Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਜ਼ਬਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜਜ਼ਬਾਤ

         


         ਜਜ਼ਬਾਤ

 

ਕਰਕੇ ਗੱਲ ਜ਼ਬਾਨੋ ਪਲਟੇ,

ਮਰਦਾਂ ਵਾਲੀ ਬਾਤ ਨਹੀਂ |

ਪੈਰ ਪਾ ਘਰ ਸਵਰਗ ਨਾ ਕਰ ਦਏ,

ਉਹ ਔਰਤ ਦੀ ਜ਼ਾਤ ਨਹੀਂ |

 

ਰਾਤ ਆਗੋਸ਼ੀਂ ਜਾ ਨਾ ਸੌਂਵੇਂ,

ਕੋਈ ਐਸੀ ਪਰਭਾਤ ਨਹੀਂ,

ਖੁਸ਼ੀ ਦਾ ਸੂਰਜ ਦੇਖੇ ਨਾ ਜੋ,

ਐਸੀ ਗ਼ਮ ਦੀ ਰਾਤ ਨਹੀਂ |

 

ਵਕਤ ਪਲਟ ਦਏ ਹਰ ਸ਼ੈ ਐਥੇ,

ਇਸ ਦੇ ਦਮ ਦੀ ਹਾਥ ਨਹੀਂ,

ਦਰਪਣ ਵਿਚਲੇ ਬਿੰਬ ਨੂੰ ਬਦਲੇ,

ਬੰਦੇ ਦੀ ਔਕ਼ਾਤ ਨਹੀਂ |

 

ਅਸੀਸ, ਸੁਮੱਤ ਦੇਣ ਜੋ ਮਾਪੇ,

ਇਸਤੋਂ ਬੜੀ ਸੁਗਾਤ ਨਹੀਂ,

ਔਲਾਦ ਨਿਕਲ ਜਾਏ ਖੁਦ ਤੋਂ ਅੱਗੇ,

ਇਸਤੋਂ ਚੰਗੀ ਮਾਤ ਨਹੀਂ |

 

ਦਿਲ ਮੰਗੇ ਉਹ ਆਲਮ ਜਿੱਥੇ

ਕੋਈ ਭਿੱਟਿਆ, ਕੋਈ ਪਾਕ ਨਹੀਂ,

ਲਾਲ ਲਹੂ ਸਭਨਾਂ ਦਾ ਇੱਕੋ,

ਵੱਖ ਕੋਈ ਜਾਤ ਜਮਾਤ ਨਹੀਂ |

 

ਦਸਾਂ ਨੌਹਾਂ ਦੀ ਕਰਕੇ ਖਾਵੇ,

ਹੱਕ ਪਰਾਏ ਝਾਤ ਨਹੀਂ,

ਨਾ ਕੋਈ ਦੱਸੇ ਸ਼ਾਨ ਅਮੀਰੀ,

ਭਾਲੇ ਕੋਈ ਖ਼ੈਰਾਤ ਨਹੀਂ |

 

ਅਮਲਾਂ ਵਾਲੀ ਗੱਲ ਹੈ ਇਹ ਤਾਂ,

ਕਹਿਣ ਵਾਲੀ ਕੋਈ ਬਾਤ ਨਹੀਂ,

ਗੁਰੂਆਂ ਨੇ ਜੋ ਦੱਸੀ ਸਾਨੂੰ

ਸਾਡੀ ਜੀਵਨ ਜਾਚ ਨਹੀਂ |

 

ਜੇ ਬੰਦਾ ਕਦਰ ਕਰੇ ਬੰਦੇ ਦੀ,

ਕਲਹ ਦੀ ਕੋਈ ਬਿਸਾਤ ਨਹੀਂ,

ਇਨਸਾਨੀਅਤ ਦੇ ਸਾਂਵੇਂ ਹੋਵਣ,

ਐਸੇ ਕੋਈ ਜਜ਼ਬਾਤ ਨਹੀਂ |

 

ਜਗਜੀਤ ਸਿੰਘ ਜੱਗੀ

 


ਦਰਪਣ = ਸ਼ੀਸ਼ਾ; ਬਿੰਬ = ਅਕਸ; ਸਾਂਵੇਂ = ਬਰਾਬਰ; ਮਾਤ = ਹਾਰ; ਦਮ = ਤਾਕਤ; ਹਾਥ ਥਾਹ, ਗਹਿਰਾਈ (ਡੂੰਘਿਆਈ) ਦਾ ਥੱਲਾ; ਅਮਲਾਂ ਵਾਲੀ = practical adherence ਵਾਲੀ; ਮੰਨਣ ਅਤੇ ਅਨੁਸਰਣ ਕਰਨ ਵਾਲੀ|

ਇਨਸਾਨੀਅਤ ਦੇ ... = ਕੋਈ ਵੀ ਜਜ਼ਬਾ ਇਨਸਾਨੀਅਤ ਦੇ ਜਜ਼ਬੇ ਦੀ ਬਰਾਬਰੀ ਨਹੀਂ ਕਰ ਸਕਦਾ |

 

 

 

 

ਦਮ = ਤਾਕਤ 
ਹਾਥ = ਗਹਿਰਾਈ

 

 

