Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੱਭਦਾ ਨਈਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਲੱਭਦਾ ਨਈਂ ~
ਜੀਹਨੂੰ ਲੱਭਿਆ, ਉਹੋ ਲੱਭਿਆ ਨਈ
ਜੋ ਲੱਭਿਆ ,ਲੱਭਿਆਂ, ਲੱਭਦਾ ਨਈ

ਉਹ ਨਜ਼ਰ ਮੇਰੀ ਵਿੱਚ ਰੱਬ ਜਿਹਾ
ਪਰ ਉਸਨੂੰ ਇਹ ਰੁਤਬਾ ਫੱਬਦਾ ਨਈ

ਮੇਰੇ ਮੱਥੇ ਵਿੱਚ ਵੀ ਸੂਰਜ ਹੈ
ਕੀ ਹੋਇਆ ਹਾਲੇ ਮੱਘਦਾ ਨਈ

ਹੈ ਸ਼ਾਇਰੀ ਝਰਨਾ ਮਸਤੀ ਦਾ
ਤੇਰੇ-ਮੇਰੇ ਕਹਿਣ ਤੇ ਵੱਗਦਾ ਨਈ

ਸਿੱਖੀ ਤਾਂ ਬਿਰਤੀ ਰੂਹ ਵਾਲੀ
ਇਹ ਸਿਰਫ ਭੁਲੇਖਾ ਪੱਗ ਦਾ ਨਈ

ਇਸ ਕਦਰ ਨੇ ਰੁੱਸੀਆਂ ਰੌਸ਼ਨੀਆਂ
ਕੋਈ ਜੁਗਨੂੰ ਵੀ ਤਾਂ ਜੱਗਦਾ ਨਈ

ਤੇਰੀ ਸ਼ਕਲ ਸੂਰਤ ਤਾਂ ਉਹੀਓ ਏ
ਪਰ ਤੂੰ ਪਹਿਲਾਂ ਵਰਗਾ ਲੱਗਦਾ ਨਈ

ਕੁਝ ਹੋਸ਼ 'ਚ ਰਹਿਆ ਕਰ ਦੁਨਿਆਂ ਤੇ
ਤੇਰੇ ਦਿਲ ਵਰਗਾ ਦਿਲ ਸਭਦਾ ਨਈ ~
22 Oct 2018

zahra tayyab
zahra
Posts: 5
Gender: Female
Joined: 11/Aug/2017
Location: delhi
View All Topics by zahra
View All Posts by zahra
 
zahra

very nice poetry dear keep sharing more

03 Nov 2018

Reply