ਬਾਪੂ ਦੇ ਖੁਰਦਰੇ ਪੈਰਾਂ ਹੇਠਾਂ ਪਿਸਦੇ ਮਿੱਟੀ ਦੇ ਡਲੇ, ਮੱਥੇ ਤੋੰ ਪੈਰ ਦੇ ਅੰਗੂਠੇ ਤੱਕ ਚਿੳੁਂਦਾ ਪਸੀਨਾ,,ਸ਼ਾਹ ਦੀਅਾਂ ਵਹੀਅਾਂ ਤੇ ਲਾ ਲਾ ਘਸੇ ਹੋੲੇ ਅੰਗੂਠੇ ਦੇ ਮਾਸ ਨੂੰ ਦੇਖਣ ਵਾਲਿਅਾਂ ਦੇ ਖੁਅਾਬ ਅਕਸਰ ਵੱਡੇ ਹੋ ਜਾਂਦੇ ਹਨ।
ਜਿੰਨਾਂ ਨੇ ਚੌਂਕੇ ਦੇ ੳੁਟਿਅਾਂ ਦੀਅਾਂ ਵਿਰਲਾ ਥਾਣੀ ਚੋਰੀਓ ਰੋਂਦੀ ਮਾਂ,,ਟਰੰਕ ਚੋਂ ਘਸਮੈਲੇ ਰੁਮਾਲ ਚੋਂ ਕੱਡ ਕੇ ਚੇਪੀਅਾਂ ਖਾਧੇ ਨੋਟ ਫੜਾੳੁਣ ਵੇਲੇ ਬੇਬੇ ਦੇ ਕੰਬਦੇ ਹੱਥ ਨੂੰ ਦੇਖਿਅਾਂ ਹੁੰਦਾ,,ੳੁਹਨਾਂ ਦਾ ਸਿਦਕ ਛੇਤੀ ਛੇਤੀ ਨਹੀਓਂ ਹਾਰਦੈ ! ਅਾਖਰ ਇੱਕ ਦਿਨ ੳੁਹਨਾਂ ਦੀਅਾਂ ੳੁਡਾਰੀਅਾਂ ੳੁਕਾਬ ਦੇ ਖੰਭ ਝਾੜ ਦਿੰਦੀਅਾਂ ਨੇ ~
|