Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਿਰਪਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕਿਰਪਾ

ਜੀਵ ਦਾ ਮਨ ਸੰਸਾਰ ਦੇ ਭਾਂਤ ਭਾਂਤ ਦੇ ਪ੍ਰਭਾਵਸ਼ਾਲੀ ਰੰਗ ਤਮਾਸ਼ਿਆਂ ਵਿੱਚ ਉਲਝ ਕੇ ਪ੍ਰਮਾਤਮਾਂ ਦੀ ਦਇਆ ਦ੍ਰਿਸਟੀ ਭੁੱਲ ਜਾਂਦਾ ਹੈ ।ਨਾਮ ਵਿਸਾਰ ਆਤਮਿਕ ਖੁਸੀਆਂ ਦਾ ਆਨੰਦ ਨਹੀਂ ਮਾਣ ਸਕਦਾ ਜਿਸ ਵਿੱਚੋਂ ਕਰੋੜਾਂ ਛਤ੍ਰਧਾਰੀ ਬਾਦਸਾਹੀਆਂ ਅਤੇ ਪੁਰੀਆਂ ਦਾ ਸਹਿਜ ਆਨੰਦ ਪ੍ਰਾਪਤ ਹੋ ਸਕਦਾ ਹੈ। ਪ੍ਰਮਾਤਮਾਂ ਦੀ ਇਸ ਕਿਰਪਾ ਦਾ ਸੁੱਖ ਗੁਰਮੁਖਾਂ ਦੀ ਸਾਧਸੰਗਤ ਵਿਚੋਂ ਪਾਇਆ ਜਾ ਸਕੀਦਾ ਹੈ। ਜਿਨ੍ਹਾਂ ਜੀਵਾਂ ਦੇ ਮਸਤਕ ਉਪਰ ਪ੍ਰਮਾਤਮਾਂ ਪੁਰਖ ਵਿਧਾਤਾ ਉਤਮ ਲੇਖ ਲਿਖ ਦਿੰਦਾ ਹੈ ਉਹ ਜੀਵ ਆਤਮਾਂ ਵਿਕਾਰੀ ਦੁੱਖਾਂ ਦੇ ਡਰ ਤੋਂ ਮੁਕਤ ਹੋ ਜਾਂਦੀਆਂ ਹਨ। ਪਰ ਜੋ ਜੀਵ ਆਤਮਾਂ ਥਾਨ ਥਨੰਤਰਾ ਦੇ ਸੰਸਾਰੀ ਮੋਹ ਵਿੱਚ ਫੱਸੀਆਂ  ਸਦਾ ਖੁੱਸਣ ਦੇ ਭੈਅ ਵਿੱਚ ਰਹਿੰਦੀਆਂ ਹਨ।ਗੁਰਮੁਖ ਰੂਹਾਂਂ ਧਨ, ਪਾਤੀ ,ਵੱਡੀ ਜਾਇਦਾਦ ਭੂਮੀਆਂ ਦੀ ਮੇਰੀ  ਮੇਰੀ ਵਿੱਚ ਨਹੀਂ ਪੈਂਦੀਆਂ ਹਨ। ਮਨਮੁਖੀ ਜੀਵ ਆਪਣਾ ਹੁਕਮ ਚਲਾਉਣ ਹਿੱਤ ਬੇਸ਼ਰਮ ਹੋ ਕੇ ਅਹੰਕਾਰ ਵਿੱਚ ਅਾਫਰਿਆ ਫਿਰਦਾ ਹੈ। ਅਹੰਕਾਰ ਵੱਸ ਨਾਮ ਵਿਸਾਰ ਲੈਂਦਾ ਹੈ ਜਿਸ ਕਾਰਨ ਸਾਰੇ ਸੁੱਖ ਮਿੱਟੀ ਹੋ ਜਾਂਦੇ ਹਨ। ਪਰ ਮਨਮੁਖੀ ਜੀਵ ਇਹ ਸਮਝਦਾ ਹੈ ਕਿ ਸਭੁ  ਕੁਝ ਉਸਨੇ ਵਸ ਕਰ ਲਿਆ ਹੈ। ਪ੍ਰਮਾਤਮਾਂ ਬਿਅੰਤ ਹੈ ਜਿਸਨੇ ਮਨ ਵਿੱਚ ਨਾਮ ਟਿਕ ਜਾਣ ਤੇ ਬ੍ਰਹਿਮੰਡ ਦੀਆਂ ਸਾਰੀਆਂ ਆਤਮਿਕ,ਸੰਸਾਰਿਕ ਖੁਸ਼ੀਆਂ ਬਖ਼ਸ਼ ਦਿਤਆਂ ਤੇਤੀ ਕਰੋੜ ਦੇਵਤਿਆਂ ਦੀ ਸੇਵ, ਸਿੱਧੀ, ਸਾਧਿਕਤਾ ਗੁਰਮੁਖ ਦੇ ਦਰ ਖੜੀਆਂ ਕਰ ਦਿਤੀਆਂ। ਭਾਵ ਪ੍ਰਮਾਤਮਾਂ ਨੇ ਜੀਵ ਦੇ ਮਨ ਦੀ ਜੋਤ ਸਰੂਪ ਅਵਸਥਾ ਨਾਲ ਸਾਰੀਆਂ ਸ਼ਕਤੀਆਂ ਨੂੰ ਅੰਤਰ ਮਨ ਵਿੱਚ ਅਨੁਭਵ ਕਰਵਾ ਦਿਤਾ ਹੈ।ਜੀਵ ਆਤਮਾਂ ਨੇ ਆਪਣੇ ਅੰਦਰ ਝਾਕ ਕੇ ਵੱਡੇ ਸਾਹਿਬ ਪ੍ਰਮਾਤਮਾਂ ਦੇ ਦੀਦਾਰ ਕਰਕੇ ਸੁਪਨਾ ਸਾਕਾਰ ਕਰ ਲਿਆ ਹੈ। ਮਨ ਨਿਰਮਲ ਹੋ ਗਿਆ ਜੀਵ ਆਤਮਾਂ ਨੇ ਅੰਮਿ੍ਤ ਵੇਲੇ ਉੱਠਕੇ ਆਪਣੇ ਮਨ ਨੂੰ ਜਦ ਪਪੋਲਿਆ ਤਾਂ ਪ੍ਰਮਾਤਮਾਂ ਨੂੰ ਸਨਮੁਖ ਲੀਨ ਵੇਖ ਗਦ-ਗਦ ਹੋ ਗਈ। ਬੁਝਦੇ ਸਾਰ ਮੰਤਰ ਮੁਗਧ ਹੋ ਗਈ। ਜਦ ਜੀਵ ਆਤਮਾਂ ਨੇ ਪ੍ਰਭੁ ਨੂੰ ਆਪਣੇ ਚਿੱਤ ਵਿੱਚ ਆਇਆ ਵੇਖਿਆ ਤਾਂ ਭੱਵਜਲ ਦਾ ਫੇਰੀ ਛੁਟ ਗਈ ,ਬੇਬਾਣ ਦਾ ਸੁੱਖ ਮਹਿਸੂਸ ਹੋ ਗਿਆ। ਜੀਵ ਨੇ ਚਿੱਤ ਕੀ ਲਾਇਆ ਸਤਿਗੁਰ ਨੇ ਸੋਝੀ ਬਖ਼ਸ਼ ਆਪਣੇ ਰੰਗ ਵਿੱਚ ਰੰਗ ਲਿਆ। ਕਵਾੜ ਖੋਹਲ ਦਿਤੇ ਪ੍ਰਾਣੀ ਜਿਸ ਕਾਰਜ ਲਈ ਆਇਆ ਸੀ,ਪ੍ਰਮਾਤਮਾਂ ਨੇ ਕਿਰਪਾ ਕਰ ਲਾਹਾ ਬਖ਼ਸ਼ ਦਿਤਾ। ਜੀਵ ਦੇ ਸਾਰੇ  ਕੁਫਕੜੇ ਸੰਸਾਰਿਕ ਕੰਮ ਮੁੱਕਦ ਗਏ। ਜੀਵ ਦਾ ਹਰ  ਸਵਾਸ ਦਿਨ ਰੈਣ ਸੁਹਾਵੇ ਕਰ ਦਿਤੇ। ਪ੍ਰਮਾਤਮਾਂ ਨੇ ਜੀਵ ਦੀ ਅਜਿਹੀ ਅਵਸਥਾ ਬਣਾ ਦਿਤੀ ਹੁਣ ਜਦ ਜੀਵਾਂ,ਪਸ਼ੂ ਪੰਛੀਆਂ ਅਤੇ ਕੁਦਰਤ ਨੂੰ ਕਤਲ ਕਰਨ ਦੀ ਸੋਚਦਾ ਹੈ ਤਾਂ ਆਪਣਾ ਕਾਲ ਮਨ ਵਿੱਚ ਆ ਜਾਂਦਾ ਹੈ। ਜੀਵ ਆਤਮਾਂ,ਮਾਈਆ ਰੂਪੀ ਸਦਾ ਥਿਰ ਰਹਿਣ ਦੇ ਭਰਮ ਦੀ ਫਾਹੀ ਦੇ ਜਾਲ ਤੋਂ ਬਚ ਜਾਂਦਾ ਹੈ । ਪ੍ਰਮਾਤਮਾਂ ਦਾ ਨਾਮ ਅੰਦਰ ਚੱਲ ਪੈਂਦਾ ਹੈ ਅਤੇ ਸੋਝੀ ਹੋ ਜਾਂਦੀ ਹੈ ਕਿ ਜੋ ਘਰ, ਸਰੀਰ,ਸੰਸਾਰ  ਛੱਡ ਜਾਵਣਾ ਹੈ ਮਨ ਉਸਦਾ ਵੈਰਾਗ ਕਿਉਂਂ ਕਰਦਾ ਹੈ।ਅਤੇ ਜੀਵ ਆਤਮਾਂ ਨੇ ਜਿਥੇ ਆਖਰਕਾਰ ਜਾਣਾ ਹੈ ਉਸਦੀ ਚਿੰਤਾ ਕਿਉਂ ਨਹੀਂ ਕਰਦਾ।ਇਹੀ ਚਿੰਤਨ ਲੋਕ ਅਤੇ ਪ੍ਰਲੋਕ ਦੀ ਸੋਝੀ ਕਰਵਾ ਦਿੰਦਾ ਹੈ।ਜੀਵ ਨੂੰ ਸਰਨਾਗਿਤ ਵਿੱਚ ਲੈਕੇ ਆਪਣੇ ਨਾਲ ਜੋੜ ਲੈਂਦਾ ਹੈ।ਜੀਵ ਆਤਮਾਂ ਪ੍ਰਮਾਤਮਾਂ ਦੀ ਕਿਰਪਾ ਸਦਕਾ ਨਾਮ ਪਦ ਪ੍ਰਾਪਤ ਕਰ ਲਏ ਤਾਂ ਫਿਰ ਅਗੇ ਕੀ ਭੇਟ ਰਖੇ  ਜਿਸ ਨਾਲ ਮਾਲਕ ਖੁਸ਼ ਹੋ ਜਾਵੇ । ਗੁਰਮੁਖ ਅਜਿਹੀ ਪ੍ਰਾਪਤੀ ਕਰਨ ਤੇ ਆਪਣਾ ਮਨ ਪ੍ਰਮਾਤਮਾਂ ਪਾਸ ਵੇਚ ਦਿੰਦੇ ਹਨ। ਹੁਣ ਜੀਵ ਆਤਮਾਂ ਮੂੰਹੋ ਸਦਾ ਪ੍ਰਮਾਤਮਾਂ ਦੇ ਗੁਣ ਗਾਇਣ ਕਰਦੀ ਹੈ ਜਿਸ ਨੂੰ ਸੁਣ ਮਾਲਕ ਪਿਆਰ ਕਰਦਾ ਹੈ। ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਸੱਚੇ ਨਾਮ ਦੀ ਵਡਿਆਈ ਅਤੇ ਵੀਚਾਰ ਕਰ ਸਦਗੁਣ ਧਾਰਨ ਕਰਦੀਆਂ ਹਨ। ਉਤਮ ਕਰਮ ਕਰ ਕਰਮਾਂ ਕਰਕੇ ਪ੍ਰਾਪਤ ਹੋਈ ,ਕਾਂਇਆਂ ਨਿਰਮਲ ਕਰਕੇ ਪ੍ਰਮਾਤਮਾਂ ਦੀ ਨਦਰਿ ਨਾਲ  ਮੁਕਤ ਦੁਆਰ ਨੂੰ ਪ੍ਰਾਪਤ ਹੁੰਦੀਆਂ ਹਨ। ॥  ਗੁਰਮੁਖ ਇਸ ਗਾਡੀ ਰਾਹ ਨਾਲ ਸੱਚ ਅਤੇ ਸਚਿਆਰ ਨੂੰ ਪਹਿਚਾਨ ਲੈਂਦਾ ਹੈ। ਜੀਵ ਆਤਮਾਂ ਸਮਝ ਜਾਂਦੀ ਹੈ ਕਿ ਪ੍ਰਮਾਤਮਾਂ ਨੂੰ ਥਾਪਿਆ ਨਹੀਂ  ਜਾ ਪੈਦਾ ਸਕਦਾ ਅਤੇ ਨਾ ਹੀ ਕੀਤਾ ਜਾ ਸਕਦਾ ਹੈ।  ਪ੍ਰਮਾਤਮਾਂ ਆਪਣੇ ਆਪ ਹੈ ਮਾਇਆ ਤੋਂ ਬੇਲਾਗ ਖੁਦ ਨਿਰੰਜਨੁ ਹੈ।  ਜਿਹੜੀਆਂ ਜੀਵ ਆਤਮਾਂ ਨੇ ਪ੍ਰਮਾਤਮਾਂ ਨੂੰ ਸੇਵਿਆ ਹੈ ਉਹਨਾਂ ਨੇ ਮਾਨ ਪ੍ਰਾਪਤ ਕੀਤਾ ਹੈ। ਜੀਵ ਆਤਮਾਂ ਗੁਣਾ ਦੇ ਖ਼ਜ਼ਾਨੇ ਪ੍ਰਮਾਤਮਾਂ ਦੇ ਗੁਣ ਗਾਉਂਦੀ ਹੈ ਨਿਰਮਲ ਹੋ ਜਾਂਦੀ ਹੈ।

