Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਟਿ ਸਸੀਅਰ ਸੂਰ ਨਖਤ੍ਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੋਟਿ ਸਸੀਅਰ ਸੂਰ ਨਖਤ੍ਰ

 

ਅਜੋਕੇ ਵਿਗਿਆਨ ਨੇ ਬ੍ਰਹਿਮੰਡ ਵਿਚਲੇ ਕਾਫ਼ੀ ਸਾਰੇ ਭੇਦ ਜਾਣ ਲਏ ਹਨ। ਸਾਡੇ ਸੂਰਜ-ਮੰਡਲ ਦੇ ਸਰੂਪ ਬਾਰੇ ਜਾਣਨ ਤੋਂ ਬਾਅਦ ਦੂਜੇ ਸੂਰਜ-ਮੰਡਲਾਂ ਬਾਰੇ ਸਮਝਣ ਲਈ ਯਤਨ ਜਾਰੀ ਹਨ। ਕਦੇ ਪੁਲਾੜੀ ਵਾਹਨਾਂ ਵਿੱਚ ਬੈਠ ਕੇ ਮੌਤ ਨੂੰ ਸੱਦਾ ਦੇਣ ਵਾਲੀ ਰਫ਼ਤਾਰ ਉੱਪਰ ਉੱਡ ਕੇ ਮਨੁੱਖ ਨੇ ਬ੍ਰਹਿਮੰਡ ਦੇ ਭੇਦਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਕਦੇ ਦੂਰਬੀਨਾਂ ਰਾਹੀਂ ਬ੍ਰਹਿਮੰਡ ਦੇ ਦੁਰਾਡੇ ਕੋਨਿਆਂ ਨੂੰ ਤੱਕਣ ਦਾ ਯਤਨ ਕੀਤਾ ਹੈ। ਬੇਸ਼ੱਕ ਅਜੋਕੇ ਵਿਗਿਆਨ ਨੇ ਬ੍ਰਹਿਮੰਡ ਬਾਰੇ ਬਹੁਤ ਕੁਝ ਜਾਣ ਲਿਆ ਹੈ, ਪਰ ਫ਼ਿਰ ਵੀ ਪੁਲਾੜ ਵਿਗਿਆਨੀ ਕਹਿੰਦੇ ਹਨ ਕਿ
ਬ੍ਰਹਿਮੰਡ ਅਸੀਮ ਹੈ। ਪੂਰੇ ਬ੍ਰਹਿਮੰਡ ਦਾ ਅੰਤ ਪਾਉਣਾ ਬਹੁਤ ਹੀ
ਮੁਸ਼ਕਲ ਕੰਮ ਹੈ, ਸ਼ਾਇਦ ਅਸੰਭਵ ਵੀ।
ਸਾਡੇ ਸੂਰਜ-ਮੰਡਲ ਵਿੱਚ ਕਿੰਨੀਆਂ ਹੀ ਧਰਤੀਆਂ, ਭਾਵ ਗ੍ਰਹਿ ਤੇ ਉਪਗ੍ਰਹਿ ਹਨ। ਸੂਰਜ-ਮੰਡਲ ਵਰਗੇ ਅਨੇਕਾਂ ਹੀ ਹੋਰ ਸੂਰਜ-ਮੰਡਲ ਹਨ। ਪਤਾ ਨਹੀਂ ਕਿੰਨੀਆਂ ਹੀ ਹੋਰ ਆਕਾਸ਼ਗੰਗਾਵਾਂ ਸਮੁੱਚੇ ਬ੍ਰਹਿਮੰਡ ਵਿੱਚ ਮੌਜੂਦ ਹਨ। ਬ੍ਰਹਿਮੰਡ ਵਿੱਚ ਮੌਜੂਦ ਆਕਾਸ਼ੀ ਪਿੰਡਾਂ ਦੀ ਅਸੀਮ ਗਿਣਤੀ ਦਾ ਵਰਣਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ:
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ।।
ਭਾਵ ਬ੍ਰਹਿਮੰਡ ਵਿੱਚ ਬੇਅੰਤ ਇੰਦਰ, ਚੰਦਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਜਾਂ ਮੰਡਲ ਤੇ ਦੇਸ ਹਨ।
ਸੁਖਮਨੀ ਸਾਹਿਬ ਵਿੱਚ ਇਸੇ ਬ੍ਰਹਿਮੰਡ ਦੀ ਵਿਸ਼ਾਲਤਾ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਕਰਦੇ ਹਨ:
