|
|
|
|
|
|
Home > Communities > Punjabi Poetry > Forum > messages |
|
|
|
|
|
ਕਲਮ ਤੋਂ |
ਕਲਮ ਤੋਂ
ਸੱਚ ਜਦ ਕਲਮ ਤੋਂ ਅਲੋਪ ਹੋ ਜਾਵੇਗਾ। ਜ਼ੁਬਾਨ "ਤੇ ਤਦ ਤੋਂ ਤਾਲਾ ਲਗ ਜਾਵੇਗਾ।
ਮੁੱਦਤ ਤੋਂ ਪਿਆਸੀਆਂ ਘੁਟ ਪਾਣੀ ਤੋਂ ਰੂਹਾਂ, ਸਿੱਮਿਆਂ ਖੂਨ ਗ਼ਰੀਬ ਦਾ ਜਰੂਰ ਰੰਗ ਲਾਵੇਗਾ। , ਮੁੱਦਤ ਤੋਂ ਚੱਲੀ ਹੈ ਨਸੂਰ ਭੋਗਦੀ ਉਮਰ, ਕਦ ਕੋਈ ਕਿਸੇ ਦੀ ਪਿਆਸ ਬੁੱਝਾਵੇਗਾ।
ਲੱਗਦੈ ਜ਼ਹਿਰ ਪੀਣ ਦੀ ਆਦਤ ਹੋ ਗਈ, ਦਿਨ ਦੀ ਥਕਾਣ ਤੋਂ ਕਦ ਰਾਹਤ ਪਾਵੇਗਾ।
ਬੇਹਾਲ ਕਰ ਦਿਤਾ ਮੈਨੂੰ, ਗਿਆਨ ਦੇ ਧੰਦੇ, ਮਜ਼ਬੂਰ ਬੰਦਾ ਕਦ ਮਜ਼੍ਹਬ ਸਕੂਨ ਪਾਵੇਗਾ।
ਲੱਗਦੈ ਸਫ਼ਰ ਦੇ ਥਕੇਵੇਂ,ਬੇਜ਼ਾਰ ਕਰ ਦਿਤਾ, ਆਸ ਦੀ ਕਿਰਨ ਦੇਖਿਆਂ ਸਕੂਨ ਆਵੇਗਾ। , ਜ਼ਿੰਦਗੀ ਇੰਜ ਹੀ ਗ਼ੁਜ਼ਰਦੀ ਰਹੇਗੀ ਗ਼ਾਫ਼ਿਲ, ਜਦ ਤੱਕ,ਜ਼ਿੰਦਗੀ ਦੀ ਕਦਰ ਨਹੀਂ ਪਾਵੇਗਾ। , ਫਿਰ ਸ਼ਾਮ ਢੱਲਦੇ ਜਿਸਮ ਨਹੀਂ ਵਿਕਣਗੇ, ਫਰਜ਼ ਤੇ ਅਧਿਕਾਰ ਦਾ ਫਰਕ ਸਮਝ ਆਵੇਗਾ।
ਰਿਸ਼ਤੇ ਪਵਿਤ੍ਰ ਲਗਣਗੇ ਵਕਤ,ਗ਼ੁਜ਼ਰਨ ਨਾਲ, ਐਸਾ ਲਗਦਾ ਹੈ ਸਵੇਰ ਤੱਕ ਸ਼ਫ਼ਰ ਮੁੱਕ ਜਵੇਗਾ।.....
|
|
17 Jul 2015
|
|
|
|
very well written sir g,.............great
|
|
09 Mar 2019
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|