           ਪ੍ਰਮਾਤਮਾਂ ਦੀ ਸ਼ਰਨ ਵਿੱਚ ਜਾਂਦਿਆਂ ਹੀ ਮਨ ਨੂੰ ਹਰ ਤਰ੍ਹਾਂ ਦੀਆਂ ਬੇਅੰਤ ਖੁਸ਼ੀਆਂ ਬਿਲਾਸ  ਪ੍ਰਾਪਤ ਹੋ ਗਈਆਂ ਪਰ ਪ੍ਰਮਾਤਮਾਂ ਦੀ ਦ੍ਰਿਸ਼ਟੀ ਭੁੱਲਦਿਆਂ ਸੱਭ ਖੁਸ ਗਈਆਂ । ਇੱਕ ਛਿਨ ਮਾਤਰ ਪ੍ਰਭ ਵਿਸਰਦਿਆਂ ਪ੍ਰਾਪਤ ਹੋਈਆਂ ਛਤ੍ਰਧਾਰ ਅਤੇ ਬਾਦਸਾਹੀਆਂ  ਸੰਸੇ ਵਿੱਚ ਪੈ ਗਈਆਂ। ਗੁਰਮੁਖ ਰੂਹਾਂ ਜਾਣ ਗਈਆਂ ਕਿ ਸਦਾ ਸੁੱਖ ਸਾਧਸੰਗਤ ਕਰਨ ਨਾਲ ਪਾਇਆ  ਜਾ ਸਕਦਾ ਹੈ। ਜੀਵ ਆਤਮਾਂ ਵਲੋਂ ਸਾਰੇ ਥਾਨ ਥਨੰਤਰ ਦਾ ਭਰਮਣ ਕਰਨ ਨਾਲ ਵੀ ਭੱਟਕਣ ਦੂਰ ਨਹੀਂ ਹੋ ਸਕੀ ਉਹ ਪ੍ਰਮਾਤਮਾਂ ਸਰਨ ਵਿੱਚ ਟਿਕਕੇ ਨਾਮ ਸਿਮਰਨ ਨਾਲ ਮਾਲਕ ਵਲੋਂ  ਲਿਖੇ ਲੇਖ ਦੀ ਸੋਝੀ ਮਿਲਣ ਤੇ  ਪੁਰਖ ਬਿਧਾਤੈ ਦੀ ਕਿਰਪਾ ਸਦਕਾ ਮਨ ਤੋਂ ਸਾਰੇ ਦੁੱਖ,ਭਰਮ,ਸੰਸੇ ਅਤੇ ਅਹੰਕਾਰ ਮਿਟ ਗਏ । ਜੀਵ ਆਤਮਾਂ ਦੇ ਮਨ ਤੋਂ ਧਨ ਦੌਲਤ ,ਪ੍ਰੀਵਾਰ, ਵੱਡੀ ਭੂਮੀਂ ਦੇ ਅਹੰਕਾਰ ਦੀ ਮੇਰੀ  ਮੇਰੀ ਦੂਰ ਹੋ ਜਾਂਦੀ ਹੈ। ਮਨਮੁਖ ਪ੍ਰਮਾਤਮਾਂ ਦੇ ਹੁਕਮ ਪ੍ਰਵਾਨ ਨਾ ਕਰਕੇ ਹੰਕਾਰ ਵਸ ਭਟੱਕਦਾ ਹੈ। ਮਨ ਦੇ ਪਿੱਛੇ ਲੱਗ ਹੰਕਾਰ ਵਸ ਆਪਣੇ ਹੁਕਮ ਚਲਾਉਂਦਾ ਹੈ ਅਤੇ ਅਹੰਕਾਰ ਵਿੱਚ ਅਾਫਰਿਆ ਫਿਰਦਾ ਹੈ। ਪ੍ਰਮਾਤਮਾਂ ਨੂੰ ਵਿਸਾਰ ਸੱਭਨਾ ਨੂੰ ਆਪਣੇ ਵਸ ਸਮਝਦਾ ਹੈ । ਇਸ ਗਤ ਕਾਰਨ ਮਾਲਕ ਵਿਸਾਰਕੇ ਨਾਮ ਤੋਂ ਬਗੈਰ ਖਾਕੁ ਰਲਾ ਜਾਂਦਾ ਹੈ।ਪਰ ਸਮਝਦਾ ਨਹੀਂ ਹੈ।

           ਪ੍ਰਮਾਤਮਾਂ ਦੀ ਸੋਚ ਤੋਂ ਪੈਦਾ ਹੋਏ  ਸੱਚ ਨੇ ਹਿਰਦੇ ਵਿੱਚ ਪ੍ਰਗਟ ਹੋ ਕੇ ਸੱਚੇ ਸਾਹਿਬ ਦੇ ਸੱਚੇ ਨਾਮ ਨੂੰ ਦਿ੍ੜ ਕਰਵਾ ਦਿਤਾ ਹੈ।  ਪ੍ਰਮਾਤਮਾਂ ਉਸ ਜੀਵ ਆਤਮਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦੇ ਹਨ ਜੋ ਧੁਰ ਲਿਖੇ ਹੁਕਮ ਨੂੰ ਪ੍ਰਵਾਨ ਕਰ ਲੈਂਦਾ ਹੈ। ਪ੍ਰਮਾਤਮਾਂ ਦੀ ਰਜਾ ਸੱਚ ਦੀ ਪ੍ਰਵਾਨਗੀ ਹੈ ਜੋ ਕਿਰਪਾ ਦਾ ਦੁਆਰ ਖੋਹਲ ਦੇਂਦੀ ਹੈ। ਬ੍ਰਹਿਮੰਡ ਦੀ ਉਤਪਤੀ ਦਾ ਮੂਲ ਸਰੋਤ ਹੁਕਮ ਹੈ ਕਿਉਂਕਿ ਹੁਕਮ ਸੱਭ ਕੁਝ ਤੋਂ ਪਹਿਲਾਂ ਸੀ ਇਸ ਕਰਕੇ ਹੁਕਮ ਦੀ ਉਤਪਤੀ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜੀਵ ਆਤਮਾਂ ਨੂੰ ਹੋਂਦ ਵਿੱਚ ਹੁਕਮ ਦੀ ਦੇਣ ਹੈ। ਹੁਕਮ ਕਾਰਨ ਹੀ ਜੀਅ ਨੂੰ  ਹੁਕਮਿ ਮਿਲੈ ਵਡਿਆਈ ਮਿਲਦੀ ਹੈ । ਜੀਵਆਤਮਾਂ ਹੁਕਮ ਵਿੱਚ ਰਹਿਕੇ ਪ੍ਰਮਾਤਮਾਂ ਦਾ ਨਾਮ ਜਪ ਕੇ ਉਤਮ ਪਦ ਪ੍ਰਾਪਤ ਕਰ ਲੈਂਦੀ ਹੈ ਅਤੇ ਪ੍ਰਮਾਤਮਾਂ ਤੋਂ ਬੇਮੁੱਖ ਹੋ ਨੀਚ ਹੋ ਜਾਂਦੀ ਹੈ । ਇਹ ਸੱਭ ਪ੍ਰਮਾਤਮਾਂ ਦੇ ਹੁਕਮ ਕਾਰਨ ਹੈ। ਇਸ਼ ਅਵਸਥਾ ਦੇ ਕਾਰਨ  ਜੀਵ ਆਤਮਾਂ ਦੁੱਖ ਸੁੱਖ ਪਾਉਂਦੀ ਹੈ। ਗੁਰਮੁਖ ਜੀਵ ਆਤਮਾਵਾਂ ਲਈ ਹੁਕਮ ਪ੍ਰਮਾਤਮਾਂ ਦੀ ਬਖਸਿਸ ਹਨ ਪਰ ਮਨਮੁਖਾਂ ਨੂੰ ਹੁਕਮ ਵਿੱਚ ਕਾਲ ਚੱਕਰ ਵਿੱਚਦੀ ਗ਼ੁਜ਼ਰਨਾ ਪੈਂਦਾ ਹੈ। ਪ੍ਰਮਾਤਮਾਂ ਦੀ ਕੁਦਰਤ ਕੈਸੀ ਹੈ ਕਿ ਗੁਰਮੁਖ ਅਤੇ ਮਨਮੁਖ ਸੱਭ ਹੁਕਮ ਅੰਦਰ ਹਨ ਹੁਕਮ ਤੋਂ ਬਾਹਰ ਨਹੀਂ ਰਹਿ ਸਕਦੇ। ਪਰ ਜਿਹੜੀਆਂ ਜੀਵ ਆਤਮਾਵਾਂ ਹੁਕਮ ਨੂੰ ਪਹਿਚਾਣ ਅਤੇ ਪ੍ਰਵਾਨ ਕਰ ਲੈਂਦੀਆਂ ਹਨ ਉਹਨਾਂ ਦੀ ਅੰਤਰ ਆਤਮਾਂ ਹਉਮੈ  ਤੌਂ ਬੱਚ ਜਾਂਦੀਆਂ ਹਨ।ਪ੍ਰਮਾਤਮਾਂ ਜਿਨ੍ਹਾਂ ਜੀਵ ਆਤਮਾਵਾਂ ਨੂੰ ਤਾਕਤ ਅਤੇ ਸੋਝੀ ਬਖ਼ਸ਼ਦੇ ਹਨ। ਉਹ ਅਨੁਭਵ ਕਰਕੇ  ਜੀਵਨ ਵਿੱਚ ਧਾਰਨ ਕਰਦੇ ਹਨ। ਜਦ ਪ੍ਰਮਾਤਮਾਂ ਕਿਰਪਾ ਦਿ੍ਸ਼ਟੀ ਕਰਦਾ ਹੈ ਜੀਵ ਆਤਮਾਂ ਉਸ ਮਾਲਕ ਦੇ ਗੁਣ ਗਾਉਂਦੀ ਹੈ। ਜਿਸ ਨਾਲ ਜੀਵ ਆਤਮਾਂ ਹੋਰ ਤਾਕਤਵਰ ਹੋ ਜਾਂਦੀ ਹੈ।ਗੁਣ ਗਾਉਂਣ ਦੀ ਦਾਤ ਪ੍ਰਮਾਤਮਾਂ ਦੀ ਨਿਸ਼ਾਨੀ ਬਣ ਉੱਭਰਦੀ ਹੈ॥ ਪ੍ਰਮਾਤਮਾਂ ਗੁਣ ਗਾਉਣ ਨਾਲ ਵਡਿਆਈਆਂ ਬਖ਼ਸ਼ਦਾ ਹੈ ਜਿਸ ਨਾਲ ਜੀਵ ਦੇ ਆਚਰਣ ਵਿੱਚ ਨਿਖਾਰ ਆ ਜਾਂਦਾ ਹੈ ॥ ਗੁਣ ਗਾਉਣ ਨਾਲ ਵਿਦਿਆ ਦੀ ਵਿਖਮ  ਅਤੇ ਔਖੀ ਵੀਚਾਰ ਆਸਾਨ ਹੋ ਜਾਂਦੀ ਹੈ। ਕੀਤੀ ਜਾ ਸਕਦੀ ਹੈ। ॥ਗੁਣ ਗਾਉਣ ਨਾਲ ਪ੍ਰਮਾਤਮਾਂ ਨੂੰ  ਹਿਰਦੇ ਵਿੱਚ ਸਜਾਅ  ਕੇ ਤਨ ਨੂੰ ਖੇਹ ਕਰ ਲੈਂਦਾ ਹੈ ॥ ਗੁਣ ਗਾਉਣ ਨਾਲ ਹੀ ਪਹਿਲਾਂ ਜੀਅ ਜਾਨ ਪ੍ਰਾਪਤ ਹੁੰਦੀ ਹੈ ਫਿਰ ਦੇਹ ਦਾ ਵਿਸਥਾਰ ਹੁੰਦਾ ਹੈ। ਗੁਣ ਗਾਉਣ ਵਾਲੀਆਂ ਰੂਹਾਂ ਨੂੰ ਦੂਰ ਦਿਸਦਾ ਪ੍ਰਭੂ ਨਜ਼ਦੀਕ ਮਹਿਸੂਸ ਹੁੰਦਾ ਹੈ। ਦੂਰਿ ਅਤੇ  ਆਪਣੇ ਹਿਰਦੇ ਵਿੱਚ ਹਾਦਰਾ ਹਦੂਰ ਦਿਖਾਈ ਦੇਂਦਾ ਹੈ । ਪ੍ਰਮਾਤਮਾਂ ਦੇ ਗੁਣਾਂ ਦੀ ਕਥਾ ਕਥਨ ਕਰਨ ਨਾਲ ਮੁਕਦੀ ਨਹੀਂ ਹੈ। ਚਾਹੇ ਕਰੋੜਾਂ ਵਾਰ ਪ੍ਰਮਾਤਮਾਂ ਦੇ ਗੁਣਾਂ ਨੂੰ  ਕਥਿਆ ਜਾਵੇ। ਪ੍ਰਮਾਤਮਾਂ ਸਦਾ ਖ਼ੂਸ਼ ਰਹਿਣ ਵਾਲਾ ਦਿਆਲੂ ਹੈ ਵੇਪ੍ਰਵਾਹ ਹੈ ਉਹ ਕਦੇ ਗੁਣ ਹਿਸਾਬ ਕਰਕੇ ਨਹੀਂ ਦੇਂਦਾ ਪਰ ਜੀਵ ਆਤਮਾਂ ਗੁਣ ਧਾਰਨ ਕਰਦਿਆਂ ਥੱਕ ਜਾਂਦੀ ਹੈ। ਗੁਣ ਧਾਰਨ ਕਰਕੇ ਜੀਵ ਆਤਮਾਂ ਇਸ ਦਾ ਫ਼ਲ  ਜੁਗਾ ਜੁਗੰਤਰਾਂ ਤੱਕ ਭੋਗਦੀ ਹੈ ਅਤੇ ਹੁਕਮ ਪ੍ਰਵਾਨ ਕਰਨ ਵਾਲੀਆਂ ਰੂਹਾਂ ਹੁਕਮ ਦੇ ਰਾਹ ਤੇ ਚਲਦੀਆਂ ਹਨ।