02 Jan 2014

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਹੀ ਖੂਬ ਸਰ ਜੀ,,,ਤੁਹਾਡੀ ਲਿਖਤ ਪੜ ਕੇ ਮਨ ਨੂੰ ਆਨੰਦ ਆ ਗਿਆ .....ਜੀਓ ਸਰ ਜੀ

02 Jan 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

 

ਰਾਤ ਆਗੋਸ਼ੀਂ ਜਾ ਨਾ ਸੌਂਵੇਂ,
ਕੋਈ ਐਸੀ ਪਰਭਾਤ ਨਹੀਂ,
ਖੁਸ਼ੀ ਦਾ ਸੂਰਜ ਦੇਖੇ ਨਾ ਜੋ,
ਐਸੀ ਗਮ ਦੀ ਰਾਤ ਨਹੀਂ |

 

ਬਹੁਤ ਹੀ ਸ਼ਾਨਦਾਰ ....

 

ਸ਼ਾਲਾ ਕਲਮ ਇਵੇਂ ਹੀ ਚਲਦੀ ਰਹੇ ....

03 Jan 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

kya baat hai ji bahut khubsurat..............bahut hi umda likhea aap g ne..........TFS

03 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਆਪ ਨੇ ਆਪਣੇ ਰੁਝੇਵਿਆਂ ਚੋਂ ਕਿਰਤ ਲਈ ਸਮਾਂ ਕੱਢਿਆ ਅਤੇ ਆਪਣੇ ਕੀਮਤੀ ਕਮੇਂਟ੍ਸ ਦਿੱਤੇ - ਮੇਰਾ ਖਿਆਲ ਏ ਕਿਰਤ ਦੇ ਮਿਆਰ ਉੱਤੇ ਪਾਠਕਾਂ ਦੇ ਵਿਚਾਰਾਂ ਦਾ ਵੀ ਪ੍ਰਭਾਵ ਰਹਿੰਦਾ ਹੈ, ਕਿਸੇ ਹੱਦ ਤੱਕ |
 
ਸ਼ੁਕਰੀਆ ਜੀ, ਜਿਉਂਦੇ ਰਹੋ !      

ਬਿੱਟੂ ਬਾਈ ਜੀ, ਆਪ ਨੇ ਆਪਣੇ ਰੁਝੇਵਿਆਂ ਚੋਂ ਕਿਰਤ ਲਈ ਸਮਾਂ ਕੱਢਿਆ ਅਤੇ ਆਪਣੇ ਕੀਮਤੀ ਕਮੇਂਟ੍ਸ ਦਿੱਤੇ - ਮੇਰਾ ਖਿਆਲ ਏ ਕਿਰਤ ਦੇ ਮਿਆਰ ਉੱਤੇ ਪਾਰਖੂ ਪਾਠਕਾਂ ਦੇ ਵਿਚਾਰਾਂ ਦਾ ਵੀ ਪ੍ਰਭਾਵ ਰਹਿੰਦਾ ਹੈ, ਕਿਸੇ ਹੱਦ ਤੱਕ |

 

ਸ਼ੁਕਰੀਆ ਜੀ, ਜਿਉਂਦੇ ਰਹੋ !      

 

03 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank you so much, ਸੁਖਪਾਲ ਬਾਈ ਜੀ, ਆਪ ਨੇ ਹਮੇਸ਼ਾ ਦੀ ਤਰਾਂ ਰਚਨਾ ਨੂੰ ਨਵਾਜਿਆ |

05 Jan 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well written sir ! jio,,,

06 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Harpinder Ji, in fact we were away to Bombay (now Mumbai) on a week's excursion. A great city, very pleasant climate ! ਕਲ੍ਹ ਈ ਪਰਤੇ ਆਂ | ਇਸੇ ਲਈ ਗੇੜਾ ਨੀ ਲੱਗਿਆ ਇਧਰ | 


ਬਾਈ ਜੀ, ਆਪ ਜੀ ਨੇ ਆਪਣੇ ਕਾਫੀ ਬਿਜ਼ੀ ਸ਼ਡੂਲ 'ਚੋਂ ਕਿਰਤ ਲਈ ਸਮਾਂ ਕੱਢਿਆ ਅਤੇ ਪਿਆਰ ਦਿੱਤਾ, ਬਹੁਤ ਸ਼ੁਕਰੀਆ !

12 Jan 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਾਕਮਾਲ ਲਿਖਤ ਜ਼ਜ਼ਬਾਤਾਂ ਅਤੇ ਸ਼ਬਦਾਂ ਦੀ ਪਰੋੜਤਾ ਬੇਹਤਰ ਕਵਿਤਾ ਦਾ ਨਮੂਨਾ ਪੇਸ਼ ਕਰਦੀ ਹੈ

 

ਤੇਰੇ ਵਰਗੇ ਦਰਵੇਸ਼ ਦੁਆ ਨੇ ਰੱਬ ਦੀ।

13 Jan 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਗੁਰਮੀਤ ਬਾਈ ਜੀ, ਕਿਰਤ ਨੂੰ ਨਵਾਜਣ ਲਈ ਬਹੁਤ ਧੰਨਵਾਦ |

19 Jan 2014

Showing page 1 of 2 << Prev     1  2  Next >>   Last >> 
Reply