Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੁਗਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜੁਗਨੂੰ

ਜੁਗਨੂੰ

ਪਤੰਗਾ ਤੇ ਜੁਗਨੂੰ ਪਰਵਾਨੇ ਹੁੰਦੇ ਨੇ,
ਪਤੰਗਾ ਰੌਸ਼ਨੀ ਦਾ ਤਲਿਬਗਾਰ,
ਰੌਸ਼ਨੀ ਲਈ ਸੜ ਮਰਨ ਨੂੰ ਤਿਆਰ।

ਕੁਦਰਤ ਨੇ ਬਖਸ਼ੀ ਦਿਲਬਰੀ ਹਰ ਚੀਜ਼ ਨੂੰ,
ਪਰਵਾਨੇ ਨੂੰ ਤਪਿਸ਼, ਜੁਗਨੂੰ ਨੂੰ ਰੌਸ਼ਨੀ ਦੀ ਸੁਗਾਤ,
ਇਸ਼ਕ ਚ ਮਤਵਾਲਾ ਲਪਟਣ ਲਈ ਬੇਕਰਾਰ ਹੈ।

ਰੰਗੀਨੀਆ ਬਖੇਰੇ ਜੁਗਨੂੰ ਬੇਜ਼ੁਬਾਂ ਮੁਰਦੇ ਖਾਕ,
ਗੁਲ ਨੂੰ ਜ਼ੁਬਾਨ ਦੇ ਤਾਲੀਮ-ਏ-ਖ਼ਾਮੋਸ਼ੀ ਦੀ,
ਨਜ਼ਾਰਾ-ਏ-ਸ਼ਫ਼ਕਤ ਨੇ ਖ਼ੂਬੀ ਜ਼ਵਾਲ-ਏ-ਯਾਰ ਹੈ।

ਚਮਕਾ ਕੇ ਥੋੜ੍ਹੀ ਸੀ ਜ਼ਿੰਦਗੀ ਅੱਖੀਆਂ ਚ ਜਲਾਲ,
ਰੰਗੀਨ ਕਰਕੇ ਸ਼ਹਿਰ ਨੂੰ ਸਕੂਨ ਮਿਲਿਆ ਰੂਹ ਨੂੰ,
ਪਹਨਕੇ ਉਸ ਲਾਲ ਸਾਲੂ ਜਿੰਦਗੀ ਲਈ ਸਵਾਰ ਹੈ।

ਛਾਇਆ ਤਪਿਸ਼ ਹਵਾ ਨੂੰ ਪਰਵਾਜ ਰਵਾਨਗੀ ਆਬ ਨੂੰ,
ਮੌਜ ਦੇ ਕੇ ਕਲੀ ਨੂੰ ਸੋਹਜ ਕਲਮ ਨੂੰ ਤੇ ਚਟਕ ਗੁੰਚੇ ਨੂੰ ,
ਹੁਸਨ-ਏ-ਅਜ਼ਲ ਨੂੰ ਝਲਕ ਸੁਖਨ ਇਨਸਾਨ ਹਜਾਰ ਹੈ।

ਦਿਲ ਦਾ ਗਾਫਿਲ ਹੋਸ਼ ਏ ਆਸ਼ਕ ਮੰਜਿਲ ਏ ਗੁਬਾਰ ਹੈ,
ਚਾਂਦਨੀ ਹੈ ਦਰਦ ਏ ਕਸਕ ਆਸਮਾਂ ਦਾ ਸ਼ਾਇਰ ਹਾਂ,
ਅੰਦਾਜ਼-ਏ-ਗੁਫ਼ਤਗੂ ਧੋਖੇ-ਏ-ਅੰਜਾਮ ਨਗ਼ਮਾ ਗਵਾਰ ਹੈ।

ਕਸਰ ਬਾਕੀ ਗੁੰਮ ਸੀਰਤ ਇਨਸਾਫ ਦੀ ਗੁਹਾਰ ਕਰ,
ਰਾਜ਼ ਮਨਫ਼ੀ ਇਤਬਾਰ ਦਰਿਆ ਵਹਿਣ ਅਹਿਸਾਸ ਏ ਜਿੰਦਗੀ,
ਜੁਗਨੂੰ ਪਤੰਗਾ ਚਮਕ-ਏ-ਮਹਿਕ ਪ੍ਰੇਮ ਵਫਾਦਾਰ ਹੈ।

ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ

22 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir,............brilliant always,............great

04 Oct 2018

Reply