ਜਦ ਲਿਖਦਾ ਹਾਂ ਤਾਂ ਹੱਥ ਸਾਥ ਨੀ ਦਿੰਦੇ.
ਸੋਚਦਾ ਹੈ ਤਾਂ ਡੂੰਗੇ ਖ਼ਿਆਲਾਤ ਨੀ ਆਉਂਦੇ.
ਦਰਦ ਨੀ ਰਿਹਾ ਸ਼ਾਇਦ ਸੋਚ ਵਿਚ,
ਤਾਂ ਹੀ ਲਿਖੇ ਲਫਜ ਨੀ ਭਾਉਂਦੇ.
ਡਰਦਾ ਹਾਂ ਲੋਕਾਂ ਦੇ ਤਾਹਨਿਆਂ ਤੋਂ.
ਜੋ ਦੱਸਦੇ ਆਪਣਾ ਪਰ ਦਿਲੋਂ ਨੀ ਚਾਹੁੰਦੇ.
ਜਿੰਮੇਵਾਰੀਆਂ ਦਾ ਸਭ ਚੱਕਰ ਲਗਦਾ.
ਹਾਲਾਤ ਵੀ ਕਿਸੇ ਪਾਸੇ ਨੀ ਲਾਉਂਦੇ.
ਦਿਲ ਕਰਦਾ ਬਸ ਇਕੱਲਾ ਹੋਵਾਂ.
ਤੇ ਲਿਖਦਾ ਜਾਵਾਂ ਗਾਉਂਦੇ ਗਾਉਂਦੇ,
ਪਰ ਕੀ ਕਰਾਂ ......
ਵਾਹ ,..........ਬਹੁਤ ਹੀ ਬੇਹਤਰੀਨ ਕਵਿਤਾ ਲਿਖੀ ਪ੍ਰਭ ਵੀਰ ,.............ਜੀਓ ਵੀਰ
ਬਹੁਤ ਬਹੁਤ ਧੰਨਵਾਦ ਸੁਖਪਾਲ ਵੀਰ ਜੀ ਬਸ ਕੁਝ ਦਿਨਾਂ ਤੋਂ ਲਿਖਿਆ ਨੀ ਸੀ ਜਾ ਰਿਹਾ ਤਾਂ ਮਨ ਉੱਪਰ ਹੀ ਲਿਖ ਦਿਤਾ.... ਧੰਨਵਾਦ ਵੀਰ ਜੀ
Wah Veerji....
Bahut Vadiya likheya....
Same Sitution here........
ਧੰਨਵਾਦ ਸੁਖਬੀਰ ਵੀਰ ਜੀ ਬਸ ਹੁਣ ਕੋਸ਼ਿਸ਼ ਹੈ ਕੇ ਰੋਜ ਲਿਖਣ ਦੀ