Home > Communities > Punjabi Culture n History > Forum > messages
ਇੱਕ ਝਾਕਾ ਬੀਤੇ ਵੇਲਿਆਂ ਦਾ..!!
ਕੱਚੇ ਰਾਹਵਾਂ ਤੇ ਓਦੋਂ ਸਾਡੇ ਬਾਬੇ ਗੱਡਿਆਂ ਉੱਤੇ ਜਾਂਦੇ ਸੀ ਹੁਣ ਕਿਸੇ ਤੋਂ ਖਾਧਾ ਨਹੀਂ ਜਾਂਦਾ ਉਹ ਤਾਂ ਪਸੇਰੀ ਘਿਓ ਇੱਕੋ ਵਾਰੀ ਖਾਂਦੇ ਸੀ ਧੰਨ ਜ਼ੇਰਾ ਸੀ ਓਹਨਾਂ ਦਾ ਜੋ ਸਾਰਾ ਦਿਨ ਖੇਤਾਂ ਵਿੱਚ ਹਲ ਵਾਹੁੰਦੇ ਸੀ ਵੱਡੇ ਖਾਲ ਵਿੱਚ ਵਗਦੇ ਨਹਿਰੀ ਪਾਣੀ ਨੂੰ ਸਾਡਾ ਬਾਬਾ ਹੀ ਬੰਨ ਲਾ ਕੇ ਠੱਲਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ ਓਦੋਂ ਤਾਂ ਦੀਵੇ ਨਾਲ ਹੀ ਕੰਮ ਚੱਲਦਾ ਸੀ ਫ਼ਲੇ ਗਾਹੁਣਾ ,ਗੋਡੀ ਕਰਨੀ ਤੇ ਪਾਣੀ ਨਹੀਂ ਭੁੱਲਣਾਂ ਓਹਨਾਂ ਖੂਹ ਦੀਆਂ ਟਿੰਡਾਂ ਦਾ ਦੁੱਧ ,ਦਹੀਂ ,ਲੱਸੀ ਅਤੇ ਪੰਜੀਰੀ , ਖੁੱਲਾ ਪੀਣਾਂ-ਖਾਣਾਂ ਸੀ ਸਾਡੇ ਪਿੰਡਾਂ ਦਾ ਸਰਦੀਆਂ ਵਿੱਚ ਸੇਕਣੀ ਧੂਣੀ ਤੇ ਗਰਮੀਆਂ ਵਿੱਚ ਲੜਨਾਂ ਪੀਲੇ ਭਰਿੰਡਾ ਦਾ ਚਰੀ ਕੁਤਰਨਾਂ ,ਬੋਰੀ ਚੁੱਕਣਾਂ ਤੇ ਵੱਡੇ ਪਹਿਲਵਾਨ ਦਾ ਵੀ ਬਾਬਾ ਬਲੌਰਾ ਹੀ ਮੂੰਹ ਮੋੜ ਕੇ ਘੱਲਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!! ਕਾਠ ਦੀ ਜੰਗ ਦੀਆਂ ਗੱਲਾ ਸਾਡੇ ਬਾਪੂ ਹੋਰੀਂ ਸੁਣਾਉਂਦੇ ਨੇਂ ਪੁੱਤਰੋ..!! ਜਾਨ ਤੇ ਬਣ ਗਈ ਸੀ ਸਾਡੇ ,ਥੋਨੂੰ ਹਾਸੇ ਆਉਂਦੇ ਨੇਂ ਮੈਂ ਮੰਨਦਾ ਹਾਂ ਥੋਡੀ ਸਫ਼ਾਰੀ ਨੂੰ ,ਪਰ ਸਫ਼ਾਰੀਆਂ ਚ੍ ਗੱਡੇ ਜਿਹੇ ਝੂਟੇ ਕਿੱਥੇ ਆਉਂਦੇ ਨੇ ਜੇਹੜਾ ਕਾਲਾ ਰੋਝ ਬੰਦੇ ਨੂੰ ਮਾਰਦਾ ਸੀ ,ਉਸਨੂੰ ਬਾਬਾ ਗੱਜਣ ਹੀ ਦਵੱਲਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!! ਤੁਰਕੇ ਖੇਤ ਨੂੰ ਜਾਣਾਂ ,ਵੱਡੀ ਪੱਠਿਆਂ ਦੀ ਪੰਡ ਸਿਰ ਤੇ ਲੈ ਆਉਣਾਂ ,ਕੰਮ ਕਰਦੇ ਸੀ ਪੂਰਾ ਕਾੜਨੀਂ ਦਾ ਦੁੱਧ ,ਸ਼ੱਕਰ ,ਘਿਓ ਤੇ ਦਹੀਂ ਦਾ ਛੰਨਾਂ ਭਰ ਕੇ ਪੀਂਦਾ ਸੀ ਬੁੜਾ ਕਪੂਰਾ ਪਰਾਤ ਕੜਾਹ ਦੀ ਕੱਲਾ ਗੱਜੂ ਖਾਂਦਾ ਸੀ ,ਕਦੇ ਛੱਡਦਾ ਨਹੀਂ ਸੀ ਕੜਾਹ ਅਧੂਰਾ ਜੇਹੜਾ ਪਹਿਲਵਾਨ ਰਾਤ ਨੂੰ ਚੜੇਲ ਨਾਲ ਲੜਿਆ ਸੀ ,ਕਿੱਡਾ ਦਿਲ ਓਸ ਮੱਲ ਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!! ਮੀਂਹ ਪੈਣ ਲੱਗਾ ਤਾਂ ਕਵੰਟਲ ਦੀਆਂ ਬੋਰੀਆਂ ,ਚਾਚੀ ਧੰਨੋ ਨੇਂ ਅੰਦਰ ਲਵਾਈਆਂ ਸੀ ਓਦੋਂ ਮੇਰੇ ਪਿੰਡ ਵਿੱਚ " ਚਿਰਾਗ ਚੋਰ " ਦੀਆਂ ਬੜੀਆਂ ਚੜਾਈਆਂ ਸੀ ਓਹਨਾਂ ਦਿਨਾਂ ਵਿੱਚ ਹੀ ਬੁੜੀ ਬਚਿੱਤਰੋ ਨੇਂ ਪੰਤਾਲੀ ਰੋਟੀਆਂ ਬਾਜਰੇ ਦੀਆਂ ਬੁੜੇ ਨੂੰ ਖਵਾਈਆਂ ਸੀ ਓਹ ਨਜਾਰਾ ਕਿਤੇ ਨੀਂ ਆਉਣਾਂ ਜੋ ਨਜਾਰਾ ਆਉਂਦਾ ਤਾਏ ਬਿੱਕਰ ਦੇ ਮਾਰੇ ਟਰਪੱਲ ਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!!" ਘੱਕੀ " ਬੁੜਾ ਵੀ ਸਾਡੇ ਪਿੰਡ ਚੋਂ ਸਿਰੇ ਦਾ ਵੈਲੀ ਕਹਾਉਂਦਾ ਸੀ ਲੋਕਾਂ ਕੋਲ ਸੈਂਕਲ ਵੀ ਨਹੀਂ ਹੁੰਦਾ ਸੀ ,ਪਰ ਉਹ ਤਾਂ ਘੋੜੀ ਤੇ ਗੇੜੀਆਂ ਲਾਉਂਦਾ ਸੀਬਹਾਦਰ ਸਿੰਘ ਵੀ ਮੜਕ ਨਾਲ ਤੁਰਦਾ ਧਰਤੀ ਹਿਲਾਉਂਦਾ ਸੀਕਾਲੇ ਬਾਬੇ ਨੇਂ ਤਾਂ ਉਹ ਬਦਲਾ ਲਿਆ ਸੀ ਜੋ ਓਹਦੇ ਕੀਤੇ ਹੋਏ ਕਾਲਜੇ ਦੇ ਸੱਲ ਦਾ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!! ਸੁਣਿਆਂ ਤਾਈ ਬਿਸ਼ਨੀ ਮਿੱਟੀ ਲੈਣ ਗਈ ਮਿੱਟੀ ਥੱਲੇ ਆ ਗਈ ਸੀਚਾਚੀ ਬੇਗੋ ਨੇ ਚਾਰ ਕਿੱਲੋ ਪੰਜੀਰੀ ਨੂੰ ਹੂੰਝਾ ਫ਼ੇਰ ਦਿੱਤਾ ਓਹਨਾਂ ਨੂੰ ਹੋਰ ਬਣਾਉਣੀ ਪਈ ਸੀ" ਜੋਧੇ ਬਲੀ " ਨੇਂ ਤਾਂ ਉਹ ਕੱਲੀ-ਕੱਲੀ ਗੱਲ ਲਿਖ ਦਿੱਤੀ ਜੋ ਉਸਦੇ ਬਜੁਰਗਾਂ ਨੇਂ ਉਸਨੂੰ ਕਹੀ ਸੀਬਾਘੜ ਬੁੜੇ ਕੀ ਕੰਧ ਤੇ ਅਜੇ ਵੀ ਉਹ ਨਿਸ਼ਾਨ ਹੈ ਜੋ ਚੀਕਣੀ ਮਿੱਟੀ ਦੇ ਚਿੱਕੜ ਦੀ ਛੱਲ ਸੀ ਓਦੋਂ ਬਾਈ ਬਿਜ਼ਲੀ ਕਿੱਥੇ ਹੁੰਦੀ ਸੀ..!!
............ਮਨਜੋਧਣ ਸਿੰਘ ਸੈਣੀ { ਜੋਧਾ ਬਲੀ }...........
22 Dec 2010
gud one veer g...
puarani yadan taja karatian ...
