Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੇ ਰੁੱਖ ਪਿਆਰੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹੇ ਰੁੱਖ ਪਿਆਰੇ
ਹੇ ਰੁੱਖ ਪਿਆਰੇ
ਵਕਤ ਦੀ ਧੁੱਪੇ ਸੁੱਕੇ,
ਵਕਤ ਹੱਥੋਂ ਹਾਰੇ
ਮੈਨੂੰ ਪਤਾ ਏ,
ਤੂੰ ਵਕਤ ਦੀ ਸੁਰਾਹੀ ਵਿੱਚੋਂ
ਆਖਰੀ ਘੁੱਟ ਦਾ
ਆਖਰੀ ਕਤਰਾ ਪੀ ਰਿਹਾਂ ਏ,
ਜਦੋਂ ਤੀਕ ਤੇਰੀ ਸੁਰਾਹੀ ਸੀ ਭਰੀ
ਤੂੰ ਤਾਂ ਹਰ ਬੂੰਦ
ਜ਼ਿੰਦਗੀ ਨਾਲ ਸੀ ਕੀਤੀ ਹਰੀ ।

ਹੁਣ ਕਾਲ ਦੀ ਚਪੇਟ 'ਚ ਆ ਖ਼ਾਕ ਹੋਏ
ਤੇਰੇ ਪੱਤੇ ਸਾਵੇ ਸੀ ਓਦੋਂ
ਤੇਰੀਆਂ ਲਗਰਾਂ ਤੇ ਬੈਠ
ਰੁੱਤਾਂ ਆਪਣੀ ਵਾਰੀ ਉਡੀਕਦੀਆਂ ਸਨ,
ਤੇਰੇ ਬਦਨ ਤੇ ਛਿੱਲੜ ਰੂਪੀ ਮਖ਼ਮਲ ਸੀ,
ਤੇਰੀਆਂ ਜੜਾਂ ਥਾਂਣੀ ਹੀ
ਪਤਾਲ ਤਾਂਈ ਰੌਸ਼ਨੀ ਸੀ ਪੁੱਜਦੀ
ਰੰਗਰੇਜ਼ ਸਿਰ ਝੁਕਾ
ਤੇਰੇ ਅੱਗੇ ਰੰਗਾਂ ਲਈ ਝੋਲੀ ਅੱਡਦੇ ਸੀ
ਪਾਣੀ ਲੱਭਦੇ ਤਾਜ਼ਰ ਬੱਦਲ
ਤੇਰੇ ਲਈ ਗੀਤ ਗਾਉਂਦੇ ਸੀ ।

ਹੁਣ ਜਦੋਂ ਤੈਨੂੰ
ਮੈਂ ਨੰਗੇ ਪਿੰਡੇ ਵੇਖਦਾਂ ਹਾਂ
ਜਦੋਂ ਠੱਕੇ,
ਜਦੋਂ ਲੂਹ ਤੈਨੂੰ ਡੰਗਦੀ ੲੇ,
ਜਦੋਂ ਲੂਸੇ ਰਾਹੀ ਤੇਰੇ ਵੱਲ
ਸਿਵੇਆਂ ਵਾਲੀ ਨਿਗਾਹ ਨਾਲ ਵੇਖਦੇ ਨੇ,
ਤੇਰੀ ਹਿੱਕ 'ਚ ਮੈਨੂੰ ਉਦਾਸੀ ਦਾ ਅੰਧਕਾਰ ਦਿਸਦਾ ਏ
ਉਦਾਸੀ ਜੋ ਨੀਲੇ ਅੰਬਰ ਤੇ
ਰੱਤ ਨਾਲ ਲਿਖੀ ਲਿਖਤ ਜਾਪਦੀ ਏ
ਜੋ ਮੁਕਤੀ ਚਾਹੁੰਦੀ ਏ
ੲਿਸ ਮੋਏ ਵਸਦਿਆਂ ਦੀ ਦੁਨੀਆਂ ਵਿੱਚੋਂ
ਜੋ ਸ਼ਾੲਿਦ ਮੁੜ ਰੰਗਲੇ ਬਾਗਾਂ 'ਚ ਜਾਹ
ਵਸਣਾਂ ਚਾਹੁੰਦੀ ਏ ।

