Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਵਿਤਾ
ਕਲ ਜਦੋਂ ਮੈਂ ਆਪਣੀ ਡਾੲਿਰੀ ਲੈ ਬੈਠਾ
ੲਿਕ ਖਾਲੀ ਸਫ਼ਾ ਮੈਨੂੰ ਪੁੱਛਣ ਲੱਗਾ
ਅੱਜ ਕੀ ਲਿਖ ਰਹੇ ਹੋ ?
ਮੈਂ ਕਿਹਾ : ਕਵਿਤਾ,ਜੀ ਕਵਿਤਾ ਲਿਖ ਰਿਹਾ ਹਾਂ
ਭਲਾ ਕਵਿਤਾ ਕੀ ਹੁੰਦੀ ਹੈ ?
ਮੈਨੂੰ ਸਿਤਾਬੀ ਕੋਈ ਜਵਾਬ ਨਾ ਔੜਿਆ

ਜਦ ਮੈਂ ਜਵਾਬ ਲੱਭਣ ਖ਼ਾਤਿਰ
ਆਪਣੇ ਅੰਦਰ ਝਾਤ ਮਾਰੀ
ਜਿਵੇਂ ਅੰਦਰ ਵਸਦੇ ਮੇਰੀ ਰੂਹ ਦੇ ਖਲਾਵਾਂ
ਯਥਾਰਥ ਤੋਂ ਕਲਪਨਾ ਵਲ ਜਾਂਦੇ ਰਾਹਵਾਂ
ਕਵਿਤਾ ਚਿਤਰਦੇ ੳੁਸ ਮੁਸੱਵਿਰ ਦਿਲ ਦੀਆਂ ਬਾਹਵਾਂ
ਤੋਂ ਅਵਾਜ਼ ਆਈ
ਤੇ ਕਹਿਣ ਲੱਗੀ
ਜਦੋਂ ਕੋਈ ਸ਼ਾੲਿਰ
ਕੁਦਰਤ ਦੇ ਹਸੀਨ ਤੇ ਮਖ਼ਮੂਰ ਕਰਦੇ ਨਜ਼ਾਰੇ
ਜਦੋਂ ਕੋਈ ਮੋਰ ਪੈਲਾਂ ਪਾ ਮੋਰਨੀ ਨੂ ਪੁਕਾਰੇ
ਦਿਲ ਅੰਦਰ ਜਦ ਕੋੲੀ ਦਰਦਾਂ ਦਾ ਨਾਗ ਸ਼ੂਕਾਂ ਮਾਰੇ
ਕਿਸੇ ਦੀ ਕੋੲੀ ਪੂਰੀ ਜਾਂ ਅਧੂਰੀ ਹਸਰਤ
ਉਹ ਵਸਲ ਦੀ ਘੜੀਆਂ ਦੀ ਫ਼ਰਹਤ
ਕੋੲੀ ਟਿੱਲਾ,ਪਹਾੜ,ਨਦੀ ੲਿੰਜ ਲਫ਼ਜ਼ਾਂ ਵਿਚ ੳੁੁਤਾਰੇ
ਕਿ ਡੁੱਬਦੇ ਨੂੰ ਮਿਲ ਜਾਣ ਕਿਨਾਰੇ
ਤਾਂ ਕਵਿਤਾ ਬਣਦੀ ਹੈ ।

ਉਸ ਨੇ ਹੈਰਾਨ ਹੋ ਕਿਹਾ : ਅੱਛਾ ! ਕੀ ਕਵਿਤਾ ਵਿਚ ੲਿੰਨਾ ਬਲ ਹੈ?
ਮੈਂ ਆਖਿਆ ਬਲ ਅਨੰਤ ਹੈ
ਕਵਿਤਾ ਉਹ ਬਲ ਹੈ
ਜੋ ੲਿਸ ਤਮਾਮ ਖਲਕਤ ਦੀ ਰਵਾਨੀ ਦਾ ਰਾਜ਼ ਹੈ
ਜੋ ੲਿਸ ਨਵਾਦ ਦੀ ਜਵਾਨੀ ਦਾ ਰਾਜ਼ ਹੈ
ਜਿਸ ਲੲੀ ਜਿਉਂਦਾ ਹਰ ਸੁਪਨਸਾਜ਼ ਹੈ
ਤੇ ਜੋ ਕਿਸੇ ਰਾਖ਼ ਰੰਗੀ ਸ਼ਾਮ ਨੂੰ
ਸਤਰੰਗੀ ਪੀਂਘ ਜਿਹਾ ਰੰਗੀਨ
ਤੇ ਕਿਸੇ ਟੁੱਟੇ ਦਿਲ ਦੇ ਦਰਦ ਨੂੰ
ਉਹਦੇ ਸੱਜਣ ਜਿਹਾ ਹੀ ਹਸੀਨ
ਕਿਸੇ ਮੁਫ਼ਲਿਸ ਨੂੰ ਮਕੀਨ
ਬਣਾ ਸਕਦਾ ਹੈ ।

