Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਮਾਂ ਤੇ ਹਲਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਕਲਮਾਂ ਤੇ ਹਲਾਂ

ਕਲਮਾਂ ਤੇ ਹਲਾਂ ਦਾ ਬੇਮੌਤੇ ਮਰਨਾ,

ਆਮ ਜਿਹਾ ਹੁੰਦਾ ਵੇਖ ਰਿਹਾ ਹਾਂ |

ਸੱਚ ਦਾ ਵਜੂਦ, ਮਿਹਨਤ ਦਾ ਬੰਨ,
ਹੌਲੇ ਹੌਲੇ ਟੁੱਟਦਾ ਵੇਖ ਰਿਹਾ ਹਾਂ ||

ਝੂਠ ਅਤੇ ਫਰੇਬ ਦੇ ਰੁਤਬੇ ਨੂੰ ਹਰ ਪਲ,
ਅੰਬਰਾਂ ਤੀਕਰ ਵੱਧ ਦਾ ਵੇਖ ਰਿਹਾ ਹਾਂ |

ਬੇਕਾਰੀ ਤੇ ਨਸ਼ੇ ਦਾ ਇੱਕ ਕਾਲਾ ਦੈਂਤ, 
ਘਰਾਂ ਚ ਨ੍ਹੇਰ ਕਰਦਾ ਵੇਖ ਰਿਹਾ ਹਾਂ ||

ਧਰਮ ਦੀ ਦੁਕਾਨਾਂ, ਸਿਆਸੀ ਚਾਲਾਂ ਦਾ,
ਦੌਰ ਬੇਲਗਾਮ ਵੱਧਦਾ ਵੇਖ ਰਿਹਾ ਹਾਂ |

ਚਾਵਾਂ ਨਾਲ ਨੰਗੇਜ਼ ਹੋਣਾ ਇੱਜਤਾਂ ਦਾ, 
ਨਵਾਂ ਰਿਵਾਜ਼ ਬਣਦਾ ਵੇਖ ਰਿਹਾ ਹਾਂ ||

ਹਿੰਦੂ-ਮੁਸਲਿਮ, ਸਿੱਖ-ਇਸਾਈ ਜਿਉਂਦੇ,
ਪਰ ਇਨਸਾਨ ਮਰਦਾ ਵੇਖ ਰਿਹਾ ਹਾਂ |

ਵਾਹ ਵਾਹ ਲੁਟੇ ਖੁਦ, ਗ਼ਲਤੀ ਹੋਰਾਂ ਸਿਰ,
ਵੇਖੋ ਸਾਰੇ "ਮਨੀ" ਮੜਦਾ ਵੇਖ ਰਿਹਾ ਹਾਂ ||

 

ਮਨਿੰਦਰ ਸਿੰਘ "ਮਨੀ"

17 Oct 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

True Writing..........Bikul Sach Kiha Veerji..............Likhde Raho Ji...............

17 Oct 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮਨਿੰਦਰ ਬਾਈ, ਸ਼ਾਬਾਸ਼ ਬਹੁਤ ਵਧੀਆ !

 

ਇਹ ਕਿਰਤ ਸ਼ਾਇਦ ਹੁਣ ਤੱਕ ਦੀਆਂ ਤੁਹਾਡੀਆਂ ਸਾਰੀਆਂ ਕਿਰਤਾਂ ਚੋਂ ਬੈਸਟ ਹੈ | ਬਹੁਤ ਹੀ ਪਿਆਰੀ ਰਚਨਾ:  ਯਥਾਰਥ, ਪਿਉਰ ਸੱਚ |

 

ਬੜੇ ਸੋਹਣੇ ਸੋਹਣੇ ਕਮੈਂਟਸ ਮਿਲਣਗੇ ਇਸ ਨੂੰ |  

 

It holds the mirror to our society hopelessly mired in double standards and hypocrisy. Exquisite work dear bro !


ਕਲਮਾਂ ਤੇ ਹਲਾਂ

ਕਲਮਾਂ ਤੇ ਹਲਾਂ ਦਾ ਬੇਮੌਤੇ ਮਰਨਾ, (original spelling ਹਲਾਂ - suggested ਹਲ਼ਾਂ) 

ਆਮ ਜਿਹਾ ਹੁੰਦਾ ਵੇਖ ਰਿਹਾ ਹਾਂ |

ਸੱਚ ਦਾ ਵਜੂਦ, ਮਿਹਨਤ ਦਾ ਬੰਨ, (ਬੰਨ - ਬੰਨ੍ਹ - dam) 

ਹੌਲੇ ਹੌਲੇ ਟੁੱਟਦਾ ਵੇਖ ਰਿਹਾ ਹਾਂ ||

ਝੂਠ ਅਤੇ ਫਰੇਬ ਦੇ ਰੁਤਬੇ ਨੂੰ ਹਰ ਪਲ, (ਫਰੇਬ - ਫ਼ਰੇਬ) 

ਅੰਬਰਾਂ ਤੀਕਰ ਵੱਧ ਦਾ ਵੇਖ ਰਿਹਾ ਹਾਂ | (ਵੱਧ ਦਾ - ਵਧਦਾ)  