ਕਈ ਕੋਟਿ ਦੇਸ ਭੂ ਮੰਡਲ।।
ਕਈ ਕੋਟਿ ਸਸੀਅਰ ਸੂਰ ਨਖਤ੍ਰ।।

ਭਾਵ ਕਈ ਕਰੋੜਾਂ ਜਾਂ ਅਣਗਿਣਤ ਦੇਸ਼ ਤੇ ਧਰਤੀਆਂ ਦੇ ਚੱਕਰ ਹਨ ਅਤੇ ਕਈ ਕਰੋੜਾਂ ਚੰਦ, ਸੂਰਜ ਤੇ ਨਛੱਤਰ ਜਾਂ ਤਾਰੇ ਹਨ।

19 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਾਡੀ ‘ਦੁਧੀਆ ਆਕਾਸ਼ਗੰਗਾ’ ਜਾਂ ‘ਮਿਲਕੀ ਵੇ ਗਲੈਕਸੀ’ ਦਾ ਪਸਾਰਾ ਹੀ ਦੇਖੀਏ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ। ਇਹ ਇਕੱਲੀ ਆਕਾਸ਼ਗੰਗਾ ਇਕ ਲੱਖ ਪ੍ਰਕਾਸ਼ ਵਰ੍ਹੇ ਖੇਤਰ ਵਿੱਚ ਫੈਲੀ ਹੋਈ ਹੈ। ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਪ੍ਰਕਾਸ਼ ਵਰ੍ਹੇ ਬਾਰੇ ਜਾਣ ਲੈਣਾ ਲਾਜ਼ਮੀ ਹੋਵੇਗਾ। ਪ੍ਰਕਾਸ਼ ਦੀ ਰਫ਼ਤਾਰ ਤਿੰਨ ਲੱਖ ਕਿਲੋਮੀਟਰ ਪ੍ਰਤੀ ਸਕਿੰਟ ਹੈ। ਇਕ ਸਕਿੰਟ ਵਿੱਚ ਇੰਨੀ ਤੇਜ਼ ਰਫ਼ਤਾਰ ਨਾਲ ਪ੍ਰਕਾਸ਼ ਚੱਲਦਾ ਹੈ। ਇਹ ਪ੍ਰਕਾਸ਼ ਜਾਂ ਰੋਸ਼ਨੀ ਜਿੰਨਾ ਫ਼ਾਸਲਾ ਇਕ ਸਾਲ ਵਿੱਚ ਤੈਅ ਕਰਦੀ ਹੈ, ਉਸ ਨੂੰ ਇਕ ਪ੍ਰਕਾਸ਼ ਵਰ੍ਹਾ ਕਿਹਾ ਜਾਂਦਾ ਹੈ। ਇਕ ਸਾਲ ਵਿੱਚ ਪ੍ਰਕਾਸ਼ 94 ਖਰਬ, 60 ਅਰਬ ਕਿਲੋਮੀਟਰ ਫ਼ਾਸਲਾ ਤੈਅ ਕਰ ਲੈਂਦਾ ਹੈ। ਸੋ ਇੰਨੇ ਵੱਡੇ ਫ਼ਾਸਲੇ ਨੂੰ ਅਸੀਂ ਇਕ ਪ੍ਰਕਾਸ਼ ਵਰ੍ਹਾ ਕਹਿੰਦੇ ਹਾਂ। ਜੇ ਅਸੀਂ ਬ੍ਰਹਿਮੰਡ ਵਿਚਲੀਆਂ ਗਿਣਤੀਆਂ-ਮਿਣਤੀਆਂ ਨੂੰ ਕਿਲੋਮੀਟਰਾਂ ਵਿੱਚ ਮਾਪਣ ਲੱਗੀਏ ਤਾਂ ਇਹ ਬਹੁਤ ਛੋਟੀ ਇਕਾਈ ਪ੍ਰਤੀਤ ਹੁੰਦੀ ਹੈ। ਬ੍ਰਹਿਮੰਡ ਦੇ ਫ਼ਾਸਲਿਆਂ ਨੂੰ ਪ੍ਰਕਾਸ਼ ਵਰ੍ਹੇ ਵਿੱਚ ਮਿਣਿਆ ਜਾਂਦਾ ਹੈ, ਭਾਵ ਇਕ ਪ੍ਰਕਾਸ਼ ਵਰ੍ਹਾ ਜਾਂ 94 ਖਰਬ, 60 ਅਰਬ ਕਿਲੋਮੀਟਰ।
