

Amanpreet Nandha
Amanpreet
Posts: 30
Gender: Female
Joined: 10/Sep/2014
Location: Auckland
View All Topics by Amanpreet
View All Posts by Amanpreet
 

 

ਹਨ੍ਹੇਰੇ ਦੇ ਕਾਲੇ ਸਚ ਨੂੰ ਉਘਾੜ ਕੇ ਸਾਹਮਣੇ ਲਿਆਉਂਦੀ ਇਹ ਰੋਸ਼ਨ ਕਵਿਤਾ ਕਿਸੇ ਰੋਸ਼ਨ ਦਿਮਾਗ ਸ਼ਖਸੀਅਤ ਦੀ ਹੀ ਉਪਜ ਹੋ ਸਕਦੀ ਸੀ ਇੰਨੇ ਸੁਚਜੇ ਢੰਗ ਨਾਲ ਇਸ hard core truth ਨੂੰ ਸਾਹਮਣੇ ਲਿਆਉਣ ਦਾ ਬਹੁਤ ਧੰਨਵਾਦ ਸੰਦੀਪ ਜੀ

ਹਨ੍ਹੇਰੇ ਦੇ ਕਾਲੇ ਸਚ ਨੂੰ ਉਘਾੜ ਕੇ ਸਾਹਮਣੇ ਲਿਆਉਂਦੀ ਇਹ ਰੋਸ਼ਨ ਕਵਿਤਾ ਕਿਸੇ ਰੋਸ਼ਨ ਦਿਮਾਗ ਸ਼ਖਸੀਅਤ ਦੀ ਹੀ ਉਪਜ ਹੋ ਸਕਦੀ ਸੀ ਇੰਨੇ ਸੁਚਜੇ ਢੰਗ ਨਾਲ ਇਸ hard core truth ਨੂੰ ਸਾਹਮਣੇ ਲਿਆਉਣ ਦਾ ਬਹੁਤ ਧੰਨਵਾਦ ਸੰਦੀਪ ਜੀ

 

20 Nov 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹਮੇਸ਼ਾ ਦੀ ਤਰਾਂ ਆਪਣਾ ਕੀਮਤੀ ਵਕਤ 'ਚੋਂ ਕੁਝ ਪਲ ੲਿਸ ਨਿਮਾਣੀ ਜਿਹੀ ਕਿਰਤ ਦੇ ਨਾਮ ਕਰਨ ਲਈ ਤੇ ਤੁਹਾਡੇ ਕੀਮਤੀ ਕਮੈਂਟ੍‍ਸ ਤੇ ਹੌਸਲਾ ਅਫਜਾੲੀ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ।
21 Nov 2014

Reply