ਮੈਂ ਜਦੋਂ
ੲਿਹ ਸਭ ਵੇਖਦਾ ਹਾਂ ਤਾਂ ਚਾਹੁੰਦਾ ਹਾਂ
ਤੈਨੂੰ ਰੰਗ ਦੇਵਾਂ,
ਤਿੱਤਲੀਆਂ ਤੋਂ ਵੀ ਸੋਹਣਾ
ਤੇਰੀਆਂ ਸੁੰਨੀਆਂ ਲਗਰਾਂ ਨੂੰ ਸ਼ਿੰਗਾਰ ਦਿਆਂ,
ਕਿਸੇ ਦੁਲਹਨ ਦੇ ਚਾਵਾਂ ਨਾਲ
ਫੱਕਰਾਂ ਦੀ ਮੌਜ ਨਾਲ
ਬਾਲਾਂ ਦੇ ਹਾਸਿਆਂ ਨਾਲ
ਫੂਕ ਦਿਆਂ ਆਪਣੇ ਪ੍ਰਾਣ ਵੀ ਤੇਰੇ ਅੰਦਰ
ਤੈਨੂੰ ਕਰ ਦੇਵਾਂ ਮੁੜ ਸਾਵਾ
ਤਾਂ ਜੋ ਮੈਨੂੰ ਤੇਰੇ ਅੰਦਰ
ਮੁੜ ਉਦਾਸੀ ਨਾ ਦਿਸੇ,
ਸੁੰਨਾਪਨ ਨਾ ਦਿਸੇ,
ੲਿਕਲਾਪਾ ਨਾ ਦਿਸੇ ॥

-: ਸੰਦੀਪ 'ਸੋਝੀ'

ਨੋਟ :-

ਤਾਜ਼ਰ - ਵਪਾਰੀ

ਰੰਗਰੇਜ਼ - ਕੋਈ ਵੀ ਜੋ ਰੰਗਾਂ ਦਾ ਕੰਮ ਕਰਦਾ ਹੋਵੇ (for example painter)

ਲਗਰ - ਟਾਹਣੀ

ਠੱਕੇ -ਬਰਫੀਲੀ ਸਰਦ ਹਵਾ ਦੇ ਬੁੱਲੇ
28 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਵੇੱਲਕਮ, ਖੁਸ਼ਾਮਦੀਦ... ਇਕ ਚਿਰ ਲੋੜੀਂਦੀ ਫ਼ਿਕਰ ਰੁੱਖਾਂ ਦੇ ਸਵਾਸਥ ਬਾਰੇ...ਉਨ੍ਹਾਂ ਦੇ ਹਰੇ ਭਰੇ ਜੀਵਨ ਬਾਰੇ | 
ਪਰ ਅਸੀਂ ਕਿਵੇਂ ਭੁੱਲ ਸਕਦੇ ਆਂ ?
ਵਕਤ ਕੀ ਹਰ ਸ਼ੈ ਗੁਲਾਮ, ਵਕਤ ਪੈ ਹਰ ਸ਼ੈ ਕਾ ਰਾਜ !
ਹਾਂ ਇਹ ਗੱਲ ਜਰੂਰ ਹੈ ਕਿ ਕਿੰਨੀਆਂ ਹੀ ਚੀਜ਼ਾਂ ਹੋਂਦ ਵਿਚ ਆਉਂਦੀਆਂ ਨੇ ਧਰਤੀ ਤੇ ਅਤੇ ਚੁੱਪ ਚਾਪ ਰੁਖਸਤ ਹੋ ਜਾਂਦੀਆਂ ਨੇ  - ਪਰ ਜਦ ਇਕ ਰੁੱਖ ਮਰਦਾ ਹੈ, ਤਾਂ ਕਿਸੇ ਖਾਸ ਮਿੱਤਰ ਦੇ, ਕਿਸੇ ਵਿਸ਼ਵਾਸ ਯੋਗ ਆਸਰੇ ਦੇ, ਜਾਂ ਸਿਰ ਢੱਕਦੇ ਮਾਂ-ਪਿਆਂ ਦੇ ਵਿਛੜਨ ਵਰਗਾ ਦਰਦ ਹੁੰਦਾ ਹੈ |
ਸੰਦੀਪ ਜੀ, ਬਹੁਤ ਖੂਬ ਟੋਪਿਕ, ਬਹੁਤ ਹੀ ਖੂਬ ਰਚਨਾ | ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ |

ਵੇੱਲਕਮ, ਖੁਸ਼ਾਮਦੀਦ... ਇਕ ਚਿਰ ਲੋੜੀਂਦੀ ਫ਼ਿਕਰ ਰੁੱਖਾਂ ਦੇ ਸਵਾਸਥ ਬਾਰੇ...ਉਨ੍ਹਾਂ ਦੇ ਹਰੇ ਭਰੇ ਜੀਵਨ ਬਾਰੇ | 

ਪਰ ਅਸੀਂ ਕਿਵੇਂ ਭੁੱਲ ਸਕਦੇ ਆਂ ?