ਸਾਡੀ ‘ਦੁਧੀਆ ਆਕਾਸ਼ਗੰਗਾ’ ਦਾ ਪਸਾਰਾ ਇਕ ਲੱਖ ਪ੍ਰਕਾਸ਼ ਵਰ੍ਹੇ ਖੇਤਰ ਜਿੰਨਾ ਵੱਡਾ ਹੈ। ਐਨਕ ਦੇ ਉੱਤਲ ਲੈਨਜ਼ ਵਾਂਗ ਵਿਚਕਾਰ ਤੋਂ ਉੱਭਰੀ ਹੋਈ ਇਸ ਆਕਾਸ਼ਗੰਗਾ ਦੀ ਕੇਂਦਰੀ ਭਾਗ ਤੋਂ ਮੋਟਾਈ ਪੰਜ ਹਜ਼ਾਰ ਪ੍ਰਕਾਸ਼ ਵਰ੍ਹੇ ਹੈ। ਇਸ ਵਿੱਚ ਅਰਬਾਂ-ਖਰਬਾਂ ਤਾਰੇ ਹਨ। ਇਸ ਦੇ ਕੇਂਦਰੀ ਭਾਗ ਵਿੱਚ ਤਾਰਿਆਂ ਦੀ ਗਿਣਤੀ 40 ਹਜ਼ਾਰ ਦੇ ਕਰੀਬ ਹੈ। ਇਸ ਦੇ ਕੇਂਦਰੀ ਭਾਗ ਤੋਂ 25 ਹਜ਼ਾਰ ਪ੍ਰਕਾਸ਼ ਵਰ੍ਹੇ ਦੀ ਦੂਰੀ ਉੱਪਰ ਸਾਡੇ ਸੂਰਜ-ਮੰਡਲ ਦਾ ਸੂਰਜ ਮੌਜੂਦ ਹੈ। ਜਿਸ ਖੇਤਰ ਵਿੱਚ ਸਾਡਾ ਸੂਰਜ ਮੌਜੂਦ ਹੈ, ਉੱਥੇ ਇਸ ਦੁਧੀਆ ਆਕਾਸ਼ਗੰਗਾ ਦੀ ਮੋਟਾਈ ਇਕ ਹਜ਼ਾਰ ਪ੍ਰਕਾਸ਼ ਵਰ੍ਹੇ ਹੈ। ਸਾਡੇ ਸੂਰਜ ਵਰਗੇ 200 ਤੋਂ 400 ਬਿਲੀਅਨ ਸੂਰਜ ਜਾਂ ਤਾਰੇ ਇਸ ਆਕਾਸ਼ਗੰਗਾ ਵਿੱਚ ਚਮਕ ਰਹੇ ਹਨ। ਪੁੰਜ ਦੇ ਪੱਖੋਂ ਦੇਖੀਏ ਤਾਂ ਪੂਰੀ ਆਕਾਸ਼ਗੰਗਾ ਦਾ ਭਾਰ ਸਾਡੇ ਸੂਰਜ ਨਾਲੋਂ 150 ਖਰਬ ਗੁਣਾ ਜ਼ਿਆਦਾ ਹੈ।
‘ਪ੍ਰੋਕਸਿਮਾ ਸੈਂਟਰੀ’ ਨਾਂ ਦਾ ਸਭ ਤੋਂ ਨੇੜਲਾ ਤਾਰਾ ਸਾਡੇ ਤੋਂ ਸਾਢੇ ਚਾਰ ਪ੍ਰਕਾਸ਼ ਵਰ੍ਹੇ ਦੀ ਦੂਰੀ ਉੱਪਰ ਮੌਜੂਦ ਹੈ। ਭਾਵ ਉੱਥੋਂ ਸਾਡੇ ਤੱਕ ਪ੍ਰਕਾਸ਼ ਅੱਪੜਣ ਲਈ ਸਾਢੇ ਚਾਰ ਸਾਲ ਲੱਗ ਜਾਂਦੇ ਹਨ। ਵਰਣਨਯੋਗ ਹੈ ਕਿ ਸਾਡੇ ਸੂਰਜ ਤੋਂ ਧਰਤੀ ਤੱਕ ਪ੍ਰਕਾਸ਼ ਸਿਰਫ਼ 8 ਮਿੰਟ, 19 ਸਕਿੰਟ ਵਿੱਚ ਅੱਪੜ ਜਾਂਦਾ ਹੈ। ਧਰਤੀ ਤੋਂ ਸਾਡੇ ਸੂਰਜ ਦੀ ਦੂਰੀ 14 ਕਰੋੜ 96 ਲੱਖ ਕਿਲੋਮੀਟਰ ਹੈ। ਸਾਡੀ ਆਕਾਸ਼ਗੰਗਾ ਤੋਂ ਬਾਹਰ ਇਸ ਦੇ ਬਿਲਕੁਲ ਲਾਗੇ ਨੌਂ ਹੋਰ ਆਕਾਸ਼ਗੰਗਾਵਾਂ ਮੌਜੂਦ ਹਨ। ਇਹ ਦਸ ਆਕਾਸ਼ਗੰਗਾਵਾਂ ਮਿਲ ਕੇ ਇਕ ਗਰੁੱਪ ਬਣਾਉਂਦੀਆਂ ਹਨ। ਸਾਡੀ ਆਕਾਸ਼ਗੰਗਾ ਤੋਂ ਤਕਰੀਬਨ ਇਕ ਲੱਖ 60 ਹਜ਼ਾਰ ਪ੍ਰਕਾਸ਼ ਵਰ੍ਹੇ ਦੀ ਦੂਰੀ ਉੱਤੇ ‘ਲਾਰਜ ਮੈਗਲੈਨਿਕ ਕਲਾਊਡ’ ਨਾਂ ਦੀ ਆਕਾਸ਼ਗੰਗਾ ਮੌਜੂਦ ਹੈ। ਇਸ ਆਕਾਸ਼ਗੰਗਾ ਵਿੱਚ ਇਕ ਅਜਿਹਾ ਤਾਰਾ ਹੈ, ਜਿਹੜਾ ਬ੍ਰਹਿਮੰਡ ਦਾ ਸਭ ਤੋਂ ਗਰਮ ਤਾਰਾ ਮੰਨਿਆ ਜਾਂਦਾ ਹੈ। ਹੁਣ ਤੱਕ ਦੇ ਗਿਆਨ ਮੁਤਾਬਕ ਇਹ ਸਾਡੇ ਸੂਰਜ ਨਾਲੋਂ 33 ਗੁਣਾ ਜ਼ਿਆਦਾ ਗਰਮ ਹੈ ਅਤੇ ਜੇ ਇਸ ਤਪਦੇ ਅੱਗ ਦੇ ਗੋਲੇ ਦੇ ਲੱਖਾਂ ਕਿਲੋਮੀਟਰ ਦੂਰ ਘੇਰੇ ਵਿੱਚੋਂ ਵੀ ਨਿਕਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਾੜ ਕੇ ਸੁਆਹ ਕਰ ਦੇਵੇਗਾ। ਇਸ ਆਕਾਸ਼ਗੰਗਾ ਤੋਂ ਅਗਾਂਹ ‘ਸਮਾਲ ਮੈਗਲੈਨਿਕ ਕਲਾਊਡ’ ਨਾਂ ਦੀ ਇਕ ਹੋਰ ਆਕਾਸ਼ਗੰਗਾ ਹੈ। ਇਹ ਸਾਡੀ ਆਕਾਸ਼ਗੰਗਾ ਤੋਂ ਇਕ ਲੱਖ 85 ਹਜ਼ਾਰ ਪ੍ਰਕਾਸ਼ ਵਰ੍ਹੇ ਦੀ ਦੂਰੀ ਉੱਪਰ ਹੈ। ਇਹ ਦੋਵੇਂ ਮੈਗਲੈਨਿਕ ਕਲਾਊਡ ਨਾਂ ਦੀਆਂ ਆਕਾਸ਼ਗੰਗਾਵਾਂ ਗੈਸਾਂ ਦੇ ਬੱਦਲਾਂ ਨਾਲ ਭਰੀਆਂ ਪਈਆਂ ਹਨ।

19 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨ੍ਹਾਂ ਆਕਾਸ਼ਗੰਗਾਵਾਂ ਤੋਂ ਅੱਗੇ ‘ਐਂਡਰੋਮੀਡਾ ਗਲੈਕਸੀ’ ਹੈ। ਇਹ ‘ਮੈਗਲੈਨਿਕ ਕਲਾਊਡ’ ਨਾਂ ਦੀਆਂ ਆਕਾਸ਼ਗੰਗਾਵਾਂ ਨਾਲੋਂ ਵੀ 10 ਗੁਣਾ ਜ਼ਿਆਦਾ ਦੂਰੀ ਉੱਪਰ ਸਥਿਤ ਹੈ। ਇਹ ਸਾਡੀ ਦੂਧੀਆ ਆਕਾਸ਼ਗੰਗਾ ਨਾਲੋਂ ਡੇਢ ਗੁਣਾ ਵੱਡੇ ਪਸਾਰੇ ਵਿੱਚ ਫੈਲੀ ਹੋਈ ਹੈ। ਸਾਡੀ ਆਕਾਸ਼ਗੰਗਾ ਦੇ ਦੂਜੇ ਪਾਸੇ ‘ਟਰੈਂਗੂਲਮ ਸਪਾਇਰਲ’ ਨਾਮੀ ਇਕ ਹੋਰ ਆਕਾਸ਼ਗੰਗਾ ਹੈ। ਇਸ ਆਕਾਸ਼ਗੰਗਾ ਵਿੱਚ ਮੌਜੂਦ ਪੁੰਜ ਦਾ ਭਾਰ ਇੰਨਾ ਹੈ, ਜੋ ਇਕ ਖਰਬ 50 ਅਰਬ ਸੂਰਜਾਂ (ਸਾਡੇ ਸੂਰਜ-ਮੰਡਲ ਦਾ ਸੂਰਜ) ਦਾ ਭਾਰ ਹੋਵੇ।
ਦੁਧੀਆ ਆਕਾਸ਼ਗੰਗਾ ਸਮੇਤ ਹੋਰ ਸਾਰੀਆਂ ਨੇੜਲੀਆਂ ਆਕਾਸ਼ਗੰਗਾਵਾਂ ਤੋਂ ਵੀ ਅੱਗੇ ਆਕਾਸ਼ਗੰਗਾਵਾਂ ਦਾ ਇਕ ਝੁੰਡ ਹੈ। ਇਹ ਸਾਡੇ ਤੋਂ ਤਕਰੀਬਨ 7 ਕਰੋੜ 20 ਲੱਖ ਪ੍ਰਕਾਸ਼ ਵਰ੍ਹੇ ਦੀ ਦੂਰੀ ਉੱਪਰ ਮੌਜੂਦ ਹੈ। ਇਹ ਕੋਈ ਇਕ ਆਕਾਸ਼ਗੰਗਾ ਨਹੀਂ ਹੈ, ਸਗੋਂ 2500 ਦੇ ਕਰੀਬ ਆਕਾਸ਼ਗੰਗਾਵਾਂ ਦਾ ਝੁੰਡ ਹੈ। ਇਨ੍ਹਾਂ ਆਕਾਸ਼ੀ ਮਹਾਂਨਗਰੀਆਂ ਵਿਚਲੀ ਹਰੇਕ ਆਕਾਸ਼ਗੰਗਾ ਨੇ ਇਕ ਲੱਖ ਪ੍ਰਕਾਸ਼ ਵਰ੍ਹੇ ਜਿੰਨਾ ਸਥਾਨ ਘੇਰਿਆ ਹੋਇਆ ਹੈ। ਇਸ ਤੋਂ ਵੀ ਅੱਗੇ ਅਰਬਾਂ-ਖਰਬਾਂ ਹੋਰ ਆਕਾਸ਼ਗੰਗਾਵਾਂ ਪੁਲਾੜ ਵਿੱਚ ਲੱਖਾਂ ਪ੍ਰਕਾਸ਼ੀ ਵਰ੍ਹੇ ਸਥਾਨ ਮੱਲੀ ਬੈਠੀਆਂ ਹਨ। ਬ੍ਰਹਿਮੰਡ ਵਿੱਚ ਕੁਦਰਤ ਦੇ ਨਿਯਮ ਤੇ ਵਰਤਾਰੇ ਅਟੱਲ ਹਨ। ਸਮੁੱਚਾ ਬ੍ਰਹਿਮੰਡ ਗਤੀਸ਼ੀਲ ਹੈ। ਗ੍ਰਹਿ ਘੁੰਮ ਰਹੇ ਹਨ, ਲਗਾਤਾਰ ਘੁੰਮੀ ਜਾ ਰਹੇ ਹਨ। ਧਰਤੀ ਆਪਣੇ ਧੁਰੇ ਦੁਆਲੇ ਘੁੰਮ ਰਹੀ ਹੈ ਅਤੇ ਨਾਲੋ-ਨਾਲ ਸੂਰਜ ਦੀ ਪਰਿਕਰਮਾ ਵੀ ਕਰੀ ਜਾ ਰਹੀ ਹੈ। ਇਹ ਆਪਣੇ ਧੁਰੇ ਦੁਆਲੇ 24 ਘੰਟਿਆਂ ਵਿੱਚ ਘੁੰਮ ਜਾਂਦੀ ਹੈ। ਇਹ ਸੂਰਜ ਦੁਆਲੇ 9,39,134,088 ਕਿਲੋਮੀਟਰ ਦੀ ਪਰਿਕਰਮਾ ਇਕ ਸਾਲ ਵਿੱਚ ਪੂਰੀ ਕਰ ਲੈਂਦੀ ਹੈ। ਸੂਰਜ-ਮੰਡਲ ਦੇ ਹੋਰ ਸਾਰੇ ਗ੍ਰਹਿ ਵੀ ਸੂਰਜ ਦੀ ਪਰਿਕਰਮਾ ਕਰ ਰਹੇ ਹਨ। ਅੱਗੋਂ ਸੂਰਜ ਵੀ ਸਥਿਰ ਨਹੀਂ ਹੈ, ਸਗੋਂ ਇਹ 250 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਪਰਿਕਰਮਾ ਕਰ ਰਿਹਾ ਹੈ। ਆਕਾਸ਼ਗੰਗਾ ਵੀ 552 ਤੋਂ 630 ਕਿਲੋਮੀਟਰ ਦੀ ਗਤੀ ਨਾਲ ਭੁਆਟਣੀਆਂ ਖਾ ਰਹੀ ਹੈ।
ਅਰਬਾਂ ਸਾਲਾਂ ਤੋਂ ਬ੍ਰਹਿਮੰਡ ਵਿਚਲੇ ਗ੍ਰਹਿ, ਉਪਗ੍ਰਹਿ ਤੇ ਤਾਰੇ ਮਧਾਣੀਆਂ ਵਾਂਗ ਭੁਆਟਣੀਆਂ ਖਾਈ ਜਾ ਰਹੇ ਹਨ। ਇਹ ਸਾਰੇ ਇਕ-ਦੂਜੇ ਦੀ ਗੁਰੂਤਾ ਖਿੱਚ ਵਿੱਚ ਬੱਝੇ ਹੋਏ ਆਪਣੇ ਪਰਿਕਰਮਾ ਪੱਥ ਉੱਤੇ ਚੱਲ ਰਹੇ ਹਨ। ਇਨ੍ਹਾਂ ਗੋਲਾਕਾਰ ਆਕਾਸ਼ੀ ਪਿੰਡਾਂ ਨੂੰ ਕਿਸੇ ਹੋਰ ਸਹਾਰੇ ਨੇ ਠੁੰਮਣਾ ਨਹੀਂ ਦਿੱਤਾ ਹੋਇਆ। ਸਾਡੇ ਦੇਸ਼ ਵਿੱਚ ਪ੍ਰਚੱਲਿਤ ਇਕ ਪੁਰਾਤਨ ਧਾਰਨਾ ਦਾ ਖੰਡਨ ਕਰਦੇ ਹੋਏ ਸਭ ਤੋਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ:
ਧਰਤੀ ਹੋਰੁ ਪਰੈ ਹੋਰੁ ਹੋਰੁ।।
ਤਿਸ ਤੇ ਭਾਰੁ ਤਲੈ ਕਵਣੁ ਜੋਰੁ।।

ਭਾਵ ਇੰਨੀ ਭਾਰੀ ਧਰਤੀ ਨੂੰ ਕੋਈ ਬੈਲ ਜਾਂ ਹੋਰ ਜੀਵ ਨਹੀਂ ਚੁੱਕ ਸਕਦਾ। ਉਨ੍ਹਾਂ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਇਕ ਧਰਤੀ ਨਹੀਂ, ਸਗੋਂ ਅਜਿਹੀਆਂ ਅਣਗਿਣਤ ਧਰਤੀਆਂ, ਚੰਦ ਤੇ ਸੂਰਜ ਹਨ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।

