Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ ਪਿਆਰ ਨੂੰ ਕੀ ਕਰੀਏ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਇਸ ਪਿਆਰ ਨੂੰ ਕੀ ਕਰੀਏ

        ਇਸ ਪਿਆਰ ਨੂੰ ਕੀ ਕਰੀਏ

 

 

ਤੇਰੇ ਇਜ਼ਹਾਰ ਨੂੰ  ਕੀ ਕਰੀਏ , ਤੇਰੇ ਇਕਰਾਰ ਨੂੰ ਕੀ ਕਰੀਏ ,

ਜੋ ਮੇਰੇ ਨਾਲ ਕਦੀ ਕੀਤਾ ਨਹੀਂ , ਤੇਰੇ ਪਿਆਰ ਨੂੰ ਕੀ ਕਰੀਏ ,

ਵਾਦੇ ਕਸਮਾਂ ਸਭ ਝੂਠੀਆਂ ,ਹਰ ਵਾਰ ਤੂੰ ਖਾ ਲਈਆਂ, 

ਜੋ ਜੋ ਵੀ ਤੂੰ ਮੈਨੂੰ ਕਹੀਆਂ ,ਮੈਂ ਸਿਰ ਮੱਥੇ ਤੇ ਲਾ ਲਈਆਂ ,

ਮੇਰੇ ਨਾਲ ਜੋ ਕੀਤੇ ਝੂਠੇ ਤੇਰੇ ਕੋਲ ਕਰਾਰ ਨੂੰ ਕੀ ਕਰੀਏ ,

ਤੇਰੇ ਇਜ਼ਹਾਰ ਨੂੰ ਕੀ ਕਰੀਏ ,ਤੇਰੇ ਇਕਰਾਰ ਨੂੰ ਕੀ ਕਰੀਏ ,

ਜੋ ਮੇਰੇ ਨਾਲ ਕਦੀ ਕੀਤਾ ਨਹੀਂ ,ਤੇਰੇ ਪਿਆਰ ਨੂੰ ਕੀ ਕਰੀਏ ,

ਪੈਰ ਪੈਰ ਤੇ ਮੈਂਨੂੰ ਤੂੰ ,ਚੀਜਾਂ ਵਾਂਗ ਵਰਤਦੀ ਰਹੀ ,

ਜਿਸ ਵੇਲੇ ਮੇਰੀ ਕੀਮਤ ਲੱਗੀ ,ਉਸ ਵੇਲੇ ਮਨੂੰ ਖਰਚਦੀ ਰਹੀ ,

ਮੇਰੇ ਨਾਲ ਜੋ ਕੀਤੇ ਤੂੰ ਉਸ ਵਪਾਰ ਨੂੰ ਕੀ ਕਰੀਏ ,

ਤੇਰੇ ਇਜ਼ਹਾਰ ਨੂੰ ਕੀ ਕਰੀਏ ,ਤੇਰੇ ਇਕਰਾਰ ਨੂੰ ਕੀ ਕਰੀਏ ,

 ਜੋ ਮੇਰੇ ਨਾਲ ਕਦੀ ਕੀਤਾ ਨਹੀਂ ,ਤੇਰੇ ਪਿਆਰ ਨੂੰ ਕੀ ਕਰੀਏ ,

 ਮੈਂ ਤਾਂ ਆਪਣੀ ਸਾਰੀ ਜਿੰਦਗੀ ,ਨਾਮ ਤੇਰੇ ਹੀ ਲਾ ਦਿੱਤੀ ,

ਬਣ ਕੇ ਤੇਰਾ ਪਰਛਾਵਾਂ ,ਮੈਂ ਆਪਣੀ ਹੋਂਦ ਮੁਕਾ ਦਿੱਤੀ ,

 ਜੋ ਸਮਝੀ ਨਾਂ ਕਦੀ ਮੈਨੂੰ ਤਾਂ ਉਸ ਦਿਲਦਾਰ ਨੂੰ ਕੀ ਕਰੀਏ ,

ਤੇਰੇ ਇਜ਼ਹਾਰ ਨੂੰ ਕੀ ਕਰੀਏ ,ਤੇਰੇ ਇਕਰਾਰ ਨੂੰ ਕੀ ਕਰੀਏ ,

ਜੋ ਮੇਰੇ ਨਾਲ ਕਦੀ ਕੀਤਾ ਨਹੀਂ ,ਤੇਰੇ ਪਿਆਰ ਨੂੰ ਕੀ ਕਰੀਏ ,

"ਦੀਪ " ਨੇ ਤਾਂ ਤੇਨੂੰ ਆਪਣੇ ,ਸਾਹਾਂ ਤੋਂ ਵਧਕੇ ਚਾਹਿਆ ਸੀ ,

 ਨਾਲ ਤੇਰੇ ਲਾ ਕੇ ਯਾਰੀ ਸਭ ਨੂੰ ਇਥੇ ਭੁਲਾਇਆ ਸੀ ,

ਤੇਰੇ ਪਿਆਰ ਚ ਹੋਏ ਇਸ ਇਸ਼ਕ ਬੀਮਾਰ ਨੂੰ ਕੀ ਕਰੀਏ ,

ਤੇਰੇ ਇਜ਼ਹਾਰ ਨੂੰ ਕੀ ਕਰੀਏ ,ਤੇਰੇ ਇਕਰਾਰ ਨੂੰ ਕੀ ਕਰੀਏ ,

ਜੋ ਮੇਰੇ ਨਾਲ ਕਦੀ ਕੀਤਾ ਨਹੀਂ ,ਤੇਰੇ ਪਿਆਰ ਨੂੰ ਕੀ ਕਰੀਏ ,

 

"ਹਰਦੀਪ"" ਡਕਾਲਾ "

25_7_2015

25 Jul 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,............good

14 Jul 2016

Reply