ਵਕਤ ਕੀ ਹਰ ਸ਼ੈ ਗੁਲਾਮ, ਵਕਤ ਪੈ ਹਰ ਸ਼ੈ ਕਾ ਰਾਜ !

ਹਾਂ ਇਹ ਗੱਲ ਜਰੂਰ ਹੈ ਕਿ ਕਿੰਨੀਆਂ ਹੀ ਚੀਜ਼ਾਂ ਹੋਂਦ ਵਿਚ ਆਉਂਦੀਆਂ ਨੇ ਧਰਤੀ ਤੇ ਅਤੇ ਚੁੱਪ ਚਾਪ ਰੁਖਸਤ ਹੋ ਜਾਂਦੀਆਂ ਨੇ  - ਪਰ ਜਦ ਇਕ ਰੁੱਖ ਮਰਦਾ ਹੈ, ਤਾਂ ਕਿਸੇ ਖਾਸ ਮਿੱਤਰ ਦੇ, ਕਿਸੇ ਵਿਸ਼ਵਾਸ ਯੋਗ ਆਸਰੇ ਦੇ, ਜਾਂ ਸਿਰ ਢੱਕਦੇ ਮਾਂ-ਪਿਆਂ ਦੇ ਵਿਛੜਨ ਵਰਗਾ ਦਰਦ ਹੁੰਦਾ ਹੈ |


ਸਾਡਾ ਜੀਵਨ ਅਤੇ ਭਵਿੱਖ ਜੁੜਿਆ ਹੋਇਆ ਹੈ ਰੁੱਖਾਂ ਦੀ ਹੋਂਦ ਨਾਲ |


ਆਪਦੀ ਇਨਸਾਨੀ ਸੰਵੇਦਨਸ਼ੀਲਤਾ, ਅਤੇ ਮਰਦੇ ਰੁੱਖ ਵਿਚ ਜਾਨ ਫੂਕਣ ਦੀ ਤੀਬਰ ਇੱਛਾ, ਇਨਸਾਨਾਂ ਦੇ ਰੁੱਖਾਂ ਨਾਲ ਮੁਢ ਕਦੀਮੀ ਰਿਸ਼ਤੇ ਦੀ ਪਰਿਚਾਇਕ ਹੈ |

 

ਸੰਦੀਪ ਜੀ, ਬਹੁਤ ਖੂਬ ਟੋਪਿਕ, ਬਹੁਤ ਹੀ ਖੂਬ ਰਚਨਾ | ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ |

 

28 Oct 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸੰਦੀਪ ਜੀ ਇਸ ਸੰਵੇਦਨਸ਼ੀਲ ਮੁੱਦੇ ਨੂੰ ਅਪਣੀ ਕਲਮ ਰਾਂਹੀ ਉਚਾਰਨ ਲਈ ਤੁਸੀ ਵਧਾਈ ਦੇ ਪਾਤਰ ਹੋ। ਜੇ ਜਿਸ ਗਤੀ ਨਾਲ ਅਸੀਂ ਕੁਦਰਤ ਨਾਲ ਖੂਨੀ ਖੇਲ ਖੇਡ ਰਹੇ ਹਾਂ ਉਹ ਦਿਨ ਦੂਰ ਨਹੀ ਜਦੋ ਸਾਨੂੰ ਅਪਣੀ ਹੋਂਦ ਲਈ ਵੀ ਸੰਘਰਸ਼ ਕਰਨਾ ਪਵੇਗਾ

ਧੰਨਵਾਦ ਜੀ
28 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ, ਲੇਟ ਰਿਪਲਾੲੀ ਮੁਆਫੀ ਚਾਹਵਾਂਗਾ, ਤੁਸੀ ਆਪਣੇ ਬਿਜ਼ੀ schedule ਚੋਂ ਵਕਤ ਕੱਢ ਕੇ ੲਿਸ ਨਿਮਾਣੀ ਜਿਹੀ ਕੋਸ਼ਿਸ਼ ਦੇ
ਨਾਂ ਕੀਤਾ ਤੇ ਹੌਸਲਾ ਅਫਜਾਈ ਕੀਤੀ ਜਿਸ ਲੲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ।

ਜਿੳਂਦੇ ਵਸਦੇ ਰਹੋ।
11 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
sandeep ji boht boht hi zabardast visha atte uche vicharan nu kavita da sohna roop ditta tusi.sukke rukh zindagi mu kive ujjar jeha bna dende ne k eh dard aap muhare hi kagaz te ukar painde ne
12 Apr 2015

Reply