ਭਾਵ ਇਸ ਪ੍ਰਿਥਵੀ ਤੋਂ ਅੱਗੇ ਵੀ ਪਤਾ ਨਹੀਂ ਕਿੰਨੇ ਹੋਰ ਜਗਤ ਹਨ। ਇਸੇ ਸੱਚ ਦੀ ਭਾਲ ਵਿੱਚ ਚੱਲਦਿਆਂ ਕੋਪਰਨੀਕਸ, ਗੈਲੀਲੀਓ ਅਤੇ ਗਿਆਰਡਾਨੋ ਬਰੂਨੋ ਨੇ ਅਨੇਕਾਂ ਮੁਸੀਬਤਾਂ ਝੱਲਦੇ ਹੋਏ ਆਪਣੀ ਖੋਜ ਜਾਰੀ ਰੱਖੀ ਅਤੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਉਜਾਗਰ ਕੀਤਾ। ਗਿਆਰਡਾਨੋ ਬਰੂਨੋ ਨੇ ਕਿਹਾ ਕਿ ਆਕਾਸ਼ ਵਿੱਚ ਟਿਮਟਿਮਾਉਂਦੇ ਸਾਰੇ ਤਾਰੇ ਸੂਰਜ ਦੀ ਤਰ੍ਹਾਂ ਹੀ ਹਨ ਅਤੇ ਇਨ੍ਹਾਂ ਦੇ ਗ੍ਰਹਿ ਇਨ੍ਹਾਂ ਦੁਆਲੇ ਪਰਿਕਰਮਾ ਕਰ ਰਹੇ ਹਨ। ਧਰਤੀ ਪੂਰੇ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ, ਸਗੋਂ ਇਹ ਤਾਂ ਆਪ ਸੂਰਜ ਦੁਆਲੇ ਘੁੰਮਣ-ਘੇਰੀਆਂ ਖਾ ਰਹੀ ਹੈ। ਵਿਸ਼ਾਲ ਬ੍ਰਹਿਮੰਡ ਵਿੱਚ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਹੀ ਧਰਤੀਆਂ, ਭਾਵ ਗ੍ਰਹਿ ਮੌਜੂਦ ਹਨ। ਇਸ ਨਿੱਡਰ ਵਿਗਿਆਨੀ ਨੇ ਜਦੋਂ ਕਿਹਾ ਕਿ ਬ੍ਰਹਿਮੰਡ ਦੀ ਸ਼ੁਰੂਆਤ ਵੀ ਹੈ ਅਤੇ ਇਕ ਨਾ ਇਕ ਦਿਨ ਇਸ ਦਾ ਅੰਤ ਵੀ ਅਵੱਸ਼ ਹੈ। ਇਸ ਸੱਚ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਬਦਲੇ ਬਰੂਨੋ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ।

19 Oct 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮਹਾਨ ਵਿਗਿਆਨੀਆਂ ਵੱਲੋਂ ਘਾਲੀ ਘਾਲਣਾ ਤੋਂ ਬਾਅਦ ਦੁਨੀਆਂ ਸਾਹਮਣੇ ਰੱਖੇ ਨਤੀਜਿਆਂ ਨਾਲ ਅੱਜ ਅਸੀਂ ਜਾਣਦੇ ਹਾਂ ਕਿ ਬ੍ਰਹਿਮੰਡ ਬੜੀ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ। ਤਾਰਾ ਮੰਡਲ ਇਕ-ਦੂਜੇ ਤੋਂ ਦੂਰ ਸਰਕ ਰਹੇ ਹਨ। ਇਸ ਲਈ ਇਨ੍ਹਾਂ ਤਾਰਿਆਂ ਤੋਂ ਆਉਂਦੀ ਰੌਸ਼ਨੀ ਕਦੇ ਵੀ ਧਰਤੀ ਉੱਪਰ ਨਹੀਂ ਪਹੁੰਚੇਗੀ ਅਤੇ ਨਾ ਹੀ ਸਾਨੂੰ ਕਦੇ ਇਨ੍ਹਾਂ ਦੇ ਦਰਸ਼ਨ ਨਸੀਬ ਹੋਣਗੇ। ਅੱਖ ਦੇ ਝਪਕਣ ਨਾਲ ਬ੍ਰਹਿਮੰਡ ਲੱਖਾਂ ਕਰੋੜਾਂ ਮੀਲ ਫੈਲ ਜਾਂਦਾ ਹੈ। ਸਭ ਤੋਂ ਪਹਿਲੀ ਵਾਰ 1914 ਵਿੱਚ ਪ੍ਰਸਿੱਧ ਤਾਰਾ ਵਿਗਿਆਨੀ ਵੈਸਟੋ ਸਲਿਫਰ ਨੇ ਖੋਜਿਆ ਕਿ ਆਕਾਸ਼ਗੰਗਾਵਾਂ ਇਕ-ਦੂਜੇ ਤੋਂ ਦੂਰ ਖਿਸਕ ਰਹੀਆਂ ਹਨ। ਇਸ ਉਪਰੰਤ 1923 ਵਿੱਚ ਐਡਵਿਨ ਹੱਬਲ ਨੇ ‘ਹੱਬਲ ਨਿਯਮ’ ਦਿੰਦੇ ਹੋਏ ਕਿਹਾ ਕਿ ਜਿੰਨੀ ਕੋਈ ਆਕਾਸ਼ਗੰਗਾ ਸਾਡੇ ਤੋਂ ਦੂਰ ਹੈ, ਓਨੀ ਹੀ ਤੇਜ਼ ਰਫ਼ਤਾਰ ਨਾਲ ਉਹ ਸਾਡੇ ਤੋਂ ਹੋਰ ਦੂਰ ਹੁੰਦੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਦੋ ਆਕਾਸ਼ਗੰਗਾਵਾਂ ਵਿਚਲੀ ਦੂਰੀ ਉਨ੍ਹਾਂ ਦੇ ਇਕ-ਦੂਜੇ ਤੋਂ ਦੂਰ ਸਰਕਣ ਦੀ ਰਫ਼ਤਾਰ ਦੇ ਸਿੱਧਾ ਅਨੁਪਾਤੀ ਹੁੰਦੀ ਹੈ। ਐਲਬਰਟ ਆਈਨਸਟਾਈਨ ਦਾ ਸਾਪੇਖਤਾ ਸਿਧਾਂਤ ਵੀ ਇਸੇ ਗੱਲ ਦੀ ਗਵਾਹੀ ਭਰਦਾ ਹੈ ਕਿ ਬ੍ਰਹਿਮੰਡ ਦਾ ਪਸਾਰਾ ਨਿਰੰਤਰ ਰੂਪ ਵਿੱਚ ਵੱਡਾ ਹੋ ਰਿਹਾ ਹੈ।
ਪੁਲਾੜ ਵਿਗਿਆਨੀਆਂ ਨੇ ਗਿਣਤੀਆਂ-ਮਿਣਤੀਆਂ ਲਗਾ ਕੇ ਦੱਸਿਆ ਹੈ ਕਿ ਕਈ ਆਕਾਸ਼ਗੰਗਾਵਾਂ ਤਾਂ 1100 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਇਕ-ਦੂਜੇ ਤੋਂ ਦੂਰ ਸਰਕ ਰਹੀਆਂ ਹਨ। ਕਈ ਹੋਰ ਤਾਰਾ ਮੰਡਲ ਤਾਂ 2000 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਭੱਜ ਰਹੇ ਹਨ। ‘ਕੰਨਿਆ ਰਾਸ਼ੀ ਦਾ ਤਾਰਾ ਝੁੰਡ’ ਸਾਡੀ ਆਕਾਸ਼ਗੰਗਾ ਤੋਂ 61 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੂਰ ਖਿਸਕ ਰਿਹਾ ਹੈ। ਕਈ ਦੁਰਾਡੀਆਂ ਆਕਾਸ਼ਗੰਗਾਵਾਂ ਤਾਂ ਪ੍ਰਕਾਸ਼ ਦੀ ਰਫ਼ਤਾਰ ਜਿੰਨਾ ਤੇਜ਼ ਦੌੜ ਰਹੀਆਂ ਹਨ। ਸਾਡੀ ਅੱਖ ਝਪਕਣ ਦੇ ਸਮੇਂ ਵਿੱਚ ਪਤਾ ਨਹੀਂ ਉਹ ਕਿੰਨਾ ਪੈਂਡਾ ਤੈਅ ਕਰ ਜਾਂਦੀਆਂ ਹਨ। ਇਹ ਅਜਬ ਕੁਦਰਤੀ ਵਰਤਾਰਾ ਨਿਰੰਤਰ ਚੱਲ ਰਿਹਾ ਹੈ।
