Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਲ ਤੇ ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
ਦਿਲ ਤੇ ਮੈਂ
( ਦਿਲ ਤੇ ਮੈਂ )
ਮੈਂ ਰਾਤਾਂ ਨੂੰ ਹੁਣ ਮੰਦਰ ਉੱਸਰਦੇ ਵੇਖੇ ਨੇ,
ਤੇ ਦਿਨ ਦਿਹਾੜੇ ਇਨਸਾਨ ਗਿਰਦੇ ਵੇਖੇ ਨੇ।

ਜੋ ਦਿਲ ਵਿੱਚ ਬੈਠੇ ਸੀ ਬੜੀ ਪੱਕੀ ਥਾਂ ਬਣਾ ਕੇ,
ਮੈਂ ਅੱਜ ਉਹ ਸਖਸ਼ ਹੱਥਾਂ ਚੋਂ ਕਿਰਦੇ ਵੇਖੇ ਨੇ।

ਉਹ ਅਕਸਰ ਘਰ ਵਿੱਚ ਵੀ ਇਕੱਲੇ ਹੀ ਰਹਿੰਦੇ ਨੇ,
ਪਰ ਕਦੇ ਕਦੇ ਮੈਂ ਵਿੱਚ ਵੀਰਾਨ ਵੀ ਫਿਰਦੇ ਵੇਖੇ ਨੇ।

ਅਣਜਾਣ ਤਾਂ ਸਾਨੂੰ ਹਰ ਮੋੜ ਤੇ ਹੀ ਨੇ ਮਿਲ ਪੈਂਦੇ,
ਜੋ ਦਿਲ ਨੂੰ ਚੰਗੇ ਲੱਗਦੇ ਉਹ ਕਾਫ਼ੀ ਚਿਰਦੇ ਵੇਖੇ ਨੇ।

ਲੱਗੀ ਤੋਂ ਜੋ ਨਿੱਤ ਹੀ ਤਾੜੀ ਮਾਰ ਕੇ ਆਉਂਦੇ ਸੀ,
ਟੁੱਟੀ ਵੇਲੇ ਉਹ ਮੈਂ ਅੱਖ ਬਚਾ ਕੇ ਮਿਲਦੇ ਵੇਖੇ ਨੇ।

ਹਿਸਾਬ ਤੋਂ ਪਰੇ ਹੈ ਜਾਇਦਾਦ ਜਿਹੜੇ ਸਾਧੂਆਂ ਦੀ,
ਸਮਾਂ ਆਉਣ ਤੇ ਉਹ ਚਾਰਦਿਵਾਰੀ ਘਿਰਦੇ ਵੇਖੇ ਨੇ।

ਅਮੀਰ ਲੁੱਟ ਕੇ ਖਾ ਜਾਏ ਦੇਸ਼ ਨੂੰ ਫ਼ਰਕ ਨਹੀਂ ਪੈਂਦਾ,
ਜੋ ਢਿੱਡੋਂ ਭੁੱਖੇ ਨੇ ਇਨਾਮ ਰੱਖੇ ਉਹਨਾਂ ਦੇ ਸਿਰਦੇ ਵੇਖੇ ਨੇ।

ਬੇਸ਼ੱਕ ਅਸੀਂ ਸ਼ਕਲੋਂ ਕਿਸੇ ਨੂੰ ਨਾ ਕਰ ਸਕੇ ਪ੍ਭਾਵਿਤ,
ਜੋ ਦਿਲ ਨੂੰ ਪੜ ਲੈਂਦੇ ਉਹ ਤਕੀਪੁਰ ਨੂੰ ਮਿਲਦੇ ਵੇਖੇ ਨੇ।
ਗੁਰਜੰਟ ਤਕੀਪੁਰ
8872782684
29 Nov 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

This is so real and brilliant poetry,.......one of the best poetry from ur book sir g,............great,.......very well written,......

 

Gurjant veer g,.....i have no words to express the praise of how much good ur poetry is,........ur poetry is full of greatness of thoughts , depth of emotions and height of feel all are world class,......amazing things that i see, kabool kareo es poetry di tareef wich kujh alfaaz haazir kar reha haan,........

 

ਕਿਹੜੇ ਕਿਹੜੇ ਅਲਫਾਜ਼ ਦੀ ਮੈਂ ਤਾਰੀਫ ਕਰਾਂ

 

ਹਰ ਅਲਫਾਜ਼ ਆਪਣੀ ਪਹਿਚਾਣ ਬਾਖੂਬੀ ਦੱਸਦਾ ਏ

 

ਵਿਚਾਰਾਂ ਦੀ ਗੱਲ ,... ਅਹਿਸਾਸਾਂ ਦੀ ਗੱਲ ,

 

ਹਰ ਗੱਲ ਬਾਖੂਬੀ ਕਰਦਾ ਏ.........

 

ਸੁਖਪਾਲ** 

29 Nov 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
Thanks bro tuhade vichar ne khushi ditti ji hor changa karan di kosish vad jandi hai thanks reply layi.
02 Dec 2017

Reply