ਕਿੱਥੇ ਦੱਸਦਾਂ ਏਂ , ਕਿੱਥੇ ਵਸਦਾ ਏਂ ,
ਕਿਉਂ ਕਰਦਾਂ ਵਾਂਗ ਰਕੀਬਾਂ ਦੇ |
ਕਦੇ ਕੁੱਲੀਆਂ ਵੱਲ ਵੀ ਤੱਕਲੈ ਤੂੰ ,
ਦੁੱਖ ਸੁਣਲਾ ਕਦੇ ਗਰੀਬਾਂ ਦੇ |
ਸਾਡੇ ਮੀਲੋਂ ਲੰਬੇ ਹਾਵਾਂ ਹੌਕਿਆਂ ਨੂੰ ,
ਕਦੇ ਮਿਣ ਲਾ ਨਾਲ ਜ਼ਰੀਬਾਂ ਦੇ |
ਕਿੱਥੇ ਰੱਖ ਕੇ ਦੱਸ ਤੂੰ ਭੁੱਲ ਗਿਆ ਏਂ,
ਲਿਖੇ ਵਰਕੇ ਸਾਡੇ ਨਸੀਬਾਂ ਦੇ |
ਕਿਉਂ ਪਲ ਦੇ ਵਿੱਚ ਖਿਲਾਰ ਜਾਨੈ,
ਰੱਖਾਂ ਖਾ਼ਬ ਜੋ ਵਿੱਚ ਤਰਤੀਬਾਂ ਦੇ |
ਕਿਉਂ ਦਰ ਸਾਡੇ ਲਈ ਬੰਦ ਰੱਖਦੈਂ ,
ਸਾਡੇ ਸੁਪਨੇ ਸਾਡੀਆਂ ਰੀਝਾਂ ਦੇ |
ਜੇ ਜਿੰਦਗੀ ਸਾਡੀ ਨਹੀਂ ਬਦਲ ਸਕਦਾ ,
ਤਾਂ ਦੱਸਦੇ ਪਤੇ ਸਲ਼ੀਬਾਂ ਦੇ |
ਰੱਬਾ ਜੈਲੀ ਤਾਂ ਸਦਾ ਹੀ ਝੁਕਦਾ ਰਿਹਾ ,
ਤੇਰੇ ਸੱਚੇ ਦਰ ਦਹਿਲੀਜ਼ਾਂ ਤੇ |
ਕਿੱਥੇ ਦੱਸਦਾਂ ਏਂ , ਕਿੱਥੇ ਵਸਦਾ ਏਂ ,
ਕਿਉਂ ਕਰਦਾਂ ਵਾਂਗ ਰਕੀਬਾਂ ਦੇ |
ਕਦੇ ਕੁੱਲੀਆਂ ਵੱਲ ਵੀ ਤੱਕਲੈ ਤੂੰ ,
ਦੁੱਖ ਸੁਣਲਾ ਕਦੇ ਗਰੀਬਾਂ ਦੇ |
ਸਾਡੇ ਮੀਲੋਂ ਲੰਬੇ ਹਾਵਾਂ ਹੌਕਿਆਂ ਨੂੰ ,
ਕਦੇ ਮਿਣ ਲਾ ਨਾਲ ਜ਼ਰੀਬਾਂ ਦੇ |
ਕਿੱਥੇ ਰੱਖ ਕੇ ਦੱਸ ਤੂੰ ਭੁੱਲ ਗਿਆ ਏਂ,
ਲਿਖੇ ਵਰਕੇ ਸਾਡੇ ਨਸੀਬਾਂ ਦੇ |
ਕਿਉਂ ਪਲ ਦੇ ਵਿੱਚ ਖਿਲਾਰ ਜਾਨੈ,
ਰੱਖਾਂ ਖਾ਼ਬ ਜੋ ਵਿੱਚ ਤਰਤੀਬਾਂ ਦੇ |
ਕਿਉਂ ਦਰ ਸਾਡੇ ਲਈ ਬੰਦ ਰੱਖਦੈਂ ,
ਸਾਡੇ ਸੁਪਨੇ ਸਾਡੀਆਂ ਰੀਝਾਂ ਦੇ |
ਜੇ ਜਿੰਦਗੀ ਸਾਡੀ ਨਹੀਂ ਬਦਲ ਸਕਦਾ ,
ਤਾਂ ਦੱਸਦੇ ਪਤੇ ਸਲ਼ੀਬਾਂ ਦੇ |
ਰੱਬਾ ਜੈਲੀ ਤਾਂ ਸਦਾ ਹੀ ਝੁਕਦਾ ਰਿਹਾ ,
ਤੇਰੇ ਸੱਚੇ ਦਰ ਦਹਿਲੀਜ਼ਾਂ ਤੇ |