Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖ਼ਤਰਨਾਕ ਹੁੰਦਾ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਖ਼ਤਰਨਾਕ ਹੁੰਦਾ ~
ਖ਼ਤਰਨਾਕ ਹੁੰਦਾ
ਸੁਪਨਿਆਂ ਦਾ ਮਰ ਜਾਣਾਂ
ਜ਼ਰ ਜਾਣਾ ਆਪਣੇ ਹੀ ਅੰਦਰ
ਹੋਈ ਆਪਣੀ ਮੌਤ ਨੂੰ
ਵੈਣਾਂ ਦਾ ਮੋਨ ਹੋ ਜਾਣਾ
ਅੱਥਰੂਆਂ ਦਾ ਅੱਖਾਂ ਤੱਕ
ਪਹੁੰਚਣ ਤੋ ਪਹਿਲਾ ਸੁੱਕ ਜਾਣਾ
ਕੱਕੇ ਰੇਤੇ ਵਰਗੇ ਹੋ ਜਾਣਾ
ਅਜ਼ਾਦ ਹੋ ਜਾਣਾ
ਪਾਣੀ ਦੀ ਜਕੜ ਤੋਂ
ਤੇ ਮੁਹਤਾਜ ਹੋ ਜਾਣਾ ਵਗਦੀ ਹਵਾ ਦੇ

ਖ਼ਤਰਨਾਕ ਹੁੰਦਾ ਹੈਂ
ਬੇਅਰਥ ਉਡੇ ਫਿਰਨਾ
ਪਤਝੜ ਦੇ ਪੱਤੇ ਵਾਂਗ
ਪੀਲੇ ਜ਼ਰਦ ਪੈ ਜਾਣਾ
ਤੇ ਥੋੜ੍ਹਾ ਥੋੜ੍ਹਾ ਭੁਰਦੇ ਰਹਿਣਾ

ਖ਼ਤਰਨਾਕ ਹੁੰਦਾ ਹੈ
ਕੱਚੇ ਘੜੇ ਦਾ ਟੁੱਟ ਜਾਣਾ
ਤੇ ਠਿੱਕਰਾ ਠਿੱਕਰਾ ਹੋ
ਰਾਹਾਂ ਚ ਰੁਲ
ਪੈਰ ਦੀ ਠੋਕਰਾਂ ਦੇ ਵੱਸ ਪੈ ਜਾਣਾ ~
23 Oct 2018

Reply