           ਜੀਵ ਆਤਮਾਂ ਆਪਣੇ ਮਨ ਅੰਦਰ ਵੱਸਦੇ ਪ੍ਰਮਾਤਮਾਂ ਨੂੰ ਇੱਕ ਮਨ ਚਿਤ ਲਗਾਕੇ ਸੇਂਵਦੇ ਹਨ।ਪ੍ਰਮਾਤਮਾਂ ਜੀਵ ਨੂੰ ਸੋਝੀ ਬਖ਼ਸ਼ ਕੇ ਉਸਦੇ ਮਨ ਵਿੱਚਲੀ ਪ੍ਰਮਾਤਮਾਂ ਪਾਉਣ ਦੀ ਕਾਮਨਾਂ ਨੂੰ ਤੀਰਥ ਬਣਾ ਦਿੰਦੇ ਹਨ। ਜੀਵ ਦੀ ਇਹ ਕਾਮਨਾ ਮਨ ਚਿੰਦਿਆ ਪ੍ਰਮਾਤਮਾਂ ਪ੍ਰਾਪਤ ਕਰਨ ਦੀ ਇੱਛਾ ਪੂਰੀ ਕਰ ਦੇਂਦੇ ਹਨ। ਗੁਰਮੁਖ ਜੀਵ ਹੁਣ ਨਾਮ ਧਿਆਉਣ, ਨਾਮ ਮੰਗਣ  ਅਤੇ ਨਾਮ ਨੂੰ ਸਹਜ ਹੀ ਹਿਰਦੇ ਵਿੱਚ ਸਮਾਉਣ ਵਿੱਚ ਲੀਨ ਹੋ ਜਾਂਦਾ ਹੈ। ਮਨ ਨਾਮ ਰਸ ਚੱਖ ਤਿ੍ਪਤ ਹੋ ਜਾਂਦਾ ਹੈ ਅਤੇ ਸੰਸਾਰਿਕ ਤਿ੍ਖਾ ਮੁੱਕ ਜਾਂਦੀ ਹੈ। ਜਿਹੜੀਆਂ ਗੁਰਮੁਖ ਰੂਹਾਂ ਨੇ ਨਾਮ ਨਿਧਾਨ ਦਾ ਰੱਸ ਚੱਖਿਆ ਹੈ ਸਹਜੇ ਹੀ ਪ੍ਰਮਾਤਮਾਂ ਵਿੱਚ ਲੀਨ ਹੋ ਜਾਂਦੀਆਂ ਹਨ। ਮਾਨਸਿਕ ਤੌਰ ਤੇ ਤਿ੍ਪਤ ਹੋ ਕੇ ਅੰਤਰ ਮਨ ਵਿੱਚੋਂ ਹਰ ਤਰ੍ਹਾਂ ਦਾ ਅਹੰਕਾਰ ਅਭਿਮਾਨ ਖਤਮ ਕਰ ਲੈਂਦੀਆਂ ਹਨ। ਪ੍ਰਮਾਤਮਾਂ ਆਪਣੀ ਕਿਰਪਾ ਸਦਕਾ ਅਜਿਹੇ ਗੁਰਮੁਖ ਪਿਆਰਿਆਂ ਦੇ ਹਿਰਦੇ ਤੇ ਕਮਲ ਦੀ ਤਰ੍ਹਾਂ ਸਹਿਜੇ ਹੀ ਨਾਮ ਪ੍ਰਗਾਸ  ਕਰ ਦਿੰਦਾ ਹੈ।ਨਾਮ ਦੇ ਸਹਜ ਧਿਆਨ ਕਰਨ ਨਾਲ ਜੀਵ ਦਾ ਮਨ ਨਿਰਮਲੁ ਹੋ ਜਾਂਦਾ ਹੈ, ਹਰਿ ਪ੍ਰਭੂ ਹਿਰਦੇ ਵਿੱਚ ਰਵ ਕੇ ਜੀਵ ਨੂੰ ਸੱਚੇ ਸਾਹਿਬ ਦੀ ਦਰਗਾਹ ਦਾ ਮਾਨ ਬਖ਼ਸ਼ਦਾ ਹੈ।ਜਿਹੜੇ ਜੀਵ ਪ੍ਰਮਾਤਮਾਂ ਦੀ ਅਰਾਧਨਾ ਕਰਕੇ ਨਾਮ ਨਾਲ ਪਿਆਰ ਕਰਦੇ ਹਨ। ਆਪਣੇ ਮਨ ਵਿੱਚੋਂ ਹਉਮੇ ਮਮਤਾ, ਕਾਮ ਕ੍ਰੋਧ ਲੋਭ ਨੂੰ ਮਾਰ ਕੇ ਪ੍ਰਮਾਤਮਾਂ ਨੂੰ ਹਿਰਦੇ ਵਿੱਚ ਵੱਸਾ ਲੈਂਦੇ ਹਨ ਸੰਸਾਰ ਵਿੱਚ ਵਿਰਲੇ ਹਨ।ਜੀਵ ਅਜਿਹੀਆਂ ਰੂਹਾਂ ਤੋਂ ਬਲਿਹਾਰਣੇ  ਜਾਂਦੇ ਹਨ।  ਪ੍ਰਮਾਤਮਾਂ ਦੀ ਕਿਰਪਾ ਦੇ ਸੇਈ ਪਾਤਰ ਹਨ ਜਿਨਾ ਨਾਮ ਦੇ ਅਖੁਟ  ਅਪਾਰ  ਭੰਡਾਰ ਪ੍ਰਾਪਤ ਕੀਤੇ ਹਨ ਤਿਨਾ ਨੂੰ ਪ੍ਰਮਾਤਮਾਂ ਚੁੰਹ ਜੁੱਗੀ ਆਤਮਿਕ ਸੁੱਖੀਏ ਕਰ ਦਿੰਦਾ ਹੈ। ਗੁਰ ਮਿਲਾਪ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਮੋਹ ਪਿਆਸ ਦੀਆਂ ਤਿ੍ਸ਼ਨਾ ਖਤਮ ਹੋ ਜਾਂਦੀਆਂ ਹਨ। ਜੀਵ ਦਾ ਮਨ ਆਪਣੇ ਘਟਿ ਵਿੱਚ ਹੀ ਉਦਾਸ ਰਹਿਣ ਲਗ ਪੈਂਦਾ ਹੈ। ਜਿਹੜੀਆਂ ਰੂਹਾਂ ਨੂੰ ਹਰਿ ਨਾਮ ਦਾ ਸਵਾਦ ਆਇਆ ਹੈ ਉਨ੍ਹਾਂ ਤੋਂ ਜੀਵ ਬਲਿਹਾਰੇ ਜਾਂਦੇ ਹਨ। ਪ੍ਰਮਾਤਮਾਂ ਦੀ ਨਦਰਿ ਨਾਲ ਸੱਚ ਨਾਮ ਗੁਣਤਾਸ ਪ੍ਰਾਪਤ ਹੁੰਦਾ ਹੈ।