Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਵਿਤਾ

ਢਾਬ 'ਚ ਲੱਖਾਂ ਸ਼ੀਸ਼ੇ ਤਰਦੇ
ਉੱਪਰ ਧੁੱਪ ਦੇ ਪਤਲੇ ਪਰਦੇ
ਇੱਕ ਦੂਜੇ ਨਾਲ ਗੱਲਾਂ ਕਰਦੇ...

 

ਉੱਥੋਂ ਦੀ ਕੁਝ ਕੁੜੀਆਂ ਲੰਘੀਆਂ
ਲੰਮੇ ਵਾਲ , ਸੰਵਾਰੇ ਕੰਘੀਆਂ
ਤੋਰਾਂ ਦੇ ਵਿੱਚ 'ਵਾਵਾਂ ਵੱਗਣ
ਕਈ ਕੁੜੀਆਂ ਤਾਂ ਪਰੀਆਂ ਲੱਗਣ
ਕੱਚੀ ਪਹੀ 'ਤੇ ਦੀਵੇ ਜੱਗਣ...

 

ਕਿਸੇ ਕੁੜੀ ਦਾ ਹਾਸਾ ਸੁਣ ਕੇ
ਮਿੱਠਾ ਦੁੱਧ ਪਤਾਸਾ ਸੁਣ ਕੇ
ਕੱਚ ਬਲੌਰੀ ਊਣੇ ਹੋ ਕੇ
ਚਿਲਕ ਗਏ ਫਿਰ ਦੂਣੇ ਹੋ ਕੇ
ਕੁਝ ਮਿੱਠੇ ਕੁਝ ਲੂਣੇ ਹੋ ਕੇ...

 

ਵਿੰਗ-ਵਲੇਵੇਂ ਖਾ-ਖਾ ਲੰਘਣ
ਪੱਤਣੀਂ ਸੀਖਾਂ ਲਾ-ਲਾ ਲੰਘਣ
ਜਿਉਂ ਲੱਕੜੀ ਕੋਈ ਸੰਦਲ ਹੁੰਦੀ
ਜਿਵੇਂ ਸੌਂਫ ਦੀ ਗੰਦਲ ਹੁੰਦੀ
ਮਹਿਕ ਫੁੱਲਾਂ 'ਚੋਂ ਡੁੱਲ੍ਹ ਜਾਂਦੀ ਹੈ
ਜਿਵੇਂ ਪਟਾਰੀ ਖੁੱਲ੍ਹ ਜਾਂਦੀ ਹੈ...

 

ਇਸ ਆਤਣ ਦੀਆਂ ਸਾਰੀਆਂ ਕੁੜੀਆਂ
ਸੋਹਣੀਆਂ ਅਤੇ ਕੁਆਰੀਆਂ ਕੁੜੀਆਂ
ਨਦੀਆਂ ਵਰਗੀਆਂ ਲੰਮੀਆਂ ਕੁੜੀਆਂ
ਫੱਗਣ ਦੇ ਵਿੱਚ ਜੰਮੀਆਂ ਕੁੜੀਆਂ
ਚਿੱਤ ਵਿੱਚ ਤਾਂਘ ਵਸਾ ਕੇ ਆਈਆਂ
ਮਿੱਠਾ ਦਰਦ ਲਵਾ ਕੇ ਆਈਆਂ
ਕਿਸੇ ਰਾਂਝੇ ਨੂੰ ਚਾਹ ਕੇ ਆਈਆਂ..

 

ਪਰਲੀ ਜੂਹ ਵਿੱਚ ਘੁੰਮਦਾ ਤੱਕਿਆ
ਕਿੱਕਰਾਂ ਦੇ ਫੁੱਲ ਚੁੰਮਦਾ ਤੱਕਿਆ..

 

ਢਾਬ ਦੇ ਪਾਣੀ ਤੱਕਦੇ ਰਹਿ ਗਏ
ਅੱਡੀਆਂ ਨੂੰ ਵੀ ਚੱਕਦੇ ਰਹਿ ਗਏ
ਰੰਗਦਾਰ ਧੁੱਪਾਂ 'ਚੋਂ ਨਿੱਕਲ
ਗੀਤ ਬਣੇ ਚੁੱਪਾਂ 'ਚੋਂ ਨਿੱਕਲ
ਸਾਰੇ ਬੁੱਤ, ਆਕਾਰ ਜੋ ਸਾਰੇ
ਸ਼ੋਖ਼ ਜਿਹੇ ਕਿਰਦਾਰ ਜੋ ਸਾਰੇ
ਪਾਣੀ 'ਤੇ ਪਰਛਾਂਵੇਂ ਬਣ ਗਏ
ਕਾਸ਼ਨੀ ਜਏ ਸਿਰਨਾਂਵੇਂ ਬਣ ਗਏ...

 

ਕੁੜੀਆਂ ਦਾ ਇਹ ਹਸਮੁੱਖ ਟੋਲਾ
ਲੈ ਕੇ ਫਿਰ ਪਿੱਪਲਾਂ ਦਾ ਓਹਲਾ
ਰੇਤੇ ਉੱਤੇ ਪੈੜਾਂ ਪਾ ਕੇ
ਟੁੱਟ ਗਿਆ ਪਿੰਡ ਅੰਦਰ ਜਾ ਕੇ...

 

ਪਿੱਪਲਾਂ ਦੇ ਪੱਤ ਖੜ-ਖੜ ਕਰਦੇ
ਢਾਬ 'ਚ ਲੱਖਾਂ ਸ਼ੀਸ਼ੇ ਤਰਦੇ
ਉੱਪਰ ਧੁੱਪ ਦੇ ਪਤਲੇ ਪਰਦੇ
ਇੱਕ ਦੂਜੇ ਨਾਲ ਗੱਲਾਂ ਕਰਦੇ....

 

From Facebook Page VELVET

25 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ ਸਦਾ ਵਰਤ ਲਾਈ ਰੱਖਦੇ ਆ,
ਕੋਈ ਨਾ ਕੋਈ ਸੋਹਣੀ ਵਸਤ ਵਰਤਾਈ ਰੱਖਦੇ ਆ |
ਬਸ ਸਾਡੀਆਂ ਮੌਜਾਂ ਈ ਮੌਜਾਂ... 
ਬਹੁਤ ਈ ਸੋਹਣੀ ਜਿਹੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਬਾਈ ਜੀ | 

ਬਿੱਟੂ ਬਾਈ ਜੀ ਫੋਰਮ ਤੇ ਸਦਾ ਵਰਤ ਲਾਈ ਰੱਖਦੇ ਆ,

ਨਿੱਤ ਕੋਈ ਨਾ ਕੋਈ ਸੋਹਣੀ ਵਸਤ ਵਰਤਾਈ ਰੱਖਦੇ ਆ |


ਸਾਡੀਆਂ ਮੌਜਾਂ ਈ ਮੌਜਾਂ... 


ਬਹੁਤ ਈ ਸੋਹਣੀ ਜਿਹੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਬਾਈ ਜੀ | 

 

25 Nov 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਹ ਰਚਨਾ ਹਰਮਨਜੀਤ ਦੀ ਹੈ.......
26 Nov 2014

Reply