Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਨਿੱਕੀਆ ਜਿੰਦਾ ਵੱਡੇ ਸਾਕੇ" ਹੋਸਲੇ ਬੁਲੰਦ ਲਿਖਣਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gagan Singh
Gagan
Posts: 3
Gender: Male
Joined: 23/Dec/2016
Location: anadpur
View All Topics by Gagan
View All Posts by Gagan
 
"ਨਿੱਕੀਆ ਜਿੰਦਾ ਵੱਡੇ ਸਾਕੇ" ਹੋਸਲੇ ਬੁਲੰਦ ਲਿਖਣਾ
ਜਣੇ ਖਣੇ ਦੇ ਵੱਸ ਨਹੀ ਕਿਸਾ ਦੇ ਸਰਹੰਦ ਲਿਖਣਾ,
"ਨਿੱਕੀਆ ਜਿੰਦਾ ਵੱਡੇ ਸਾਕੇ" ਹੋਸਲੇ ਬੁਲੰਦ ਲਿਖਣਾ।
"ਸਰਹੰਦ" ਦੀ ਧਰਤੀ ਤੇ ਆਏ ਗੁਰਾ ਦੇ ਲਾਲ ਨੇ,
ਫੁੱਲਾਂ ਵਾਂਗ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ।
ਸੋਚਦੇ ਨੇ ਵੈਰੀ ਅਸੀ ਇਹਨਾਂ ਨੂੰ ਧਮਕਾ ਕੇ ਡਰਵਾਗੇ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਦੇਣ ਲੱਗੇ ਡਰਾਬੇ ਉਹ ਦਿੰਦੇ ਕਦੇ ਲਾਲਚ ਸੀ,
ਈਨ-ਏ-ਇਮਾਨ ਤੇ ਲਾਈ ਉਹਨਾ ਕਾਲਖ ਸੀ।
ਜਿੱਤ ਲਿਆ ਬੱਚਿਆ ਨੂੰ ਰਾਜ ਪੰਜਾਬ ਤੇ ਚਲਾਵਾਂਗੇ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਡੋਲੇ ਨਾ "ਸਿੱਦਕ" ਤੋਂ ਦੋਵੇ ਅਪਣੇ "ਧਰਮ" ਤੇ ਅਡੋਲ ਰਹੇ,
"ਬਾਬਾ ਫਤਿਹ ਸਿੰਘ ਤੇ ਜੋਰਾਵਰ ਸਿੰਘ" ਹਿੱਕ ਤਾਣ ਬੋਲ ਰਹੇ।
ਟੁੱਟਗੇ ਭੁੱਲੇਖੇ ਵੈਰੀਅਾ ਦੇ ਆਖਦੇ ਜੋ ਇਹਨਾ ਨੂੰ ਹਰਾਵਾਗੇ।
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
ਬਦਲ ਲਿਆ ਰੁਖ ਉਦੋ ਵੱਗਦੀਆ ਹੋਈਆ ਹਵਾਵਾਂ ਨੇ,
ਫਤਵੇ ਚ' ਸੁੱਣਾਈਆ ਜਿਹੜੇ ਅਾਪਣੇ ਕਾਜੀ ਸਜਾਵਾਂ ਨੇ।
ਆਖਿਆ ਸੀ ਫਤਵੇ ਅਸੀ ਇਨਾ ਨਿਹਾਂ ਚ' ਚਣਾਵਾਗੇ ਗੇ,
ਪਿਉ ਨੂੰ ਤਾ ਮਨਾ ਨਾ ਸਕੇ ਈਨ ਇਨਾ ਨੂੰ ਮਨਾਵਾਗੇ।
"ਬਾਣੀ" ਪੜਦੇ ਹੋਏ ਦੋਵੇ ਨਿਹਾਂ ਵਿੱਚ ਖੜੇ ਰਹੇ,
ਆਪਣੀ ਆਖਰੀ ਸਾਸ ਤੱਕ ਸਿਖੀ-ਸਿੱਦਕ ਤੇ ਅੜੇ ਰਹੇ।
ਅੱਧ-ਵਿਚਕਾਰੇ ਜਾ ਕੇ ਢਹਿ ਪਈ ਉਹ ਕੰਧ ਲਿਖਣਾ,
ਜਣੇ-ਖਣੇ ਦੇ ਵੱਸ ਨਹੀ ਕਿੱਸਾ ਏ ਸਰਹੰਦ ਲਿਖਣਾ।
"ਨਿੱਕੀਆ ਜਿੰਦਾ ਵੱਡੇ ਸਾਕੇ" ਹੋਸਲੇ ਬੁਲੰਦ ਲਿਖਣਾ।


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
22 Dec 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

"...ਮਰ ਗਏ ਈਨਾ ਮਨਾਉਂਦੇ |"


ਗੈਰੀ ਬਾਈ, ਇਹ ਐਰੀ ਗੈਰੀ ਗੱਲ ਨਹੀਂ | ਤੁਸੀ ਬੜੀ ਮਹੱਤਵ ਪੂਰਨ ਘਟਨਾ ਦਾ ਜ਼ਿਕਰ ਕੀਤਾ ਹੈ | ਇਹ ਵੱਡਾ ਸਾਕਾ ਦਸਮੇਸ਼ ਪਿਤਾ ਜੀ ਨਿੱਕੇ ਨਿੱਕੇ ਫ਼ਰਜ਼ੰਦ ਹੀ ਸਿਰੇ ਚਾੜ੍ਹ ਕੇ ਜਾਲਮਾਂ ਦੀਆਂ ਅੱਖਾਂ ਖੋਲ੍ਹ ਸਕਦੇ ਸਨ, ਹੋਰ ਕੋਈ ਸਮਰੱਥ ਨਹੀਂ ਸੀ | ਅਜਿਹਾ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ ਹੈ |

 

ਯਾਦ ਕਰਨ ਲਈ ਸ਼ਾਬਾਸ਼ | ਬਹੁਤ ਸੋਹਣਾ |

25 Dec 2016

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
Sat shiri akaal veer ji

Bahut bahut dhanwaad jagjit veer ji inj hi sada hosla afzayi karde reho te apna hath sir te rakhde hoye sadiyan kamiyan jaroor das deyan kareyo ji!!
25 Dec 2016

Reply