ਪਰ ਮਨਮੁਖ ਜੀਵ ਬਹੁਤੇ ਭੇਖ ਕਰਕੇ ਮਨ ਨੂੰ ਭਰਮਾਈ ਰੱਖਦੇ ਹਨ ਅਤੇ ਮਨਮੁਖ ਹਿਰਦੇ ਅੰਦਰ ਕਪਟੁ ਕਮਾਉਂਦੇ ਹਨ। ਮਨਮੁਖ ਹਰਿ ਕਾ ਮਹਲ ਪ੍ਰਾਪਤ ਨਹੀਂ ਕਰ ਸਕਦਾ ਅਤੇ ਵਿਕਾਰਾਂ ਵਿੱਚ ਮਰਦਾ ਵਿਸ਼ਟਾ ਵਿੱਚ ਗਰਕ ਜਾਂਦੇ ਹਨ । ਗੁਰਮੁਖ ਆਪਣੇ ਮਨ ਤੋਂ ਹੀ  ਘਟਿ ਮਾਹਿ ਉਦਾਸ ਰਹਿੰਦਾ ਹੈ। ਸੱਚ ਸੰਜਮ ਉਤਮ ਕਰਣੀ ਕਰਕੇ ਪ੍ਰਮਾਤਮਾਂ ਗੁਰਮੁਖ ਦੇ ਮਨ ਵਿੱਚ ਪਰਗਾਸ ਕਰਦੇ ਹਨ। ਜੀਵ ਆਤਮਾਂ ਸਬਦ ਮਨ ਵਿੱਚ ਵੱਸਾ ਕੇ ਮਨ ਨੂੰ
 ਜਿੱਤ ਕੇ ਕਾਲ ਦੀ ਗਤੀ ਤੋਂ ਮੁਕਤ ਹੋਕੇ ਆਪਣੇ ਘਟਿ ਵਿੱਚੋਂ ਪ੍ਰਮਾਤਮਾਂ ਦੀ ਪ੍ਰਾਪਤੀ ਕਰ ਲੈਂਦੀ ਹੈ। ਫਿਰ ਸ਼ਰਨਾਗਿਤ ਰਹਿਕੇ ਹਰਿ ਕਾ ਨਾਮੁ ਧਿਆਉਂਦੀ ਅਤੇ ਸਤਸੰਗਤ ਕਰ ਮਿਲਾਪ ਦਾ ਆਨੰਦ ਮਾਣਦੀ ਹੈ। ਮਨਮੁਖ ਵਾਸ਼ਨਾ ਅਤੇ ਤਿ੍ਸ਼ਨਾ ਦੀ ਪੂਰਤੀ ਲਈ ਲੱਖ ਇਸਤਰੀਆ ਭੋਗ ਕਰਦਾ ਹੈ, ਨਵ ਖੰਡ ਰਾਜ ਕਮਾਉਂਦਾ ਹੈ। ਬਿਨ ਸਤਿਗੁਰ ਸੁੱਖਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਭਟੱਕਣਾ ਕਰਕੇ ਫਿਰ ਫਿਰ ਜੋਨੀਆਂ ਭੋਗਦਾ ਹੈ। ਗੁਰਮੁਖ ਹਰਿਨਾਮ ਦਾ ਹਾਰ ਆਪਣੇ ਕੰਠ ਦਾ ਸ਼ਿੰਗਾਰ ਬਣਾ ਪਹਿਣਦੇ ਹਨ ਅਤੇ ਗੁਰ ਚਰਣੀ ਚਿਤ ਲਾਉਂਦੇ ਹਨ।ਤਿਨਾ ਦੇ ਪਿੱਛੇ ਰਿੱਧੀਆਂ ਸਿੱਧੀਆਂ ਲਗੀਆਂ ਫਿਰਦੀਆਂ ਹਨ ਪਰ ਉਹ ਪ੍ਰਭਾਵਿਤ ਨਹੀਂ ਹੁੰਦੇ। ਜੀਵ ਹੁਕਮ ਪ੍ਰਵਾਨ ਕਰਕੇ ਜੋ ਪ੍ਰਭ ਨੂੰ ਭਾਉਂਦਾ ਹੈ ਸੋਈ ਹੁੰਦਾ ਹੈ ਅਤੇ ਉਸਦੇ ਹੁਕਮ ਤੋਂ ਬਗੈਰ ਅਵਰ ਕੁਝ ਨਹੀਂ ਹੁੰਦਾ।  ਜੀਵ ਪ੍ਰਮਾਤਮਾਂ ਦਾ ਨਾਮ ਲੈ ਕੇ ਹੀ ਹਰਿ ਜੋ ਦੇਵੇ ਸੋ ਸਹਜਿ ਸੁਭਾਇ ਦੇ ਹੁਕਮ ਵਿੱਚ ਜੀਉਂਦੇ ਹਨ ਨਿਰਮਲ ਰੂਹਾਂ ਹਨ।ਜਦ ਜੀਵ ਆਤਮਾਂ ਨੂੰ ਪ੍ਰਮਾਤਮਾਂ ਹਰੇਕ ਜ਼ਰ੍ਹੇ ਵਿੱਚ ਨਜ਼ਰ ਆਉਣ ਲਗ ਪੈਂਦਾ ਹੈ ਤਾਂ ਹਰੇਕ ਜੀਵ ਸਜਣ ਭਾਈ ਅਤੇ ਮੀਤ ਲਗਣ ਲਗ ਪੈਂਦਾ ਹੈ।ਸਾਰੀ ਕੁਦਰਤ ਅਤੇ ਹਰੇਕ ਵਿੱਧੀ ਇੱਕ ਮਾਲਕ ਆਪ ਚਲਾਉਂਦਾ ਹੈ। ਸਿ੍ਸ਼ਟੀ ਕਿੰਨੀ ਮਹਾਨ ਹੈ ਜੀਵ ਆਤਮਾਂ ਅਨੁਭਵ ਕਰਨ ਲਈ ਪ੍ਰਮਾਤਮਾਂ ਨਾਲ ਮਨੁ ਲੱਗਾ ਕੇ ਹੁਕਮ ਮੰਨਕੇ ਨਿਹਚਲ ਸਥਾਨ ਪ੍ਰਾਪਤ ਕਰ ਲੈਂਦੀ ਹੈ। ਚਿੱਤ ਲੱਗ ਜਾਣ ਨਾਲ ਜੀਵ ਆਤਮਾਂ ਦੀ ਰਹਿਣੀ ਬਹਿਣੀ ਸੱਚ, ਖਾਣਾ ਸੱਚ ਪਹਿਨਣਾ ਸੱਚ ਹੋ ਜਾਂਦੀ ਹੈ।ਪ੍ਰਮਾਤਮਾਂ ਦੀ ਟੇਕ ਜੀਵ ਨੂੰ ਸੱਚ ਕਰ ਦੇਂਦੀ ਹੈ, ਸੱਭੇ ਪ੍ਰਾਪਤੀਆਂ ਹੋ ਜਾਂਦੀਆਂ ਹਨ। ਜੀਵ ਦਾ ਜਨਮ ਸੱਚਾ ਸਬਦ ਉਚਾਰਣ ਨਾਲ ਸਫ਼ਲ ਹੋ ਜਾਂਦਾ ਹੈ। ਜੀਵ ਨੂੰ ਪ੍ਰਮਾਤਮਾਂ ਦੁਆਰਾ ਕੀਤੀ ਕਿਰਪਾ ਅਤੇ ਮੱਥੇ ਦੇ ਲੇਖਾਂ ਨਾਲ ਅਸਲ ਟਿਕਾਣਾ ਮਿਲ ਜਾਂਦਾ ਹੈ। ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਇੱਕ ਪ੍ਰਮਾਤਮਾਂ ਬਗੈਰ ਸੱਭ ਧੰਦਾ, ਸੱਭ ਮਿਥਿਆ, ਮੋਹ ਅਤੇ ਮਾਇਆ   ਹੈ। ਜੀਵ ਨੂੰ ਲੱਖਾਂ ਖੁਸੀਆ ਪਾਤਸਾਹੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੇ ਪ੍ਰਮਾਤਮਾਂ ਦੀ ਨਜ਼ਰ ਸਵਲੀ ਹੋ ਜਾਵੇ । ਪ੍ਰਮਾਤਮਾਂ ਭੋਰਾ ਭਰ ਨਾਮ ਦੀ ਦਾਤ ਹਿਰਦੇ ਵਿੱਚ ਕੀ ਵੱਸਾਈ ਕਿ ਜੀਵ ਦਾ ਮਨ ਤਨ ਸੀਤਲ ਹੋ ਗਿਆ।ਪ੍ਰਮਾਤਮਾਂ ਜਿਸ ਜੀਵ ਦੇ ਮਸਤਕ ਉਪਰ ਪੂਰਬਲੇ ਲੇਖ ਲਿਖ ਦਿੰਦਾ ਹੈ ਆਪਣੀ ਕਿਰਪਾ ਸਦਕਾ ਆਪਣੀ ਸ਼ਰਨਾਗਿਤ ਵਿੱਚ ਲੈ ਲੈਂਦਾ ਹੈ। ਜੀਵ ਆਤਮਾਂ ਲਈ ਉਹ ਪਲ ਸਫਲ ਹਨ ਮਹੂਰਤ ਸਫਲੇ ਹਨ  ਜਿਨਾਂ ਵਿੱਚ ਸੱਚੇ ਪ੍ਰਮਾਤਮਾਂ ਨਾਲ ਪਿਆਰ ਨੇਪਰੇ ਚੜ੍ਹਿਆ ਹੈ। ਪ੍ਰਮਾਤਮਾਂ ਦਾ ਆਸਰਾ ਮਿਲਣ ਨਾਲ ਸਾਰੇ ਦੁੱਖ ਸੰਤਾਪ  ਦੂਰ ਹੋ ਗਏ ।ਪ੍ਰਮਾਤਮਾਂ ਨੇ ਬਾਹ ਪਕੜ ਕੇ ਸੰਸਾਰ ਭਵਜਲ ਵਿੱਚੋਂ ਕੱਢ ਲਿਆ ਅਤੇ ਸੋਈ ਥਾਨ ਸੁਹਾਵਾ ਅਤੇ ਪਵਿਤ੍ਰ ਹੋ ਗਿਆ ਜਿਥੈ ਸੰਤ ਬੈਠਦੇ ਹਨ॥  ਜਿਨਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ ਸੇਈ ਰੂਹਾਂ ਨੂੰ ਢੋਹੀ ਮਿਲ ਗਈ।  ਜੀਵ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ। 

              ਪ੍ਰਮਾਤਮਾਂ ਦੀ ਕ੍ਰਿਪਾ ਨਾਲ ਕ੍ਰਿਪਾ ਹੁੰਦੀ ਹੈ ਜੀਵ ਆਤਮਾਂ ਕ੍ਰਿਪਾ ਹੋਣ ਕਰਕੇ ਨਾਮ ਧਿਆਉਂਦੀ ਹੈ ਜਿਸ ਕਿ੍ਪਾ ਸਦਕਾ ਕਿ੍ਪਾਲੂ ਵਿੱਚ ਜੀਨ ਹੋ ਜਾਂਦੀ ਹੈ। ਜੀਵ ਆਤਮਾਂ ਦੀ ਅਰਦਾਸ ਅਤੇ ਮੰਗ ਹਰਿ ਜਸ ਹੁੰਦੀ ਹੈ ਜਿਸ ਦੀ ਕਿਰਪਾ ਨਾਲ ਹੀ ਨਾਮ ਵਿੱਚ ਚਿਤ ਲਗਾਉਂਦੀ। ਕਿ੍ਪਾ ਹੋਣ ਨਾਲ ਹੀ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਜਨਮ ਜਨਮ ਦੀ ਹਉਮੈ ਦੀ ਮੈਲ ਸਤਿ ਸੰਗਤ ਮਿਲ ਲਹਿ ਜਾਵੇਗੀ। ਜਿਵੇਂ ਲੋਹਾ ਲੱਕੜ ਦਾ ਸੰਗ ਕਰਕੇ ਤਰ ਜਾਂਦਾ ਹੈ ਤਿਵੇਂ ਹੀ ਜੀਵਆਤਮਾਂ ਸਬਦ ਸੰਗ ਕਰਕੇ ਪ੍ਰਮਾਤਮਾਂ ਦੀ ਪ੍ਰਾਪਤੀ ਕਰ ਲੈਂਦੀ ਹੈ।

 