ਬੇਕਾਰੀ ਤੇ ਨਸ਼ੇ ਦਾ ਇੱਕ ਕਾਲਾ ਦੈਂਤ, 

ਘਰਾਂ ਚ ਨ੍ਹੇਰ ਕਰਦਾ ਵੇਖ ਰਿਹਾ ਹਾਂ ||

ਧਰਮ ਦੀ ਦੁਕਾਨਾਂ, ਸਿਆਸੀ ਚਾਲਾਂ ਦਾ, (ਦੀ ਦੁਕਾਨਾਂ - ਦੀਆਂ ਦੁਕਾਨਾਂ)

ਦੌਰ ਬੇਲਗਾਮ ਵੱਧਦਾ ਵੇਖ ਰਿਹਾ ਹਾਂ | (ਵੱਧਦਾ - ਵਧਦਾ)

ਚਾਵਾਂ ਨਾਲ ਨੰਗੇਜ਼ ਹੋਣਾ ਇੱਜਤਾਂ ਦਾ,   (ਨੰਗੇਜ਼ - ਨੰਗੇਜ) ('ਹੋਣਾ' ਸ਼ਬਦ ਵਾਧੂ ਹੈ) 

ਨਵਾਂ ਰਿਵਾਜ਼ ਬਣਦਾ ਵੇਖ ਰਿਹਾ ਹਾਂ ||

ਹਿੰਦੂ-ਮੁਸਲਿਮ, ਸਿੱਖ-ਇਸਾਈ ਜਿਉਂਦੇ,

ਪਰ ਇਨਸਾਨ ਮਰਦਾ ਵੇਖ ਰਿਹਾ ਹਾਂ |

ਵਾਹ ਵਾਹ ਲੁਟੇ ਖੁਦ, ਗ਼ਲਤੀ ਹੋਰਾਂ ਸਿਰ,

ਵੇਖੋ ਸਾਰੇ "ਮਨੀ" ਮੜਦਾ ਵੇਖ ਰਿਹਾ ਹਾਂ || (ਮੜਦਾ - ਮੜ੍ਹਦਾ)


 

ਸ਼ਾਇਦ ਮੇਰੇ ਕੋਲ ਵੀ ਇਕ ਨਿੱਕੀ ਜਿਹੀ ਰਚਨਾ ਸੀ ਐਸੇ ਹੀ ਸਿਰਲੇਖ ਵਾਲੀ: ਹਾਂ ਸਿਰਲੇਖ ਲਗਭਗ ਇੱਕੋ ਵਰਗੇ ਪਰ   ਅਲਗ ਹਨ |
ਕਲਮ ਤੇ ਹਲ਼
ਹਲ਼ ਦੀ ਫਾਲ ਦੀ ਬਣਤਰ
ਭਾਵੇਂ ਤਲਵਾਰ ਵਰਗੀ ਨਹੀਂ, 
ਪਰ ਮੁੱਢ ਕਦੀਮੀ ਬਖ਼ਸ਼ ਇਸੇ ਨੂੰ ਐ,
ਭੁੱਖ ਜਿਹੇ ਅਮਰ ਰਾਖਸ਼
ਦਾ ਸਿਰ ‘ਕਲਮ’ ਕਰਨ ਦੀ |
ਜੇ ਕਲਮ ਦੇ ਪਿੱਛੇ ਦੀ ਸੋਚ ਵਿਚ
ਇਖ਼ਲਾਕੀ 'ਫ਼ਾਲ' ਨਾ ਆਵੇ,
ਤਾਂ ਇਹ ਹਰ ਮਸਲਾ
‘ਹੱਲ’ ਕਰ ਸਕਦੀ ਹੈ |


ਸ਼ਾਇਦ ਮੇਰੇ ਕੋਲ ਵੀ ਇਕ ਨਿੱਕੀ ਜਿਹੀ ਰਚਨਾ ਸੀ ਐਸੇ ਹੀ ਸਿਰਲੇਖ ਵਾਲੀ: ਹਾਂ ਸਿਰਲੇਖ ਲਗਭਗ ਇੱਕੋ ਵਰਗੇ ਪਰ  ਅਲਗ ਹਨ |


ਕਲਮ ਤੇ ਹਲ਼


ਹਲ਼ ਦੀ ਫਾਲ ਦੀ ਬਣਤਰ

ਭਾਵੇਂ ਤਲਵਾਰ ਵਰਗੀ ਨਹੀਂ, 

ਪਰ ਮੁੱਢ ਕਦੀਮੀ ਬਖ਼ਸ਼ ਇਸੇ ਨੂੰ ਐ,

ਭੁੱਖ ਜਿਹੇ ਅਮਰ ਰਾਖਸ਼

ਦਾ ਸਿਰ ‘ਕਲਮ’ ਕਰਨ ਦੀ |


ਜੇ ਕਲਮ ਦੇ ਪਿੱਛੇ ਦੀ ਸੋਚ ਵਿਚ

ਇਖ਼ਲਾਕੀ 'ਫ਼ਾਲ' ਨਾ ਆਵੇ,

ਤਾਂ ਇਹ ਹਰ ਮਸਲਾ

‘ਹੱਲ’ ਕਰ ਸਕਦੀ ਹੈ |

 


 

18 Oct 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬਹੁਤ ਵਧੀਆ ਲਿਖਿਆ ਮਨਿੰਦਰ ਵੀਰ...ਆਹ ਸਪੈਲਿੰਗ ਵਾਲੀ ਗ਼ਲਤੀ ਮੈਥੋਂ ਵੀ ਹੋ ਜਾਂਦੀ ਕਦੇ ਕਦੇ

20 Oct 2017

Reply