ੲਿਹ ਕਵਿਤਾ ਦੁਧੀਆ ਬੱਦਲਾਂ ਚੋਂ
ਦੁੱਧ ਦੀ ਧਾਰ ਕੱਢ ਸਕਦੀ ਹੈ
ਬਲਦੇ ਨੂੰ ਠਾਰ ਸਕਦੀ ਹੈ
ਕਿਸੇ ਮਹਿਬੂਬ ਦੀ ਪੁਕਾਰ
ਨੂੰ ੳੁਸਦੇ ਸੱਜਣ ਤਕ ਪਹੁੰਚਾ ਸਕਦੀ ਹੈ
ਹੋਰ ਕਹਾਂ ਤਾਂ
ੲਿਹ ਪੌਣਾਂ ਦਾ ਅਹਿਸਾਸ,
ਗੁਜ਼ਰੇ ਵਕਤ ਦੇ ਸੁਆਸ
ਆਉਂਦੇ ਵਕਤ ਦਾ ਆਭਾਸ
ਮਿੱਠੇ ਦੀ ਮਿਠਾਸ
ਪਿਆਸੇ ਦੀ ਪਿਆਸ
ਰਿਸ਼ਤਿਆਂ ਦਾ ੳੁਲਾਸ
ਮੁਕਤੀ ਦੀ ਰਹਿਰਾਸ
ਹੀ ਕਵਿਤਾ ਹੈ ।

ਉਹ ਸਫ਼ਾ ਹੋਰ ਵੀ ਹੈਰਾਨ ਹੋ ਕਹਿਣ ਲੱਗਾ:
ਬੇਚੈਨ ਹਰਫ਼ਾਂ ਦੇ ੲਿਕ ਝੁੰਡ ਦੇ ਐਨੇ ਸਾਰੇ ਕੰਮ !
ਮੈਂ ਕਿਹਾ : ਨਹੀਂ ੲਿਕੱਲੇ ਨਹੀਂ
ਕਵਿਤਾ ਦਾ ਟੱਬਰ ਵੀ ਹੈ
ਮੁਹੱਬਤ,ਵਿਛੋੜਾ,ਖੁਸ਼ੀ,ਗ਼ਮ,ਡੰਝ
ਵਿਰੋਧ,ਗੁੱਸਾ,ਦੇਸ਼ ਭਗਤੀ ਤੇ ਸ਼ਾੲਿਰ
ੲਿਹ ਸਭ ੲਿਸਦੇ ਸਗੇ ਹਨ
ੲਿਹ ਸਾਰੇ ਨਾਤੇ
ਧਰਵਾਸ,ਛਾਂ,ਸਹਾਰੇ,ਆਪਣੇਪਨ ਦੇ
ਲੈਣ-ਦੇਣ ਨਾਲ ਚੱਲਦੇ ਨੇ
ਕਿਸੇ ਸੁਘੜ ਪਰਨਾਈ ਵਾਂਗ
ਬਹੁਤ ਕਾਮੀ ਹੈ ਕਵਿਤਾ
ਜੋ ਕਦੇ ਰੁੱਤਾਂ ਦੀ ਕਾਸਿਦ ਲਗਦੀ ਹੈ
ਤੇ ਕਦੇ ਗੁਜ਼ਰੇ ਵਕਤ ਦੀ ਛਾਪ ਜਿਹੀ ਦਿਸਦੀ ਹੈ
ਤਿੱਤਲੀਆਂ ਦੇ ਰੰਗਾਂ ਦੇ ਵਪਾਰ ਤੋਂ ਲੈ ਕੇ
ਨੈਣ ਤੇ ਸੁਰਮੇਂ ਦੇ ਮਸ਼ਹੂਰ ਹੋਣ ਪਿੱਛੇ ਕਵਿਤਾ ਹੀ ਹੈ ।

ੲਿਹ ਨਿੱਕੀ ਜਿਹੀ ਕਵਿਤਾ ਜਿਵੇਂ
ਕਵੀ ਦੀ ਨਿੱਕੀ ਜੀਵਨੀ ਹੁੰਦੀ ਹੈ
ਉਸ ਦੇ ਕੁੜਾਂਗੇ ਬੋਲਾਂ ਦੀ ਸ਼ੀਰਨੀ ਹੁੰਦੀ ਹੈ
ਕਵਿਤਾ ਹੀ ਉਸ ਦੀ ਜ਼ਿੰਦਗੀ ਵਿਚ
ਸਭ ਤੋਂ ਮੋਹਤਬਰ ਹੁੰਦੀ ਹੈ
ੲਿਹ ਅਹਿਸਾਸਾਂ ਦੀ ਹੱਟੀ,ਕਬਰ,ਮਜ਼ਾਰ
ੲਿਹ ਸਭ ਕੁਝ ਹੈ
ੲਿਹ ਕਵਿਤਾ ਰਹੱਸ ਵੀ ਹੈ
ਕਵਿਤਾ ਰਸ ਵੀ ਹੈ
ਕਵਿਤਾ ਉਦਾਸੀ ਹੈ
ਕਵਿਤਾ ਦਾਸੀ ਹੈ
ਤੇ ਕਵਿਤਾ ਹੀ ਮਾਲਕਣ ਹੈ
ੳੁਹ ਮਾਲਕਣ ਜਿਸਦਾ ਸਿਰਜਣਹਾਰ ਹੀ
ੳੁਸਦਾ ਸੇਵਕ ਹੈ॥

26 Jul 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Six stanzas of the poem containing POEM as the subject matter are out to strike an ambitious sixer, outlining exploits of various avatars of the literrary genre called poetry.


Very well  written Sandeep Ji.


TFS !



God Bless !

26 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
what a description of poem a wonderful writing.......
Keep it up .......
27 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks Jagjit g Sanjeev g, for appreciation and encouragement

Thanks
27 Jul 2014

Reply