ਜਦ ਜੀਵ ਆਤਮਾਂ ਨੂੰ ਪ੍ਰਮਾਤਮਾਂ ਹਰੇਕ ਜ਼ਰ੍ਹੇ ਵਿੱਚ ਨਜ਼ਰ ਆਉਣ ਲਗ ਪੈਂਦਾ ਹੈ ਤਾਂ ਹਰੇਕ ਜੀਵ ਸਜਣ ਭਾਈ ਅਤੇ ਮੀਤ ਲਗਣ ਲਗ ਪੈਂਦਾ ਹੈ।ਸਾਰੀ ਕੁਦਰਤ ਅਤੇ ਹਰੇਕ ਵਿੱਧੀ ਇੱਕ ਮਾਲਕ ਆਪ ਚਲਾਉਂਦਾ ਹੈ। ਸਿ੍ਸ਼ਟੀ ਕਿੰਨੀ ਮਹਾਨ ਹੈ ਜੀਵ ਆਤਮਾਂ ਅਨੁਭਵ ਕਰਨ ਲਈ ਪ੍ਰਮਾਤਮਾਂ ਨਾਲ ਮਨੁ ਲੱਗਾ ਕੇ ਹੁਕਮ ਮੰਨਕੇ ਨਿਹਚਲ ਸਥਾਨ ਪ੍ਰਾਪਤ ਕਰ ਲੈਂਦੀ ਹੈ। ਚਿੱਤ ਲੱਗ ਜਾਣ ਨਾਲ ਜੀਵ ਆਤਮਾਂ ਦੀ ਰਹਿਣੀ ਬਹਿਣੀ ਸੱਚ, ਖਾਣਾ ਸੱਚ ਪਹਿਨਣਾ ਸੱਚ ਹੋ ਜਾਂਦੀ ਹੈ।ਪ੍ਰਮਾਤਮਾਂ ਦੀ ਟੇਕ ਜੀਵ ਨੂੰ ਸੱਚ ਕਰ ਦੇਂਦੀ ਹੈ, ਸੱਭੇ ਪ੍ਰਾਪਤੀਆਂ ਹੋ ਜਾਂਦੀਆਂ ਹਨ। ਜੀਵ ਦਾ ਜਨਮ ਸੱਚਾ ਸਬਦ ਉਚਾਰਣ ਨਾਲ ਸਫ਼ਲ ਹੋ ਜਾਂਦਾ ਹੈ। ਜੀਵ ਨੂੰ ਪ੍ਰਮਾਤਮਾਂ ਦੁਆਰਾ ਕੀਤੀ ਕਿਰਪਾ ਅਤੇ ਮੱਥੇ ਦੇ ਲੇਖਾਂ ਨਾਲ ਅਸਲ ਟਿਕਾਣਾ ਮਿਲ ਜਾਂਦਾ ਹੈ। ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਇੱਕ ਪ੍ਰਮਾਤਮਾਂ ਬਗੈਰ ਸੱਭ ਧੰਦਾ, ਸੱਭ ਮਿਥਿਆ, ਮੋਹ ਅਤੇ ਮਾਇਆ   ਹੈ। ਜੀਵ ਨੂੰ ਲੱਖਾਂ ਖੁਸੀਆ ਪਾਤਸਾਹੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੇ ਪ੍ਰਮਾਤਮਾਂ ਦੀ ਨਜ਼ਰ ਸਵਲੀ ਹੋ ਜਾਵੇ । ਪ੍ਰਮਾਤਮਾਂ ਭੋਰਾ ਭਰ ਨਾਮ ਦੀ ਦਾਤ ਹਿਰਦੇ ਵਿੱਚ ਕੀ ਵੱਸਾਈ ਕਿ ਜੀਵ ਦਾ ਮਨ ਤਨ ਸੀਤਲ ਹੋ ਗਿਆ।ਪ੍ਰਮਾਤਮਾਂ ਜਿਸ ਜੀਵ ਦੇ ਮਸਤਕ ਉਪਰ ਪੂਰਬਲੇ ਲੇਖ ਲਿਖ ਦਿੰਦਾ ਹੈ ਆਪਣੀ ਕਿਰਪਾ ਸਦਕਾ ਆਪਣੀ ਸ਼ਰਨਾਗਿਤ ਵਿੱਚ ਲੈ ਲੈਂਦਾ ਹੈ। ਜੀਵ ਆਤਮਾਂ ਲਈ ਉਹ ਪਲ ਸਫਲ ਹਨ ਮਹੂਰਤ ਸਫਲੇ ਹਨ  ਜਿਨਾਂ ਵਿੱਚ ਸੱਚੇ ਪ੍ਰਮਾਤਮਾਂ ਨਾਲ ਪਿਆਰ ਨੇਪਰੇ ਚੜ੍ਹਿਆ ਹੈ। ਪ੍ਰਮਾਤਮਾਂ ਦਾ ਆਸਰਾ ਮਿਲਣ ਨਾਲ ਸਾਰੇ ਦੁੱਖ ਸੰਤਾਪ  ਦੂਰ ਹੋ ਗਏ ।ਪ੍ਰਮਾਤਮਾਂ ਨੇ ਬਾਹ ਪਕੜ ਕੇ ਸੰਸਾਰ ਭਵਜਲ ਵਿੱਚੋਂ ਕੱਢ ਲਿਆ ਅਤੇ ਸੋਈ ਥਾਨ ਸੁਹਾਵਾ ਅਤੇ ਪਵਿਤ੍ਰ ਹੋ ਗਿਆ ਜਿਥੈ ਸੰਤ ਬੈਠਦੇ ਹਨ॥  ਜਿਨਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ ਸੇਈ ਰੂਹਾਂ ਨੂੰ ਢੋਹੀ ਮਿਲ ਗਈ।  ਜੀਵ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ। ਬਧਾ ।

 

 

01 Sep 2014

Reply