ਬ੍ਰਹਿਮੰਡ ਵਿਚਲੇ ਅਣਗਿਣਤ ਤਾਰਾ ਮੰਡਲ, ਸੂਰਜ, ਗ੍ਰਹਿ ਅਤੇ ਚੰਦਰਮਾ ਉੱਪਜਦੇ ਅਤੇ ਆਪਣਾ ਸਮਾਂ ਬਿਤਾ ਕੇ ਨਸ਼ਟ ਹੁੰਦੇ ਰਹਿੰਦੇ ਹਨ। ਬ੍ਰਹਿਮੰਡ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਅਤੇ ਬਦਲਾਓ ਕੁਦਰਤ ਦਾ ਨਿਯਮ ਹੈ। ਜੇ ਕੋਈ ਸਜੀਵ ਜਾਂ ਨਿਰਜੀਵ ਵਸਤੂ ਅੱਜ ਇੱਥੇ ਢੁੱਕਵੀਂ ਹੈ ਤਾਂ ਹੋ ਸਕਦੈ ਕਿ ਉਹ ਭਵਿੱਖ ਵਿੱਚ ਬਦਲਦੀਆਂ ਹਾਲਤਾਂ ਦੇ ਅਨੁਕੂਲ ਨਾ ਰਹੇ। ਸਮੇਂ ਦੇ ਨਾਲ-ਨਾਲ ਹਰੇਕ ਚੀਜ਼ ਬਦਲਦੀ ਰਹਿੰਦੀ ਹੈ। ਧਰਤੀ, ਜੋ ਕਦੇ ਗਰਮ ਗੈਸ ਦਾ ਗੋਲਾ ਸੀ, ਹੌਲੀ-ਹੌਲੀ ਠੰਢੀ ਹੋ ਕੇ ਠੋਸ ਬਣ ਗਈ। ਇਸ ਉੱਪਰ ਵਿਸ਼ਾਲ ਸਮੁੰਦਰ, ਪਰਬਤ ਅਤੇ ਮੈਦਾਨ ਹੋਂਦ ਵਿੱਚ ਆਏ ਅਤੇ ਫਿਰ ਇਹ ਵੀ ਸਥਿਰ ਨਹੀਂ ਅਤੇ ਬਦਲਦੇ ਰਹਿੰਦੇ ਹਨ। ਕੁਦਰਤ ਅੱਗੇ ਪਹਾੜ, ਸਮੁੰਦਰ, ਬ੍ਰਹਿਮੰਡ ਵਿਚਲੇ ਤਾਰੇ, ਆਕਾਸ਼ੀ ਪਿੰਡ ਅਤੇ ਗ੍ਰਹਿ ਕੁਝ ਵੀ ਨਹੀਂ ਹਨ। ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਤਾਰੇ ਟੁੱਟਦੇ ਰਹਿੰਦੇ ਹਨ ਅਤੇ ਧਰਤੀਆਂ/ਗ੍ਰਹਿ ਬਣਦੇ ਰਹਿੰਦੇ ਹਨ। ਕੁਦਰਤ ਬੇਅੰਤ ਹੈ। ਬਹੁਤ ਵਿਸ਼ਾਲ, ਅਥਾਹ, ਅਣਗਿਣਤ ਅਤੇ ਅਸੀਮ ਹੈ।
ਹਾਲ ਦੀ ਘੜੀ ਤਾਂ ਇਹ ਬ੍ਰਹਿਮੰਡ ਬੜੀ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ ਅਤੇ ਇਕ ਦਿਨ ਇਹ ਸਾਰਾ ਪਸਾਰਾ ਸਿਮਟ ਜਾਵੇਗਾ। ਗੁਰੂ ਨਾਨਕ ਦੇਵ ਜੀ ਨੇ ਬ੍ਰਹਿਮੰਡ ਦੀ ਨਾਸ਼ਵਾਨਤਾ ਦੇ ਸਦੀਵੀ ਸੱਚ ਨੂੰ ਵਰਣਨ ਕਰਦਿਆਂ ਕਿਹਾ ਹੈ ਕਿ ਅਸਮਾਨ, ਧਰਤੀ, ਸੂਰਜ, ਚੰਦ, ਦਿਨ, ਰਾਤ ਤੇ ਤਾਰੇ ਸਭ ਆਪਣੇ ਅੰਤ ਵੱਲ ਦਾ

ਸਫ਼ਰ ਤੈਅ ਕਰ ਰਹੇ ਹਨ:

ਅਸਮਾਨੁ ਧਰਤੀ ਚਲਸੀ ਮੁਕਾਮੁ ਉਹੀ ਏਕੁ।।
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ।।
ਮੁਕਾਮੁ ਉਹੀ ਏਕੁ ਹੈ ਨਾਨਕਾ ਸਚੁ ਬੁਗੋਇ।।
 

ਡਾ. ਜਤਿੰਦਰਪਾਲ ਸਿੰਘ, ਮੋਬਾਈਲ: 99153-11

19 Oct 2012

Reply