Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 181
Gender: Male
Joined: 11/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਿੰਦਗੀ ਦੇ ਰੂਬਰੂ ~
ਜਿੰਦਗੀ ਦੇ ਰੂਬਰੂ ਹੋਇਆਂ ਮੈਂ ਅਖੀਰ ਇਸ ਤਰ੍ਹਾਂ
ਸ਼ੀਸ਼ੇ ਸਾਹਵੇਂ ਬੈਠ ਗੱਲਾਂ ਕਰਾਂ ਜਿਸ ਤਰ੍ਹਾਂ
ਧੜਕਦੀ ਰਹੀ ਸੀਨੇ ਵਿੱਚ ਪੀੜ ਜਿਸ ਤਰ੍ਹਾਂ
ਲਟਕਦੀ ਰਹੀ ਆਸ ਵਾਂਗੂੰ ਲੀਰ ਜਿਸ ਤਰ੍ਹਾਂ
ਉਹ ਤਾਂ ਆ ਕੇ ਚਲਾ ਗਿਆ ਤੂਫਾਨ ਵਾਂਗਰਾਂ
ਬਦਲ ਗਈ ਕਾਿੲਆ ਤਕਦੀਰ ਜਿਸ ਤਰ੍ਹਾਂ
ਬਹੁਤ ਕੁਝ ਮੇਰੇ ਅੰਦਰ ਅਣਛੋਹਿਆ ਹੀ ਰਿਹਾ
ਬੈਠੀ ਰਹੀ ਛੁੱਪਕੇ ਇੱਕ ਪੀੜ ਜਿਸ ਤਰ੍ਹਾਂ
ਵਿਗਸਦੇ ਮੌਲਦੇ ਰਹੇ ਹਰਫ਼ ਮੇਰੀ ਹਿੱਕ ਤੇ
ਉਲਝ ਗਈ ਸ਼ਬਦਾਂ ਦੀ ਭੀੜ ਜਿਸ ਤਰ੍ਹਾਂ
ਬੁੱਤ ਬਣ ਗਿਆ ਮੈਂ ਓਸ ਕਿਹਾ ਬਹੁਤ ਕੁਝ
ਤੱਕਦਾ ਰਹਿੰਦਾ ਏ ਕੋਈ ਤਸਵੀਰ ਜਿਸ ਤਰ੍ਹਾਂ
ਮੱਘਣਾ ਚਾਿਹਆ ਸੂਰਜਾਂ ਦੇ ਵਾਂਗਰਾਂ ਮੈਂ
ਬਣ ਗਿਆ ਬਰਫ਼ ਦੀ ਤਾਸੀਰ ਜਿਸ ਤਰ੍ਹਾਂ
ਅੱਧਵਾਟੇ ਛੱਡ ਗਏ ਜੋ ਜਿੰਦਗੀ ਦਾ ਸਾਥ
ਮੁੜੇ ਨਾ ਘਰੀਂ ਕਈ ‘ਗਾਫ਼ਲ’ ਜਿਸ ਤਰ੍ਹਾਂ ~
28 Jun 2019

Reply