par jo tuci nam likhe ne ki oh sachi tuhade pind hunde c g....
gud one veer g...
puarani yadan taja karatian ...
par jo tuci nam likhe ne ki oh sachi tuhade pind hunde c g....
Yoy may enter 30000 more characters.
23 Dec 2010
@ ਸੁਨੀਲ :: ਸ਼ੁਕਰੀਆ ਜੀ....ਹਾਂ ਬਾਈ ਜੀ ਇਹ ਸਭ ਬਜੁਰਗ ਸਾਡੇ ਪਿੰਡ ਦੇ ਹੀ ਵਾਸੀ ਸਨ....
23 Dec 2010
gud one bhaji, bht sohna likiya
par hun ta eh galla beete wele diya ho gyian
mud din ni labhne jo pinda vich gujare c.....
23 Dec 2010
bahut khoob..!!
bahut hi sohna likheya tusi...sachmuch beete veleya di bahut vadiya jhaat dikhayi hai..pehlan vaang bahut hi sohni rachna share kiti hai..god bless you..thankx for sharing here
23 Dec 2010
22 g nam bahut gaint ne ji sohna likheya
23 Dec 2010
really a beautifull word picture....thanx 4 sharing...
23 Dec 2010
bahut hi sohni tasveer pesh kiti hai beetey time di..tusi taan apne pind da sara ithaas suna ditta is rachna vich..realy realy nice..
thankx for sharing here,,,..god bless you
23 Dec 2010
bahut sohniyan gallan,
te sohniyan lines vich pesh kita hai.... felt like real face-to-face talk...
Keep going... !!!
23 Dec 2010
ਬਹੁਤ ਹੀ ਕਮਾਲ ਦਾ ਲਿਖਿਆ .....ਬਜੁਰਗਾਂ ਦੇ ਦੱਸੇ ਹਰ ਸ਼ਬਦ ਨੂੰ .......ਵਾਹ ਓ ਜੋਧੇ ਬਲੀ ........ਸਾਂਝਿਆਂ ਕਰਨ ਦਾ ਬਹੁਤ ਧੰਨਬਾਦ .......ਇੱਦਾਂ ਹੀ ਲਿਖਦੇ ਰਹੋ ....
23 Dec 2010